Prime Punjab Times

Latest news
ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦੇ ਨਮਿੱਤ  ਸਰਧਾਂਜਲੀ ਸਮਾਰੋਹ ਦੌਰਾਨ ਰਾਜਨੀਤਕ ਧਾਰਮਿਕ ਤੇ ਸਮਾਜਿਕ ਜਥੇਬੰਦ... ਸੰਤ ਨਿਰੰਕਾਰੀ ਸਤਿਸੰਗ ਭਵਨ ਟੇਰਕਿਆਣਾ ਵਿਖੇ ਮੈਗਾ ਖੂਨਦਾਨ ਕੈਂਪ 'ਚ ਸ਼ਰਧਾਲੂਆਂ ਨੇ 245 ਯੂਨਿਟ ਖੂਨਦਾਨ ਕੀਤਾ ਚੋਰਾਂ ਨੇ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ, 2ਗੈਸ ਸਿਲੰਡਰ ਤੇ ਕਰਿਆਨੇ ਦਾ ਸਮਾਨ ਲੈ ਉੱਡੇ ਰਾਮਲੀਲਾ ਦੇ ਸ਼ੁਭ ਆਰੰਭ ਲਈ ਝੰਡਾ ਪੂਜਨ, ਕਲਾਕਾਰਾਂ ਨੇ ਲਿਆ ਸ੍ਰੀ ਰਾਮ ਦੀ ਪਾਵਨ ਲੀਲਾ ਦਾ ਸੰਕਲਪ ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ : ਡਾ.ਸੁਦੇਸ਼ ਰਾਜਨ

ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ : ਡਾ.ਸੁਦੇਸ਼ ਰਾਜਨ

ਗੜ੍ਹਦੀਵਾਲਾ 30 ਅਪ੍ਰੈਲ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਜੀ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਯੋਗ ਅਗੁਵਾਈ ਹੇਠ ਸੀ. ਐਚ.ਸੀ ਭੂੰਗਾ ਵਿਖੇ ਆਸ਼ਾ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਆਸ਼ਾ ਇੱਕ ਮਾਨਤਾ ਪ੍ਰਾਪਤ ਸਿਹਤ ਸਮਾਜਿਕ ਕਾਰਜਕਰਤਾ ਹੈ ਅਤੇ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ। ਆਸ਼ਾ ਲੋਕਾਂ ਨੂੰ ਘਰ-ਘਰ ਜਾ ਕੇ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਦੀ ਹੈ। ਆਸ਼ਾ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ, ਗਰਭਵਤੀ ਮਹਿਲਾਵਾਂ ਦੀ ਦੇਖਭਾਲ, ਨਵਜੰਮੇ ਬਚਿਆਂ ਦਾ ਟੀਕਾਕਰਨ, ਟੀ.ਬੀ. ਅਤੇ ਕੈਂਸਰ ਜਾਗਰੁਕਤਾ, ਪੈਦਲ ਜਨ ਸੰਪਰਕ ਮੁਹਿੰਮਾਂ ਰਾਹੀਂ ਸਿਹਤ ਵਿਭਾਗ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਅਗੇ ਉਨ੍ਹਾ ਕਿਹਾ ਕਿ ਆਸ਼ਾ ਦੀ ਭੂਮਿਕਾ ਨਿਰਨਾਇਕ ਹੈ।

ਅਸੀਂ ਉਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਇਸੇ ਜੋਸ਼ ਨਾਲ ਕੰਮ ਜਾਰੀ ਰੱਖਣਗੇ। ਆਸ਼ਾ ਸਿਹਤ ਕਰਮਚਾਰੀਆਂ ਨਾਲ ਮਿਲ ਕੇ ਨੈਸ਼ਨਲ ਵੈਕਟਰ ਬੌਰਨ ਡਿਜੀਜ ਕੰਟਰੋਲ ਪ੍ਰੋਗਰਾਮ ਤਹਿਤ ਡੇਂਗੂ, ਮਲੇਰੀਆ, ਚਿਕਨਗੁਨੀਆ ਦੀਆਂ ਜਾਗਰੁਕਤਾ ਮੁਹਿੰਮਾਂ ਵਿੱਚ ਵੀ ਵੱਧ-ਚੜ੍ਹ ਕੇ ਰੋਲ ਅਦਾ ਕਰ ਰਹੀਆਂ ਹਨ।ਇਸ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਅਤੇ ਵੱਧ ਮਿਹਨਤਾਨਾ ਪ੍ਰਾਪਰ ਕਰਨ ਲਈ ਵਾਲੀਆਂ ਤਿੰਨਾ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਪਹਿਲਾ ਸਥਾਨ ਰਾਜਵਿੰਦਰ ਕੌਰ ਪੰਡੋਰੀ ਸੁਮਲਾ, ਦੂਜਾ ਸ਼ਥਾਨ ਕੁਲਵੰਤ ਕੌਰ, ਹਰਿਆਣਾ ਅਤੇ ਤੀਜਾ ਸਥਾਨ ਸੁਖਵਿੰਦਰ ਕੌਰ ਚੱਕ ਲਾਦਿਆਂ ਨੇ ਪ੍ਰਾਪਤ ਕੀਤਾ

ਇਸ ਮੌਕੇ ਜਸਤਿੰਦਰ ਸਿੰਘ ਬੀ.ਬੀ.ਈ. ਨੇ ਸਮੂਹ ਆਸ਼ਾ ਵਰਕਰਾਂ ਨੂੰ ‘ਆਸ਼ਾ ਦਿਵਸ’ ਦੀਆਂ ਮੁਬਾਰਕਾਂ ਦਿਿਦੰਆ ਹੋਏ ਉਨ੍ਹਾ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਗਾ ਕੀਤੀ ਗਈ ਅਤੇ ਭਵਿੱਖ ਵਿਚ ਵਧਿਆ ਕਾਰਗੁਜਾਰੀਆਂ ਲਈ ਪ੍ਰੇਰਿਤ ਕੀਤਾ ਗਿਆ ।ਇਸ ਮੌਕੇ ਬਲਵਿੰਦਰ ਸਿੰਘ, ਅਨੂਪਮਾ, ਪਰਦੀਪ ਕੌਰ, ਜਤਿੰਦਰ ਕੁਮਾਰ ਅਤੇ ਸੰੁਹ ਆਸ਼ਾ ਵਰਕਰ ਸ਼ਾਮਲ ਸਨ ।