Prime Punjab Times

Latest news
ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ, ਸ਼ੰਜੀਵ ਮਨਹਾਸ ਜਿਲਾ ਹੁਸ਼ਿਆਰਪੁਰ (ਦਿਹਾਤੀ) ਪ੍ਰਧਾਨ ਨਿਯੁ... ਅਰਬਨ ਸਟੇਟ ਪੁਲਿਸ ਚੌਂਕੀ ਵਿਖੇ ਕਥਿਤ ਧਮਾਕੇ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ: ਹਰਸਿਮਰਨ ਸ... ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਕਰਕੇ ਸਕੂਲਾਂ 'ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੇ ਸਰਕਾਰ : ਬੇਗਮਪੁਰਾ ... "ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ *ਮੁਸ਼ਕਲਾਂ ਲਈ ਜਰਨਲਿਸਟ ਐਸੋਸੀਏਸ਼ਨ ਪੰਜਾਬ ਚਟਾਨ ਵਾਂਗ ਖੜੀ ਹੈ - ਪ੍ਰਧਾਨ ਜੋਗਿੰਦਰ...
ADVERTISEMENT
You are currently viewing ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰੇ ਹਾਦਸੇ ‘ਚ KMS ਕਾਲਜ ਦੇ ਪ੍ਰਿੰਸੀਪਲ ਡਾ ਸ਼ਬਨਮ ਕੌਰ,ਬੇਟੇ ਤੁਸ਼ਾਂਤ ਸਮੇਤ ਤਿੰਨ ਦੀ ਮੌ+ਤ

ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰੇ ਹਾਦਸੇ ‘ਚ KMS ਕਾਲਜ ਦੇ ਪ੍ਰਿੰਸੀਪਲ ਡਾ ਸ਼ਬਨਮ ਕੌਰ,ਬੇਟੇ ਤੁਸ਼ਾਂਤ ਸਮੇਤ ਤਿੰਨ ਦੀ ਮੌ+ਤ

ਦਸੂਹਾ 10 ਮਾਰਚ (ਪ੍ਰਾਈਮ ਪੰਜਾਬ ਟਾਈਮਜ) 

:  ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਪੈਂਦੇ ਚੌਲਾਂਗ ਟੋਲ ਪਲਾਜ਼ਾ ਕੋਲ ਵਾਪਰੇ ਇੱਕ ਦ+ਰ+ਦ+ਨਾਕ ਸੜਕ ਹਾਦਸੇ ਵਿੱਚ ਮਾਂ ਪੁੱਤ ਸਮੇਤ ਤਿੰਨ ਲੋਕਾਂ ਦੀ ਮੌ+ਤ ਹੋ ਗਈ । ਮ੍ਰਿ+ਤ+ਕਾਂ ਦੀ ਪਛਾਣ KMS ਕਾਲਜ ਦਸੂਹਾ ਦੀ ਪ੍ਰਿਸੀਪਲ ਡਾ,ਸ਼ਬਨਮ ਕੌਰ ਪਤਨੀ ਮਾਨਵ ਸੈਣੀ ਅਤੇ ਪੁੱਤਰ ਤੁਸ਼ਾਂਤ ( 18) ਅਤੇ ਰਾਹੁਲ ਉਰਫ਼ ਮਿੱਠੂ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵਕਤ ਕਰੀਬ 8.40 ਵਜੇ ਉਸ ਸਮੇਂ ਵਾਪਰਿਆ ਜਦੋਂ ਕੇਐੱਮਐੱਸ ਕਾਲਜ ਦੀ ਪ੍ਰਿਸੀਪਲ ਡਾ ਸ਼ਬਨਮ ਕੌਰ ਆਪਣੇ ਪੁੱਤਰ ਤੁਸ਼ਾਂਤ ਨਾਲ ਆਪਣੀ ਆਰਟਿਗਾ ਕਾਰ ਤੇ ਸਵਾਰ ਹੋ ਕੇ ਜਲੰਧਰ ਆਪਣੀ ਬੇਟੀ ਜੋਂ ਵਿਦੇਸ਼ ਤੋਂ ਆਈ ਹੈ ਨੂੰ ਉਸਦੇ ਸਹੁਰਾ ਘਰ ਜਲੰਧਰ ਛੱਡ ਕੇ ਵਾਪਸ ਘਰ ਪਰਤ ਰਹੇ ਸੀ ਤੇ ਚੌਲਾਂਗ ਟੋਲ ਪਲਾਜ਼ਾ ਨਜ਼ਦੀਕ ਉੰਨਾਂ ਦੀ ਕਾਰ ਬੇਕਾਬੂ ਹੋ ਕੇ ਅੱਗੇ ਖੜੀ ਬਲੈਰੋ ਗੱਡੀ ਪਿੱਛੇ ਜਾ ਟਕਰਾਈ । ਹਾਦਸਾ ਇਨਾਂ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਜਾ ਡਿੱਗੀ  ਜਿਸ ਨਾਲ ਕਾਰ ਬੁਰੀ ਤਰਾਂ ਨੁਕਸਾਨੀ ਗਈ । ਇਸ ਹਾਦਸੇ ਵਿੱਚ ਮਾਂ ਪੁੱਤਰ ਬੁਰੀ ਤਰ੍ਹਾਂ ਜ਼+ਖ+ਮੀ ਹੋ ਗਏ ਤੇ ਬਲੈਰੋ ਸਵਾਰ ਚਾਲਕ ਸਮੇਤ ਦੋ ਵਿਅਕਤੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਮੌਕੇ ਤੇ ਚੌਲਾਂਗ ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਜਿੱਥੇ ਡਾਕਟਰਾਂ ਨੇ ਪ੍ਰਿਸੀਪਲ ਡਾ ਸ਼ਬਨਮ ਕੌਰ, ਉਸਦੇ ਪੁੱਤਰ ਤੁਸ਼ਾਂਤ ਅਤੇ ਬਲੈਰੋ ਸਵਾਰ ਰਾਹੁਲ ਨੂੰ ਮ੍ਰਿ+ਤ+ਕ ਐਲਾਨ ਦਿੱਤਾ ਜਦਕਿ ਬਲੈਰੋ ਚਾਲਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ । ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਮ੍ਰਿ+ਤ+ਕਾਂ ਦੀਆਂ ਲਾ+ਸ਼ਾਂ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।

* ਸੈਣੀ ਪਰਿਵਾਰ ਨਾਲ ਹੋਏ ਦਰਦਨਾਕ ਹਾਦਸੇ ਤੇ ਅਦਾਰਾ ਪ੍ਰਾਈਮ ਪੰਜਾਬ ਟਾਈਮਜ ਦੇ ਸਮੂਹ ਮੈਂਬਰ ਡੁੱਗੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।*

ਕੈਪਸ਼ਨ : ਮ੍ਰਿ+ਤ+ਕ ਸ਼ਬਨਮ ਤੇ ਤੁਸ਼ਾਂਤ ਦੀ ਪ੍ਰੋਫਾਈਲ ਫੋਟੋ,
ਹਾਦਸਾਗ੍ਰਸਤ ਐਰਟਿਗਾ ਕਾਰ ਤੇ ਬਲੈਰੋ

error: copy content is like crime its probhihated