Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing DAV ਪਬਲਿਕ ਸਕੂਲ ਵਿਖੇ ‘ਫਾਇਰਲੈੱਸ ਕੁਕਿੰਗ ਦੀ ਗਤੀਵਿਧੀ ਕਰਵਾਈ

DAV ਪਬਲਿਕ ਸਕੂਲ ਵਿਖੇ ‘ਫਾਇਰਲੈੱਸ ਕੁਕਿੰਗ ਦੀ ਗਤੀਵਿਧੀ ਕਰਵਾਈ

ਗੜ੍ਹਦੀਵਾਲਾ 23 ਮਈ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਸ਼ੇਖਰ ਮੋਦਗਿੱਲ ਦੀ ਯੋਗ ਰਹਿਨੁਮਾਈ ਹੇਠ ਸਕੂਲੀ ਬੱਚਿਆਂ ਲਈ ਇਕ ਰੌਚਕ ‘ਫਾਇਰਲੈੱਸ ਕੁਕਿੰਗ’ (ਬਿਨਾਂ ਅੱਗ ਤੋਂ ਖਾਣਾ ਬਣਾਉਣਾ) ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿੱਚ ਸਕੂਲ ਦੀ ਪਹਿਲੀ ਅਤੇ ਦੂਜੀ ਜਮਾਤ ਦੇ ਛੋਟੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।

ਇਹ ਗਤੀਵਿਧੀ ਕਲਾਸ ਅਧਿਆਪਕਾ ਸੁਸ਼ਮਾ ਦੇਵੀ (ਕਲਾਸ ਪਹਿਲੀ), ਜਸਵਿੰਦਰ ਕੌਰ (ਕਲਾਸ ਪਹਿਲੀ) ਅਤੇ ਰੀਟਾ ਸ਼ਰਮਾ (ਕਲਾਸ ਦੂਜੀ) ਦੀ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਅਤੇ ਸਫ਼ਲ ਢੰਗ ਨਾਲ ਨੇਪਰੇ ਚੜ੍ਹਾਈ ਗਈ। ਇਸ ਦੌਰਾਨ ਨਿੱਕੇ-ਨਿੱਕੇ ਬੱਚਿਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਬੜੀ ਮਾਹਰਤਾ ਨਾਲ ਬੈਂਡ ਉੱਪਰ ਫਰੈਂਸ ਕ੍ਰੀਮ, ਪੁਦੀਨੇ ਦੀ ਚਟਨੀ ਅਤੇ ਟਮਾਟੋ ਸੌਸ ਲਗਾ ਕੇ ਸਵਾਦਿਸ਼ਟ ਸੈਂਡਵਿਚ ਤਿਆਰ ਕੀਤੇ। ਬੱਚਿਆਂ ਨੇ ਜਿੱਥੇ ਖ਼ੁਦ ਸੈਂਡਵਿਚ ਬਣਾਉਣੇ ਸਿੱਖੇ, ਉੱਥੇ ਹੀ ਉਨ੍ਹਾਂ ਨੇ ਇਨ੍ਹਾਂ ਨੂੰ ਬਹੁਤ ਖੂਬਸੂਰਤੀ ਨਾਲ ਪਲੇਟਾਂ ਵਿੱਚ ਸਜਾਇਆ ਵੀ। ਕਲਾਸ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਫਾਇਰਲੈਸ ਕੁਕਿੰਗ ਦੇ ਫਾਇਦੇ ਵੀ ਦੱਸੇ ਜਿਵੇਂ:-

1.ਸੁਰੱਖਿਅਤ ਹੁੰਦੀ ਹੈ- ਇਸ ਵਿੱਚ ਅੱਗ ਦਾ ਇਸਤੇਮਾਲ ਨਹੀਂ ਹੁੰਦਾ, ਇਸ ਕਰਕੇ ਬੱਚਿਆਂ ਲਈ ਇਹ ਜ਼ਿਆਦਾ ਸੁਰੱਖਿਅਤ ਹੈ।

2.ਸਮੇਂ ਦੀ ਬਚਤ – ਬਿਨਾਂ ਪਕਾਉਣ ਵਾਲੀਆਂ ਡਿਸ਼ਾਂ ਜਲਦੀ ਤਿਆਰ ਹੋ ਜਾਂਦੀਆਂ ਹਨ।

3. ਪੋਸ਼ਟਿਕ ਭੋਜਨ-ਫਲ, ਸਬਜ਼ੀਆਂ ਅਤੇ ਹੋਰ ਚੀਜ਼ਾਂ ਦੇ ਪੇਸ਼ਕ ਤੱਤ ਬਰਕਰਾਰ ਰਹਿੰਦੇ ਹਨ।

4.ਰਚਨਾਤਮਕਤਾ ਵਧਦੀ ਹੈ ਵਿਦਿਆਰਥੀ ਨਵੀਆਂ ਡਿਸ਼ਾ ਬਣਾਉਣ ਅਤੇ ਸਜਾਵਟ ਕਰਨ ਦੀ ਕਲਾ ਸਿੱਖਦੇ ਹਨ।

5.ਗੈਸ ਅਤੇ ਬਿਜਲੀ ਦੀ ਬਚਤ – ਅੱਗ ਨਾ ਵਰਤਣ ਕਰਕੇ ਇੰਧਨ ਦੀ ਬਚਤ ਹੁੰਦੀ ਹੈ।

ਟੀਮ ਵਰਕ ਦੀ ਭਾਵਨਾ – ਬੱਚੇ ਮਿਲਜੁਲ ਕੇ ਕੰਮ ਕਰਨਾ ਸਿੱਖਦੇ ਹਨ।

6. ਸਫ਼ਾਈ ਦੀ ਆਦਤ- ਭੋਜਨ ਬਣਾਉਣ ਦੌਰਾਨ ਸਫ਼ਾਈ ਅਤੇ ਸਿਹਤ ਦਾ ਧਿਆਨ ਰੱਖਣਾ ਸਿੱਖਦੇ ਹਨ।

7.ਪਰਿਆਵਰਨ ਲਈ ਚੰਗੀ – ਧੂੰਆਂ ਜਾਂ ਪ੍ਰਦੂਸ਼ਣ ਨਹੀਂ ਹੁੰਦਾ, ਇਸ ਲਈ ਵਾਤਾਵਰਣ ਨੂੰ ਨੁਕਸਾਨ ਘੱਟ ਹੁੰਦਾ ਹੈ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ  ਸ਼ੇਖਰ ਮੋਦਗਿੱਲ ਨੇ ਬੱਚਿਆਂ ਦੇ ਇਸ ਪ੍ਰਿਆਸ ਅਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਬੱਚਿਆਂ ਵਿੱਚ ਸਵੈ-ਨਿਰਭਰਤਾ ਅਤੇ ਆਪਸੀ ਸਾਂਝ (ਸ਼ੇਅਰਿੰਗ) ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਇਸ ਸਫ਼ਲ ਆਯੋਜਨ ਲਈ ਸਬੰਧਤ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਗਤੀਵਿਧੀ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਗਿਆ ਅਤੇ ਬੱਚਿਆਂ ਨੇ ਇਸ ਦਿਨ ਦਾ ਭਰਪੂਰ ਆਨੰਦ ਮਾਣਿਆ।