Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਫੋਰਨ ਹੈਂਡਲਰ ਨਾਲ ਜੁੜੇ ਮਾਸਟਰਮਾਈਂਡ ਸਮੇਤ ਗੈਂਗ ਬੇਨਕਾਬ, ਪਿਸਟਲ ਤੇ ਦਰਜਨਾਂ ਜਿੰਦਾ ਰੌਂਦ ਬਰਾਮਦ

ਫੋਰਨ ਹੈਂਡਲਰ ਨਾਲ ਜੁੜੇ ਮਾਸਟਰਮਾਈਂਡ ਸਮੇਤ ਗੈਂਗ ਬੇਨਕਾਬ, ਪਿਸਟਲ ਤੇ ਦਰਜਨਾਂ ਜਿੰਦਾ ਰੌਂਦ ਬਰਾਮਦ

ਬਟਾਲਾ (ਅਵਿਨਾਸ਼ ਸ਼ਰਮਾ) 

:  ਸੰਦੀਪ ਕੁਮਾਰ, ਪੀ.ਪੀ.ਐਸ., ਐਸ.ਪੀ. ਇੰਨਵੈਸਟੀਗੇਸ਼ਨ ਬਟਾਲਾ ਨੇ ਐਸ.ਐਸ.ਪੀ. ਦਫ਼ਤਰ ਬਟਾਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 04 ਮਾਰਚ 2026 ਨੂੰ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਕੁਲਦੀਪ ਸਿੰਘ ਵਾਸੀ ਲੰਡੇਕੇ, ਥਾਣਾ ਸਿਟੀ ਮੋਗਾ, ਜ਼ਿਲ੍ਹਾ ਮੋਗਾ ਅਤੇ ਅੰਮ੍ਰਿਤ ਸਿੰਘ ਉਰਫ ਬਾਜ ਪੁੱਤਰ ਨਛੱਤਰ ਸਿੰਘ ਵਾਸੀ ਮੱਧੋਕੇ, ਥਾਣਾ ਅਜੀਤਵਾਲ, ਜ਼ਿਲ੍ਹਾ ਮੋਗਾ ਨੂੰ ਪਬਲਿਕ ਦੀ ਮਦਦ ਨਾਲ ਕਾਬੂ ਕੀਤਾ ਗਿਆ ਸੀ। ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ ਇੱਕ ਪਿਸਟਲ PX-5 ਸਮੇਤ 60 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ।

ਇਸ ਸਬੰਧ ਵਿੱਚ ਮੁਕੱਦਮਾ ਨੰਬਰ 36 ਮਿਤੀ 04.03.2026 ਅਧੀਨ ਧਾਰਾ 25/27-54-59 ਅਸਲਾ ਐਕਟ ਅਤੇ 111 ਬੀ.ਐਨ.ਐਸ. ਤਹਿਤ ਥਾਣਾ ਸਦਰ ਬਟਾਲਾ ਵਿਖੇ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਹੋਰ ਦੋ ਦੋਸ਼ੀਆਂ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚ ਮਹਿੰਦਰ ਪਾਲ ਉਰਫ ਨੰਨੀ ਪੁੱਤਰ ਹਰਬੰਸ ਲਾਲ ਵਾਸੀ ਗਾਂਧੀ ਕੈਂਪ ਬਟਾਲਾ ਨੂੰ ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗਿਆਨ ਚੰਦ ਵਾਸੀ ਬੁੱਢਾ ਕੋਟ, ਥਾਣਾ ਸੇਖਵਾਂ ਨੂੰ ਉਕਤ ਦੋਸ਼ੀਆਂ ਨੂੰ ਪਿਸਟਲ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ।

ਇਸ ਮਾਮਲੇ ਸਬੰਧੀ ਮਾਣਯੋਗ ਐਸ.ਐਸ.ਪੀ. ਡਾ. ਮਹਿਤਾਬ ਸਿੰਘ ਬਟਾਲਾ ਵੱਲੋਂ ਮਿਤੀ 06 ਮਾਰਚ 2026 ਨੂੰ ਵੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ।

ਐਸ.ਪੀ. ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵ ਪਾਸੋਂ ਤਫਤੀਸ਼ ਦੌਰਾਨ ਮਿਤੀ 08.03.2026 ਨੂੰ 30 ਬੋਰ ਦੇ 08 ਜਿੰਦਾ ਰੌਂਦ ਅਤੇ 32 ਬੋਰ ਦੇ 12 ਜਿੰਦਾ ਰੌਂਦ ਹੋਰ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਸ ਕੇਸ ਦੇ ਮਾਸਟਰਮਾਈਂਡ ਪੰਕਜ ਕੁਮਾਰ ਉਰਫ ਡੀ.ਐਸ.ਪੀ. ਪੁੱਤਰ ਤਰਸੇਮ ਲਾਲ ਵਾਸੀ ਕੋਲਾਰ ਨਗਰ, ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕਰਕੇ ਮਿਤੀ 10.03.2026 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਦੇ ਫੋਰਨ ਹੈਂਡਲਰ ਨਾਲ ਸਬੰਧ ਹਨ।

ਪੁਲਿਸ ਮੁਤਾਬਕ ਪੰਕਜ ਕੁਮਾਰ ਉਰਫ ਡੀ.ਐਸ.ਪੀ. ਆਪਣੇ ਫੋਰਨ ਹੈਂਡਲਰ ਦੇ ਕਹਿਣ ’ਤੇ ਹੀ ਬਟਾਲਾ ਵਿਖੇ ਉਪਰੋਕਤ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ 04 ਮਾਰਚ 2026 ਨੂੰ ਯੋਜਨਾਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।