Prime Punjab Times

Latest news
KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਧਰਮ ਨਿਰਪੱਖ ਜਮਹੂਰੀ ਅਤੇ ਲੋਕਤੰਤਰ ਖੱਬੀਆਂ ਧਿਰਾਂ ਨੂੰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰ ਦਿਓ : ਗਰਨੇਕ ਸਿੰਘ ਭੱਜਲ

ਧਰਮ ਨਿਰਪੱਖ ਜਮਹੂਰੀ ਅਤੇ ਲੋਕਤੰਤਰ ਖੱਬੀਆਂ ਧਿਰਾਂ ਨੂੰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰ ਦਿਓ : ਗਰਨੇਕ ਸਿੰਘ ਭੱਜਲ

ਗੜਦੀਵਾਲਾ 26 ਅਪ੍ਰੈਲ (ਚੌਧਰੀ)

: ਸੀਪੀਆਈਐਮ ਤਹਿਸੀਲ ਦਸੂਹਾ ਦੀ ਮੀਟਿੰਗ ਚੈਚਲ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਣ ਅਤੇ ਕਾਮਰੇਡ ਗੁਰਮੇਸ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਕਾਮਰੇਡ ਹਰਭਜਨ ਸਿੰਘ ਰਮਦਾਸਪੁਰ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਣ ਨੇ ਬੋਲਦਿਆਂ ਕਿਹਾ ਕਿ ਇਲੈਕਸ਼ਨ ਚੋਣਾਂ ਦਾ ਬਿਗਲ ਬਜ ਚੁੱਕਾ ਹੈ, ਇਸ ਦੇਸ਼ ਚ ਚੋਣਾਂ ਇਹ ਆਮ ਨਹੀਂ ਹਨ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਅਤੇ ਲੋਕਤੰਤਰ ਨੂੰ ਤਾਨਾ ਸ਼ਾਹ ਫਿਰਕਾ ਪ੍ਰਸਤਾਂ ਤੋਂ  ਬਚਾਉਣਾ ਮੁੱਖ ਸਮੇਂ ਦੀ ਲੋੜ ਹੈ। ਗੁਰਨੇਕ ਸਿੰਘ ਭੱਜਣ ਨੇ ਕਿਹਾ ਕਿ  ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰਾ ਨੇ ਕਿਹਾ ਸੀ ਕਿ ਜੇ ਬੀਜੇਪੀ ਨੂੰ ਇੱਕ ਮਿੰਟ ਇੱਕ ਮਿੰਟ ਵੀ ਸਿੰਘਾਸਨ ਤੇ ਬਿਠਾ ਦਈਏ ਤਾਂ ਖਤਰੇ ਤੋਂ ਖਾਲੀ ਨਹੀਂ ਹੈ ।ਬੀਜੇਪੀ ਸਰਕਾਰ ਜੁਮਲੇਬਾਜ਼ੀ ਮਾਰ ਕੇ ਸੈਂਟਰ ਵਿੱਚ ਹੋਦ ਚ ਆਈ ਹੈ ।ਮੋਦੀ ਨੇ ਦੋ ਕਰੋੜ ਰੁਜ਼ਗਾਰ ,ਕਾਲਾ ਧਨ ਵਿਦੇਸ਼ਾਂ ਤੋ ਮੰਗਵਾ ਕੇ ਹਰੇਕ ਖਾਤੇ ਵਿੱਚ 15 ਲੱਖ ਰੁਪਏ ਦਾ ਜੁਮਲਾ ,ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਵਾਅਦਾ ਕੀਤਾ ਸੀ , ਮਾਨਯੋਗ ਸਰਦਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਸਵਾਮੀਨਾਥਨ ਕਮਿਸ਼ਨ ਬਣਾਇਆ ਸੀ ,ਜਿਸ ਦੀਆਂ ਸਿਫਾਰਿਸ਼ਾਂ ਮੋਦੀ ਸਰਕਾਰ ਨੇ ਹੁਣ ਤਾਂ ਲਾਗੂ ਨਹੀਂ ਕੀਤੀਆਂ। ਗਰੀਬ ਲੋਕਾਂ ਨਾਲ ਗਰੀਬ ਲੋਕਾਂ ਦੇ ਘਰ ਬਣਾਉਣ ਦਾ ਵਾਅਦਾ ਕੀਤਾ ਸੀ, ਬੇਟੀ ਪੜਾਓ ਬੇਟੀ ਬਚਾਓ ਉਹਦਾ ਨਾਰਾ ਦਿੱਤਾ ਸੀ ਪਰ ਦਿੱਲੀ ਦਿੱਲੀ ਵਿੱਚ ਪਹਿਲਵਾਨ ਔਰਤਾਂ ਨੇ ਜੋ ਵਾਪਰਿਆ ਮਨੀਪੁਰ ਇੱਕ ਜੋ ਔਰਤਾਂ ਨਾਲ ਹੋਇਆ ਮੋਦੀ ਉਹਨਾਂ ਬਾਰੇ ਹੁਣ ਤੱਕ ਮੂੰਹ ਨਹੀਂ ਖੋਲ ਰਿਹਾ ।ਦੇਸ਼ ਨੂੰ ਫਿਰਕਰਪ੍ਰਸਤੀ ਧਰੁਵੀਕਰਨ  ਵੱਲ ਲਜਾਇਆ ਜਾ ਰਿਹਾ ਹੈ। ਲਖੀਮਪੁਰ ਖੀਰੀ ਦੇ ਲੋਕਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ। ਕਿਸਾਨ ਅੰਦੋਲਨ ਵਿੱਚ ਕੁੱਲ ਹਿੰਦ ਕਿਸਾਨ ਸਭਾ ਨੇ ਦਿੱਲੀ ਦੇ ਚਾਰੇ ਬਾਡਰਾਂ ਤੇ ਸ਼ਮੂਲੀਅਤ ਕੀਤੀ ਹੁਣ ਕਿਸਾਨਾਂ ਨੂੰ ਹਰਿਆਣੇ ਦੇ ਬਾਰਡਰ ਤੇ ਹੀ ਰੋਕ ਦਿੱਤਾ ਗਿਆ। ਬਾਰਡਰ ਤੇ ਡਰੋਨਾਂ ਰਾਹੀਂ ਕਿਸਾਨਾਂ ਤੇ ਹਮਲੇ ਕੀਤੇ ਗਏ ,ਕਿਸਾਨਾਂ ਦੇ ਟਰੈਕਟਰ ਭੰਨ ਦਿੱਤੇ ਗਏ, ਕਿਸੇ ਨੂੰ ਲਿਖਣ ਜਾਂ ਬੋਲਣ ਦੀ ਆਜ਼ਾਦੀ ਨਹੀਂ ਹੈ। ਉਹਨਾਂ ਨੂੰ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਈਡੀ ਸੀਬੀਆਈ ਵਿਰੋਧੀ ਨੂੰ ਦਬਾਉਣ ਲਈ ਵਰਤੇ ਜਾ ਰਹੇ ਹਨ ।ਬਾਂਡ ਸਿਸਟਮ ਰਾਹੀਂ ਬੀਜੇਪੀ ਨੇ 7500 ਕਰੋੜ ਰੁਪਇਆ ਇਕੱਠਾ ਕੀਤਾ। ਗਊ ਦੀ ਪੂਜਾ ਕਰਨ ਵਾਲਿਆਂ ਨੇ ਬੁੱਚੜਖਾਨਿਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਤੋਂ ਵੀ ਫੰਡ ਇਕੱਠਾ ਕੀਤਾ। ਦੇਸ਼ ਅੰਦਰ ਸੀਪੀਆਈਐਮ ਹੀ ਇੱਕ ਅਜਿਹੀ ਪਾਰਟੀ ਹੈ ਜਿਸਨੇ ਕਿਸੇ ਵੀ ਕਾਰਪੋਰੇਟ ਘਰਾਣੇ ਤੋਂ ਫੰਡ ਨਹੀਂ ਲਿਆ।  ਧਰਮ ਨਿਰਪੱਖ ਰਾਜ ਵਿੱਚ  ਪ੍ਰਧਾਨ ਮੰਤਰੀ ਅਯੋਧਿਆ ਵਿਖੇ ਰਾਮ ਮੰਦਰ ਦਾ ਉਦਘਾਟਨ ਕਰ ਰਹੇ ਹਨ ਜਦਕਿ ਪ੍ਰਧਾਨ ਮੰਤਰੀ ਸਾਰਿਆਂ ਧਰਮਾਂ ਦਾ ਹੁੰਦਾ ਹੈ। ਇਹ ਮੋਦੀ ਸਰਕਾਰ ਨੇ ਅਡਾਨੀਆਂ ਅਵਾਨੀਆਂ ਨੂੰ ਪਾਲਿਆ। ਸਰਕਾਰੀ ਅਦਾਰਿਆਂ ਨੂੰ ਇਹਨਾਂ ਕੋਲ ਵੇਚਿਆ ਜਾ ਰਿਹਾ ਹੈ। ਰੇਲ ਗੱਡੀਆਂ  ਤੇ ਹੋਰ ਸਰਕਾਰੀ ਅਦਾਰੇਆ  ਨੂੰ ਇਹਨਾਂ ਕੋਲ ਵੇਚ ਦਿੱਤਾ ਜਾ ਰਿਹਾ ਹੈ । ਸੰਵਿਧਾਨ ਨੂੰ  ਬਦਲਣ ਲਈ ਫਿਰਕਾ ਪ੍ਰਸਤ ਨਫਰਤ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਮਹੂਰੀਅਤ ਦਾ ਗਲਾ ਘੁੱਟ ਦਿਤਾ ਗਿਆ ਹੈ। ਮਨਰੇਗਾ ਫੰਡਾ ਚ ਕਟੌਤੀ ਕੀਤੀ ਜਾ ਰਹੀ ਹੈ ।ਕਾਰਪੋਰੇਟਾਂ ਤੋਂ ਬਗੈਰਾ ਸਾਰੇ ਦੁਖੀ ਹਨ ।ਇਸ ਮੀਟਿੰਗ ਚ ਕਾਮਰੇਡ ਗੁਰਮੇਸ ਸਿੰਘ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਬੁਖਲਾਹਟ ਵਿੱਚ ਆ ਕੇ ਝੂਠ ਬੋਲ ਰਹੀ ਹੈ ।ਚੋਣ ਕਮਿਸ਼ਨ ਵਿਰੋਧੀਆਂ ਦੀਆਂ ਸ਼ਿਕਾਇਤਾਂ ਨਹੀਂ ਸੁਣ ਰਿਹਾ। ਚੋਣ ਚ ਕਮਿਸ਼ਨ ਮੋਦੀ ਦਾ ਹੀ ਹੈ ।ਹੁਣ ਜਲੰਧਰ ਸੀਟ ਤੇ ਕਾਮਰੇਡ ਪਰਸ਼ੋਤਮ ਬਿਲਗਾ ਜੋ ਕਿ ਸੀਪੀਐਮ ਵੱਲੋਂ ਇਲੈਕਸ਼ਨ ਲੜ ਰਹੇ ਹਨ ਉਹਨਾਂ ਦੇ ਲਈ ਇਲੈਕਸ਼ ਫੰਡ ਇਕੱਠਾ ਕਰਨ ਸਬੰਧੀ ਕਾਮਰੇਡ ਗਰਮੇਸ਼ ਨੇ ਸਾਰਿਆਂ ਦੀਆਂ ਡਿਊਟੀਆਂ ਲਾਈਆਂ।  ਇੱਕ ਮਈ ਨੂੰ ਗੜਦੀਵਾਲਾ ਵਿਖੇ ਮਈ ਦਿਵਸ  ਮਨਾਉਣ ਲਈ ਸਾਰਿਆਂ ਨੂੰ ਕਿਹਾ ਸਾਰੇ ਸਾਥੀਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਕਿਹਾ? 13 ਮਈ ਨੂੰ ਜਲੰਧਰ ਲੋਕ ਸਭਾ ਹਲਕੇ ਤੇ ਸਾਥੀ ਪਰਸ਼ੋਤਮ ਲਾਲ ਬਿਲਗਾ ਦੇ  ਕਾਗਜ ਦਾਖਲ ਕਰਾਉਣ ਲਈ ਸਾਰਿਆਂ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ।ਅੱਜ ਦੀ ਮੀਟਿੰਗ ਵਿੱਚ ਕਾਮਰੇਡ ਗਰਮੇਸ਼ ਸਿੰਘ ਗਰਨੇਕ ਸਿੰਘ ਭੱਜਲ, ਹਰਬੰਸ ਸਿੰਘ ਧੂਤ, ਰਣਜੀਤ ਸਿੰਘ ਚੌਹਾਨ  ਮਨਜੀਤ ਕੌਰ ਭੱਟੀਆਂ  ਕਮਲੇਸ਼ ਕੌਰ ਧੂਤ, ਗੁਰਦੀਪ ਸਿੰਘ ਡੱਫਰ, ਚਰਨ ਸਿੰਘ ਗੜਦੀਵਾਲਾ, ਸਰਵਨ ਸਿੰਘ ਝਿੰਗੜ  ਨਿਰਮਲਜੀਤ ਸਿੰਘ ਕਲੋਵਾਲ  ਮਲਕੀਤ ਸਿੰਘ ਪੰਡੋਰੀ ਅਟਵਾਲ, ਅਜੀਤ ਸਿੰਘ ਹੁਸੈਨਪੁਰ, ਹਰਮੇਲ ਸਿੰਘ ਹੁਸੈਨਪੁਰ ਚੈਚਲ ਸਿੰਘ ਪਮਾ ਆਦਿ ਹਾਜ਼ਰ ਸਨ।