Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਸਾਇੰਸ ਅਤੇ ਗਣਿਤ ਦੀ ਕੁਇਜ਼ ਪ੍ਰਤਿਯੋਗਿਤਾ ਕਰਵਾਈ ਗਈ

ਡੀ.ਏ.ਵੀ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਸਾਇੰਸ ਅਤੇ ਗਣਿਤ ਦੀ ਕੁਇਜ਼ ਪ੍ਰਤਿਯੋਗਿਤਾ ਕਰਵਾਈ ਗਈ

ਗੜ੍ਹਦੀਵਾਲਾ 1 ਨਵੰਬਰ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਾਇੰਸ ਅਤੇ ਗਣਿਤ ਦਾ ਕੁਇਜ਼ ਕਰਵਾਇਆ ਗਿਆ। ਇਸ ਪ੍ਰਤੀਯੋਗਿਤਾ ਦਾ ਆਯੋਜਨ ਚੌਥੇ ਸਦਨ ਸਤਲੁਜ ਸਦਨ ਦੇ ਦੁਆਰਾ ਕਰਵਾਇਆ ਗਿਆ ਸੀ।ਸਦਨ ਦੇ ਸਾਰੇ ਮੈਂਬਰਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਪ੍ਰਤੀਯੋਗਿਤਾ ਨੂੰ ਕਰਵਾਇਆ। ਜਿਨਾਂ ਵਿੱਚ ਮੈਡਮ ਕੁਲਜੀਤ ਕੌਰ,ਅਰਪਨਾ, ਨੀਰਜ, ਦਲਜੀਤ ਸਿੰਘ ਅਤੇ ਹਾਊਸ ਦੇ ਇਨਚਾਰਜ ਮੈਡਮ ਨੀਲਮ ਬਾਲਾ ਸ਼ਾਮਿਲ ਸਨ ਅਤੇ ਇਹ ਸਾਰੀ ਗਤੀਵਿਧੀ ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ ਦੇ ਹਾਜ਼ਰੀ ਦੇ ਵਿੱਚ ਕਰਵਾਈ ਗਈ।

ਇਸ ਪ੍ਰਤੀਯੋਗਿਤਾ ਵਿੱਚ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਦੇ ਚਾਰ ਚਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਨਾਂ ਵਿੱਚ ਪਹਿਲੇ ਸਦਨ ਗੰਗਾ ਸਦਨ ਦੇ ਵਿਦਿਆਰਥੀ, ਸਿਮਰਨਪ੍ਰੀਤ ਕੌਰ ਜੈਸਮੀਨ ਕੌਰ ਕਨਿਕਾ ਰਣਜੋਤ ਕੌਰ ਨੇ ਭਾਗ ਲਿਆ ਅਤੇ ਦੂਸਰੇ ਸਦਨ ਯਮੁਨਾ ਸਦਨ ਦੇ ਵਿੱਚ ਵਿਦਿਆਰਥੀ ਇਸ਼ਾਂਤ ਰਾਣਾ, ਅਰਸ਼ਦੀਪ ਕੌਰ,ਯੁਵਰਾਜ ਸਿੰਘ ਅਤੇ ਜਸ਼ਨਪ੍ਰੀਤ ਕੌਰ ਨੇ ਭਾਗ ਲਿਆ|ਤੀਸਰੇ ਸਦਨ ਰਾਵੀ ਸਦਨ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਏਕਮਜੋਤ, ਜਤਿਨ ਪਾਲ, ਸੁਖਪ੍ਰੀਤ ਕੋਰ, ਪ੍ਰਦੀਪ ਕੌਰ ਨੇ ਭਾਗ ਲਿਆ।

ਚੌਥੇ ਸਦਨ ਸਤਲੁਜ ਸਦਨ ਦੇ ਵਿੱਚੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਨਾਮ ਸਨ ਗਰਵ ਜੈਨ, ਜੀਆ, ਯਸ਼ਨਪ੍ਰੀਤ ਸਿੰਘ ਅਤੇ ਲਵਪ੍ਰੀਤ ਨੇ ਭਾਗ ਲਿਆ ।

ਇਸ ਪ੍ਰਤੀਯੋਗਤਾ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਾਗ ਲਿਆ ਅਤੇ ਅਧਿਆਪਕਾਂ ਦੁਆਰਾ ਤਿਆਰ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਬਹੁਤ ਚਾਅ ਅਤੇ ਉਤਸਾਹ ਨਾਲ ਦਿੱਤੇ|ਇਸ ਪ੍ਰਤੀਯੋਗਿਤਾ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਾ ਸਦਨ ਗੰਗਾ ਸਦਨ ਸੀ।ਦੁਸਰਾ ਸਥਾਨ ਹਾਸਲ ਕਰਨ ਵਾਲਾ ਸਦਨ ਦੂਸਰਾ ਸਦਨ ਯਮੁਨਾ ਸਦਨ ਰਿਹਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲਾ ਸਦਨ ਰਾਵੀ ਸਦਨ ਸਾਰੇ ਸਦਨਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਭਾਗ ਲਿਆ । ਅੰਤ ਵਿੱਚ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਹਰ ਗਤੀਵਿਧੀ ਵਿੱਚ ਭਾਗ ਲੈਣ ਦੇ ਲਈ ਪ੍ਰੇਰਨਾ ਦਿੱਤੀ ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।