ਹੁਸ਼ਿਆਰਪੁਰ, 9 ਫਰਵਰੀ (ਪ੍ਰਾਈਮ ਪੰਜਾਬ ਟਾਈਮਜ)
– ਡਿਪਟੀ ਕਮਿਸ਼ਨਰ ਨੇ ਫੈਸਟ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ
– ਅਧਿਕਾਰੀਆਂ ਨੂੰ ਸੁਚਾਰੂ ਵਿਵਸਥਾ ਸਬੰਧੀ ਦਿੰਤੇ ਦਿਸ਼ਾ-ਨਿਰਦੇਸ਼
: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਤੋਂ 17 ਫਰਵਰੀ ਤੱਕ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਚ ‘ਨੇਚਰ ਫੈਸਟ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੇਕਸ ਵਿੱਚ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੇਚਰ ਫੈਸਟ ਜ਼ਿਲ੍ਹੇ ਲਈ ਇੱਕ ਮਹੱਤਵਪੂਰਨ ਆਯੋਜਨ ਹੈ, ਜਿਸ ਵਿਚ ਵੱਡੀ ਗਿਣਤੀ ਵਿੱਚ ਆਮ ਲੋਕ, ਵਿਦਿਆਰਥੀ, ਵਿਦਿਆਰਥਣਾਂ ਅਤੇ ਵੱਖ-ਵੱਖ ਸੰਸਥਾਵਾਂ ਭਾਗ ਲੈਣਗੀਆਂ। ਇਸ ਵਿੱਚ ਸੁਰੱਖਿਆ ਵਿਵਸਥਾ, ਟਰੈਫਿਕ ਵਿਵਸਥਾ, ਸਾਫ-ਸਫਾਈ ਅਤੇ ਬੁਨਿਆਦੀ ਸਹੂਲਤਾਂ ਨੂੰ ਸਮਾਨ ਰੂਪ ਵਿੱਚ ਪਹਿਲ ਦਿੱਤੀ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਪੂਰੇ ਖੇਤਰ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ, ਸੀਸੀਟੀਵੀ, ਸੁਚਾਰੂ ਬਿਜਲੀ ਸਪਲਾਈ, ਝੂਲੇ, ਸਾਫ਼ ਪੀਣ ਵਾਲੇ ਦੀ ਵਿਵਸਥਾ, ਅਸਥਾਈ ਪਖਾਨੇ, ਫਾਇਰ ਸੇਫਟੀ ਇੰਤਜਾਮ ਅਤੇ ਸੁਰੱਖਿਆ ਸੇਵਾ ਉਪਲਬੱਧਤਾ ਯਕੀਨੀ ਬਣਾਈ ਜਾਵੇ।
ਮੀਟਿੰਗਾਂ ਦੇ ਦੌਰਾਨ ਸਟੇਜ ਨਿਰਮਾਣ, ਸਟਾਲ ਅਲਾਟਮੈਂਟ, ਫੂਡ ਸਟਾਲ ਵਿਵਸਥਾ, ਸੱਭਿਆਚਾਰਕ ਪ੍ਰੋਗਰਾਮਾਂ ਦੀ ਯੋਜਨਾ, ਲਾਈਟਿੰਗ, ਸਫਾਈ, ਵੇਸਟ ਮੈਨਜਮੈਂਟ, ਡ੍ਰਿੰਕਿੰਗ ਵਾਟਰ, ਮੈਡੀਕਲ ਸਹਾਇਤਾ ਅਤੇ ਪ੍ਰਬੰਧਾਂ ਦੀ ਵਿਸਤਾਰ ਤੋਂ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਸਮੇਂ ਬੱਧ ਢੰਗ ਨਾਲ ਤਿਆਰੀਆਂ ਪੂਰੀਆਂ ਕਰਨ, ਤਾਂ ਜੋ ਨੇਚਰ ਫੈਸਟ–2026 ਨੂੰ ਸਫਲ, ਸੁਰੱਖਿਅਤ ਅਤੇ ਯਾਦਗਰ ਬਣਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਨੇਚਰ ਫੈਸਟ ਦਾ ਉਦੇਸ਼ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਧਾਉਣਾ, ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਜ਼ਿਲ੍ਹੇ ਦੀ ਚੰਗੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸਦੇ ਲਈ ਆਯੋਜਨ ਨੂੰ ਅਨੁਸ਼ਾਸਿਤ ਅਤੇ ਲੋਕਹਿੱਤ ਰੂਪ ਦਿੱਤਾ ਜਾਵੇਗਾ।
ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ, ਐਸਡੀਐਮ ਮੁਕੇਰੀਆਂ ਓਇਸ਼ੀ ਮੰਡਲ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐਸ.ਪੀ ਨਵਨੀਤ ਕੌਰ, ਆਰ.ਟੀ.ਓ ਅਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।








