Prime Punjab Times

Latest news
ਮਹਾਰਾਣਾ ਪ੍ਰਤਾਪ ਜਯੰਤੀ ਮੌਕੇ ਭਾਸ਼ਣ ਮੁਕਾਬਲਾ ਕਰਵਾਇਆ, ਵਿਦਿਆਰਥੀਆਂ ਨੇ ਦੇਸ਼ਭਗਤੀ ਅਤੇ ਸ਼ੌਰਿਆ ਦਾ ਦਿੱਤਾ ਸੰਦੇਸ਼ *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਖਿਡਾਰੀਆਂ ਦੀ ਜੋਨ ਖੇਡਾਂ ਵਿੱਚ ਝੰਡੀ* RTO ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ 15 ਸਕੂਲ ਬੱਸਾਂ ਦੀ ਕੀਤੀ ਜਾਂਚ KMS ਕਾਲਜ ਦੇ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ - ਪ੍ਰਿੰਸੀਪਲ ਡਾ. ਮਾਨਵ ਸੈਣੀ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ -ਪਿੰਡ ਦਿਖਾਈ ਜਾ ਰਹੀ ਡਾਕੂਮੈਂਟਰੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ
ADVERTISEMENT
You are currently viewing ਮਹਾਰਾਣਾ ਪ੍ਰਤਾਪ ਜਯੰਤੀ ਮੌਕੇ ਭਾਸ਼ਣ ਮੁਕਾਬਲਾ ਕਰਵਾਇਆ, ਵਿਦਿਆਰਥੀਆਂ ਨੇ ਦੇਸ਼ਭਗਤੀ ਅਤੇ ਸ਼ੌਰਿਆ ਦਾ ਦਿੱਤਾ ਸੰਦੇਸ਼

ਮਹਾਰਾਣਾ ਪ੍ਰਤਾਪ ਜਯੰਤੀ ਮੌਕੇ ਭਾਸ਼ਣ ਮੁਕਾਬਲਾ ਕਰਵਾਇਆ, ਵਿਦਿਆਰਥੀਆਂ ਨੇ ਦੇਸ਼ਭਗਤੀ ਅਤੇ ਸ਼ੌਰਿਆ ਦਾ ਦਿੱਤਾ ਸੰਦੇਸ਼

ਬਟਾਲਾ, 21 ਜੁਲਾਈ (ਅਵਿਨਾਸ਼ ਸ਼ਰਮਾ)

: ਦੈਨਿਕ ਪ੍ਰਾਰਥਨਾ ਸਭਾ ਬਟਾਲਾ ਵੱਲੋਂ ਰਾਸ਼ਟਰ ਗੌਰਵ ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ ਸਥਾਨਕ ਕਮਿਊਨਿਟੀ ਹਾਲ ਵਿੱਚ ਸ਼ਰਧਾ, ਉਤਸ਼ਾਹ ਅਤੇ ਦੇਸ਼ਭਗਤੀ ਦੇ ਮਾਹੌਲ ਵਿੱਚ ਮਨਾਈ ਗਈ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਮਹਾਰਾਣਾ ਪ੍ਰਤਾਪ ਦੇ ਜੀਵਨ, ਸ਼ੌਰਿਆ ਅਤੇ ਰਾਸ਼ਟਰ ਪ੍ਰੇਮ ’ਤੇ ਆਧਾਰਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਮਹਾਸਚਿਵ ਕੁੰਵਰ ਰਵਿੰਦਰ ਸਿੰਘ ਸਨ, ਜਦਕਿ ਪ੍ਰਧਾਨਗੀ ਸਤੀ ਲਕਸ਼ਮੀ ਦੇਵੀ ਗੌਸ਼ਾਲਾ ਦੇ ਚੇਅਰਮੈਨ ਸ਼ਕਤੀ ਕੁਮਾਰ ਖੁੱਲਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ ਅਤੇ ਦੈਨਿਕ ਪ੍ਰਾਰਥਨਾ ਸਭਾ ਦੇ ਅਹੁਦੇਦਾਰਾਂ ਨੇ ਮੁੱਖ ਮਹਿਮਾਨਾਂ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ।

ਭਾਸ਼ਣ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਹਾਰਾਣਾ ਪ੍ਰਤਾਪ ਦੇ ਅਦੁੱਤੀ ਸਾਹਸ, ਸਵਾਭਿਮਾਨ ਅਤੇ ਰਾਸ਼ਟਰ ਭਗਤੀ ’ਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦੇ ਹੋਏ ਦਰਸ਼ਕਾਂ ਦੀਆਂ ਖੂਬ ਤਾਲੀਆਂ ਬਟੋਰੀਆਂ। ਇਸ ਦੌਰਾਨ ਦੇਸ਼ਭਗਤੀ ਨਾਲ ਭਰਪੂਰ ਗੀਤ ਪੇਸ਼ ਕਰਕੇ ਰਚਨਾ ਰਾਠੌਰ ਨੇ ਸਮਾਗਮ ਨੂੰ ਭਾਵੁਕ ਅਤੇ ਪ੍ਰੇਰਣਾਦਾਇਕ ਬਣਾ ਦਿੱਤਾ।

ਮੁਕਾਬਲੇ ਵਿੱਚ ਡੀ.ਆਰ. ਐਮ.ਆਰ. ਭੱਲਾ ਡੀ.ਏ.ਵੀ. ਸੈਂਟੇਨਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਹਰਸ਼ਿਤਾ ਸ਼ਰਮਾ ਅਤੇ ਭਾਵਿਕਾ ਭਾਰਦਵਾਜ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਕ੍ਰਮਵਾਰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਤੀਜਾ ਸਥਾਨ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਦੇਵ ਨੇ ਪ੍ਰਾਪਤ ਕੀਤਾ, ਜਿਸ ਨੂੰ 1100 ਰੁਪਏ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਤਸਾਹਨ ਇਨਾਮ ਵੀ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਗਏ।

ਦੈਨਿਕ ਪ੍ਰਾਰਥਨਾ ਸਭਾ ਦੇ ਨਿਰਦੇਸ਼ਕ ਅਸ਼ੋਕ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜੀਵਨ ਸਾਨੂੰ ਸਵਾਭਿਮਾਨ, ਦੇਸ਼ਭਗਤੀ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਆਪਣਾ ਸਾਰਾ ਜੀਵਨ ਰਾਸ਼ਟਰ ਅਤੇ ਧਰਮ ਦੀ ਰੱਖਿਆ ਲਈ ਸਮਰਪਿਤ ਕੀਤਾ ਅਤੇ ਕਿਸੇ ਵੀ ਹਾਲਤ ਵਿੱਚ ਆਪਣੇ ਸਵਾਭਿਮਾਨ ਨਾਲ ਸਮਝੌਤਾ ਨਹੀਂ ਕੀਤਾ।

ਮੁੱਖ ਮਹਿਮਾਨ ਕੁੰਵਰ ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਚਾ ਚਰਿੱਤਰ ਹੀ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਜਿਸ ਵਿਅਕਤੀ ਦਾ ਆਤਮਬਲ ਮਜ਼ਬੂਤ ਹੁੰਦਾ ਹੈ, ਉਹ ਕਦੇ ਵੀ ਅਨਿਆਂ ਅੱਗੇ ਨਹੀਂ ਝੁਕਦਾ। ਉਨ੍ਹਾਂ ਵਿਦਿਆਰਥੀਆਂ ਨੂੰ ਮਹਾਰਾਣਾ ਪ੍ਰਤਾਪ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਅਤੇ ਦੇਸ਼ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦੀ ਅਪੀਲ ਕੀਤੀ।

ਸਭਾ ਦੇ ਕੋਸ਼ਾਧਿਕਾਰੀ ਕ੍ਰਿਸ਼ਨ ਲਾਲ ਗੁਪਤਾ ਨੇ ਮੇਵਾੜ ਦੇ ਇਤਿਹਾਸ ਵਿੱਚ ਧਾਇ ਮਾਂ ਪੰਨਾ ਦੇ ਅਦੁੱਤੀ ਤਿਆਗ ਅਤੇ ਬਲਿਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਹਾਨ ਬਲਿਦਾਨ ਕਰਕੇ ਹੀ ਮਹਾਰਾਣਾ ਪ੍ਰਤਾਪ ਵਰਗੇ ਮਹਾਨ ਯੋਧੇ ਦਾ ਇਤਿਹਾਸ ਅੱਜ ਵੀ ਦੇਸ਼ ਨੂੰ ਪ੍ਰੇਰਿਤ ਕਰ ਰਿਹਾ ਹੈ।

ਸਮਾਗਮ ਦਾ ਸਫਲ ਸੰਚਾਲਨ ਸਭਾ ਦੇ ਪ੍ਰਚਾਰ ਮੰਤਰੀ ਰਾਜੇਸ਼ ਸ਼ਰਮਾ ਨੇ ਕੀਤਾ। ਇਸ ਮੌਕੇ ਦੇਵੇਂਦਰ ਮਨੋਚਾ, ਸੰਦੀਪ ਆਜ਼ਾਦ, ਸੁਨੀਲ ਜੁੰਮਣ, ਪਦਮ ਕੋਹਲੀ, ਪ੍ਰੋ. ਓਮ ਪ੍ਰਕਾਸ਼, ਸੋਹਨ ਲਾਲ ਪ੍ਰਭਾਕਰ, ਸੁਭਾਸ਼ ਸ਼ਰਮਾ, ਰਾਜਪਾਲ ਸ਼ਰਮਾ, ਵਿਜੈ ਸਹਿਗਲ, ਸੰਜੀਵ ਕਪੂਰ, ਮਹੇਸ਼ ਅਗਰਵਾਲ, ਬਲਦੇਵ ਪਰਾਸ਼ਰ, ਪ੍ਰੋ. ਅਨਿਲ ਗੁਪਤਾ, ਪ੍ਰੋ. ਹਰਿਕ੍ਰਿਸ਼ਨ ਮਹਾਜਨ, ਦੀਪਕ ਸ਼ਰਮਾ, ਰਮੇਸ਼ ਰਿਣ, ਸ਼ੰਮੀ ਕਪੂਰ, ਸ਼ਿਵਰਾਜਨ ਪੁਰੀ, ਕਮਲ ਅਗਰਵਾਲ, ਗੁਰਿੰਦਰ ਸ਼ਰਮਾ, ਦੀਪਕ ਪਥਰੀਆ, ਸ਼ਿਵ ਲੇਖੀ, ਪਵਨ ਜੀਰਾ, ਵਿਸ਼ਾਲ ਸ਼ਾਸਤਰੀ, ਡਾ. ਅਰਵਿੰਦ ਲੇਖੀ, ਮਹੇਸ਼ ਸ਼ਰਮਾ, ਹਰਿਓਮ ਜੋਸ਼ੀ, ਰਿੰਕੂ ਜੋਸ਼ੀ, ਪੋਖੇਮਰਾਜ ਸ਼ਾਸਤਰੀ ਅਤੇ ਪੰਡਿਤ ਸੋਨੂ ਦੀਕਸ਼ਿਤ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

error: copy content is like crime its probhihated