Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਦੀ ਹੜਤਾਲ ਦੂਸਰੇ ਦਿਨ ਵੀ ਰਹੀ ਜਾਰੀ

ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਦੀ ਹੜਤਾਲ ਦੂਸਰੇ ਦਿਨ ਵੀ ਰਹੀ ਜਾਰੀ

ਫਗਵਾੜਾ (ਲਾਲੀ ਦਾਦਰ)

* ਸੰਮਤੀ ਕ੍ਰਮਚਾਰੀਆਂ ਨੂੰ ਛੇ ਮਹੀਨੇ ਤੋਂ ਨਹੀਂ ਮਿਲੀ ਤਨਖਾਹ – ਸੰਜੀਵ ਕੁਮਾਰ

23 ਨਵੰਬਰ : ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੀਤੇ ਦਿਨ ਸ਼ੁਰੂ ਕੀਤੀ ਕਲਮਛੋੜ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਯੂਨੀਅਨ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਪੰਜਾਬ ਸਰਕਾਰ ਅਤੇ ਬੀ.ਡੀ.ਪੀ.ਓ. ਵਿਭਾਗ ਪੰਜਾਬ ਦੇ ਡਾਇਰੈਕਟਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਅਤੇੇ ਜ਼ਿਲ੍ਹਾ ਕੈਸ਼ੀਅਰ ਮਲਕੀਤ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਮਤੀ ਦੇ ਕ੍ਰਮਚਾਰੀਆਂ ਨੂੰ ਪਿਛਲੇ 6-6 ਮਹੀਨੇ ਤੋਂ ਤਨਖਾਹਾਂ ਅਤੇ ਫੰਡ ਨਹੀਂ ਦਿੱਤੇ ਗਏ ਹਨ। ਕ੍ਰਮਚਾਰੀਆਂ ਦੀ ਤਨਖਾਹ ਦਾ ਪੱਕਾ ਹਲ ਖਜਾਨੇ ਵਿਚੋਂ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਵਿਭਾਗ ਵਲੋਂ ਪੰਚਾਇਤ ਸਕੱਤਰਾਂ ਦੀਆਂ ਡਿਊਟੀਆਂ ਰੋਸਟਰ ਮੁਤਾਬਿਕ ਨਿਰਧਾਰਤ ਹੋਣ ਦੇ ਬਾਵਜੂਦ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ. ਵਲੋਂ ਦੂਸਰੇ ਵਿਭਾਗਾਂ ਦੇ ਵਾਧੂ ਕੰਮ ਸੰਮਤੀ ਕ੍ਰਮਚਾਰੀਆਂ ਤੋਂ ਜਬਰਨ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਸੰਮਤੀ/ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਗਿੱਲ ਅਤੇ ਰਿਟਾਇਰਡ ਕ੍ਰਮਚਾਰੀਆਂ ਪਾਸੋਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਦੀ ਬਜਾਏ ਦੁਰਵਿਹਾਰ ਕੀਤਾ ਗਿਆ ਜੋ ਕਿ ਬਹੁਤ ਹੀ ਮੰਦਭਾਗੀ ਤੇ ਨਿੰਦਣਯੋਗ ਗੱਲ ਹੈ। ਇਸੇ ਰੋਸ ਵਜੋਂ ਇਹ ਕਲਮਛੋੜ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਜੋ ਕਿ 25 ਨਵੰਬਰ ਤੱਕ ਜਾਰੀ ਰਹੇਗੀ। ਉਕਤ ਆਗੂਆਂ ਨੇ ਦੱਸਿਆ ਕਿ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਾਸੋਂ ਗੁਰਪ੍ਰੀਤ ਸਿੰਘ ਖਹਿਰਾ ਦੀ ਬਦਲੀ ਕਰਨ ਦੀ ਮੰਗ ਵੀ ਕੀਤੀ ਗਈ ਹੈ। 25 ਨਵੰਬਰ ਤੋਂ ਬਾਅਦ ਸਮੂਹ ਕ੍ਰਮਚਾਰੀ ਦਫਤਰਾਂ ਵਿਚ ਹਾਜਰ ਤਾਂ ਰਹਿਣਗੇ ਪਰ ਮੰਗਾਂ ਪੂਰੀਆਂ ਹੋਣ ਅਤੇ ਡਾਇਰੈਕਟਰ ਦੀ ਬਦਲੀ ਹੋਣ ਤੱਕ ਕੋਈ ਵਿਭਾਗ/ਦਫਤਰੀ ਕੰਮ ਨਹੀਂ ਕਰਨਗੇ। ਇਸ ਮੌਕੇ ਸੁਲੱਖਣ ਸਿੰਘ ਟੀ.ਸੀ., ਜਸਕਰਨ ਵਰਮਾ ਟੀ.ਏ., ਅਮਨਦੀਪ ਜੇ.ਈ., ਜੀ.ਆਰ.ਐਸ. ਤਲਵਿੰਦਰ ਸਿੰਘ ਭੁੱਲਰ, ਰਮਨ ਕੁਮਾਰੀ, ਰੋਸ਼ਨੀ, ਪੰਚਾਇਤ ਸਕੱਤਰ ਗੁਰਮੇਲ ਸਿੰਘ, ਸੁਦੀਸ਼ ਕੁਮਾਰ, ਦਲਵੀਰ ਸਿੰਘ, ਸੁਰਿੰਦਰ ਪਟਵਾਰੀ, ਪ੍ਰਿਅੰਕਾ ਅਤੇ ਆਸ਼ਾ ਕੰਪਿਊਟਰ ਅਪਰੇਟਰ, ਦੇਸਰਾਜ ਬਘਾਣਾ ਸਰਪੰਚ, ਨਵਜੋਤ ਸਿੰਘ, ਸੁਰਜੀਤ ਸਿੰਘ ਡਰਾਇਵਰ, ਸਰਪੰਚ ਗੁਲਜ਼ਾਰ ਸਿੰਘ ਅਕਾਲਗੜ੍ਹ, ਬੀਬੀ ਸੰਤੋਸ਼ ਕੁਮਾਰੀ ਸਰਪੰਚ ਜਗਤਪੁਰ ਜੱਟਾਂ, ਹਰਜੀਤ ਸਿੰਘ ਲਾਡੀ, ਦੇਸਰਾਜ ਝੱਮਟ, ਨਰਿੰਦਰ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ, ਕਾਮਰੇਡ ਰਣਜੀਤ ਸਿੰਘ ਸਾਹਨੀ, ਹਰਬੰਸ ਲਾਲ ਰਿਹਾਣਾ ਜੱਟਾਂ, ਰਿਤੂ ਰਾਣੀ ਪੰਚ, ਤਲਵਿੰਦਰ ਸਿੰਘ, ਮੇਹਰ ਚੰਦ, ਅਵਤਾਰ ਸਿੰਘ, ਸੁਰਜੀਤ ਕੌਰ, ਸਤਪਾਲ ਸਿੰਘ, ਅਮਰੀਕ ਸਿੰਘ, ਨਿਰਮਲਜੀਤ ਆਦਿ ਹਾਜ਼ਰ ਸਨ।

ਕੈਪਸ਼ਨ: ਫਗਵਾੜਾ ਦੇ ਬੀਡੀਪੀਓ ਦਫ਼ਤਰ ਅੱਗੇ ਕਲਮਛੋੜ ਹੜਤਾਲ ਦੌਰਾਨ ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਦੇ ਮੈਂਬਰ ਧਰਨਾ ਲਗਾ ਕੇ ਨਾਰੇਬਾਜੀ ਕਰਦੇ ਹੋਏ।