Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਅਣਭੋਲ ਬੱਚਿਆਂ ਨੂੰ ਤਰਾਸ ਕੇ ਹੀਰੇ ਬਨਾਉਣਾ ਅਧਿਆਪਕਾ ਦਾ ਫ਼ਰਜ ਹੈ : ਹਰਕੰਵਲਜੀਤ

ਅਣਭੋਲ ਬੱਚਿਆਂ ਨੂੰ ਤਰਾਸ ਕੇ ਹੀਰੇ ਬਨਾਉਣਾ ਅਧਿਆਪਕਾ ਦਾ ਫ਼ਰਜ ਹੈ : ਹਰਕੰਵਲਜੀਤ

ਅਣਭੋਲ ਬੱਚਿਆਂ ਨੂੰ ਤਰਾਸ ਕੇ ਹੀਰੇ ਬਨਾਉਣਾ ਅਧਿਆਪਕਾ ਦਾ ਫ਼ਰਜ ਹੈ : ਹਰਕੰਵਲਜੀਤ

ਨਵਾਂ ਸ਼ਹਿਰ,30 ਮਈ( ਜਤਿੰਦਰ ਪਾਲ ਸਿੰਘ ਕਲੇਰ ) : ਬੱਚਿਆਂ ਅੰਦਰ ਕਲਾਂ ਛੁਪੀ ਹੁੰਦੀ ਹੈ। ਇਹ ਅਣਭੋਲ ਹੁੰਦੇ ਹਨ,ਇਨ੍ਹਾਂ ਨੂੰ ਤਰਾਸ਼ ਕੇ ਹੀਰੇ ਬਨਾਉਣਾ ਅਧਿਆਪਕ ਦਾ ਫ਼ਰਜ਼ ਹੁੰਦਾ ਹੈ,ਇਹ ਵਿਚਾਰ ਹਰਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ ਸਿ),ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੁਰਗਾਪੁਰ ਵਿਖੇ ਕਰਵਾਏ ਗਏ ਤਹਿਸੀਲ ਪੱਧਰੀ 75 ਸਾਲਾਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿੱਦਿਅਕ ਮੁਕਾਬਲਿਆਂ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਆਖੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਕਲਾਂ ਨੂੰ ਉਜਾਗਰ ਕਰਨ ਦਾ ਸਕੂਲ ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਕਦਮ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਆਜਾਦੀ ਦੇ ਸੰਗਰਾਮ ਸੰਬੰਧੀ ਜਾਣਕਾਰੀ ਮਿਲ ਸਕੇਗੀ,ਜਿਸ ਨਾਲ ਉਨ੍ਹਾਂ ਦੇ ਗਿਆਨ ਵਿੱਚ ਚੋਖਾ ਵਾਧਾ ਹੋਵੇਗਾ। ਇਸ ਮੌਕੇ ਗੁਰਦਿਆਲ ਮਾਨ ਜ਼ਿਲ੍ਹਾ ਨੋਡਲ ਅਫ਼ਸਰ (ਪ੍ਰਾਇਮਰੀ ਵਿੰਗ) ਨੇ ਕਿਹਾ ਕਿ ਇਹ ਮੁਕਾਬਲੇ ਕਰੋਨਾ ਕਾਲ ਦੁਰਾਨ ਆਨ ਲਾਈਨ ਸ਼ੁਰੂ ਕੀਤੇ ਗਏ ਸਨ, ਹੁਣ ਮਾਹੌਲ ਸੁਖਾਵਾ ਹੋਣ ਕਰਕੇ ਸਕੂਲ ਸਿੱਖਿਆ ਵਿਭਾਗ ਵਲੋਂ ਇਹ ਮੁਕਾਬਲੇ ਆਫ਼ ਲਾਈਨ ਕਰਵਾਉਣ ਦਾ ਫੈਸ਼ਲਾ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਦੀਆਂ ਗਤੀ ਵਿਧੀਆਂ ਹਰ ਮਹੀਨੇ ਕਰਵਾਈਆਂ ਜਾਣੀਆਂ ਹਨ। ਇਸ ਲਈ ਬੱਚਿਆਂ ਨੂੰ ਵਿਭਾਗ ਵਲੋਂ ਦਿੱਤੇ ਹੋਏ ਕਲੰਡਰ ਅਨੁਸਾਰ ਤਿਆਰੀ ਕਰਵਾਈ ਜਾਵੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਦਿਵਾਇਆ ਜਾ ਸਕੇ। ਉਨ੍ਹਾਂ ਅੱਜ ਮੁਕਾਬਲਿਆਂ ਵਿੱਚੋ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ। ਤਹਿਸੀਲ ਪੱਧਰੀ ਕਮੇਟੀ ਵਲੋਂ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ। ਅੱਜ ਹੋਏ ਮੁਕਾਬਲਿਆਂ ਵਿੱਚ ਕੋਰੀਓਗ੍ਰਾਫੀ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਹੋਂ(ਮੁੰਡੇ) ਨੇ ਪਹਿਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਮਰਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕੋਲਾਜ ਮੈਕਿੰਗ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਗੋਰਾ ਨੇ ਪਹਿਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੌਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਕੁਮਾਰ ਤਹਿਸੀਲ ਨੋਡਲ,ਹੰਸ ਰਾਜ ਬਲਾਕ ਨੋਡਲ,ਬਲਕਾਰ ਚੰਦ ਅਤੇ ਮਨਦੀਪ ਕੌਰ ਦੋਵੇਂ ਸੈੱਟਰ ਹੈੱਡ ਟੀਚਰ,ਰਾਮ ਲਾਲ,ਵਿਜੈ ਕੁਮਾਰ,ਭੁਪਿੰਦਰ ਲਾਲ,ਨਿਰਮਲ ਕੁਮਾਰ,ਪਵਨਦੀਪ,ਅਸ਼ਵਨੀ ਕੁਮਾਰ,ਤਜਿੰਦਰ ਕੌਰ,ਕਰਮਜੀਤ ਕੌਰ,ਰੈਨੂ ਬਾਲਾ,ਹਰਵਿੰਦਰ ਕੌਰ,ਜਸਪ੍ਰੀਤ ਕੌਰ,ਮਨਜੀਤ ਕੌਰ,ਦਲਜੀਤ ਕੌਰ ਆਦਿ ਵੀ ਹਾਜਿਰ ਸਨ।
ਕੈਪਸ਼ਨ :ਜ਼ਿਲ੍ਹਾ ਸਿੱਖਿਆ ਅਫ਼ਸਰ ਤਹਿਸੀਲ ਪੱਧਰੀ ਮੁਕਾਬਲਿਆਂ ਦਾ ਨਿਰੀਖਣ ਕਰਨ ਤੋਂ ਬਾਅਦ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ।