Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਬੇਗਮਪੁਰਾ ਟਾਈਗਰ ਫੋਰਸ ਨੇ ਆਈ ਪੀ ਐਸ ਵਾਈ ਪੂਰਨ ਕੁਮਾਰ ਦੇ ਸੰਬੰਧ ਵਿੱਚ ਭੇਜਿਆ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ !

ਬੇਗਮਪੁਰਾ ਟਾਈਗਰ ਫੋਰਸ ਨੇ ਆਈ ਪੀ ਐਸ ਵਾਈ ਪੂਰਨ ਕੁਮਾਰ ਦੇ ਸੰਬੰਧ ਵਿੱਚ ਭੇਜਿਆ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ !

ਹੁਸ਼ਿਆਰਪੁਰ 14 ਅਕਤੂਬਰ ( ਤਰਸੇਮ ਦੀਵਾਨਾ ) 

ਮੌਜੂਦਾ ਭਾਜਪਾ ਦੇ ਸ਼ਾਸਨ ਦੌਰਾਨ ਐਸਸੀ ਸਮਾਜ ਖਿਲਾਫ ਅਪਰਾਧ ਦਿਨੋਂ ਦਿਨ ਤੇਜੀ ਨਾਲ ਵੱਧ ਰਹੇ ਹਨ : ਹੈਪੀ, ਸਤੀਸ਼, ਬੰਟੀ

:  ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਵੱਲੋ ਅੱਜ ਹਰਿਆਣਾ ਦੇ ਇੱਕ ਆਈਪੀਐਸ ਦਲਿਤ ਅਧਿਕਾਰੀ ਵਾਈ ਪੂਰਨ ਕੁਮਾਰ ਵਲੋਂ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਕਥਿਤ ਦੋਸ਼ੀਆਂ ਤੇ ਬਣਦੀ ਕਾਰਵਾਈ ਨਾ ਕਰਨ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਜਰੀਏ ਮਾਨਯੋਗ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਅਤੇ ਜ਼ਿਲ੍ਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਅਤੇ ਅਨਰ ਕੁਮਾਰ ਬੰਟੀ ਬਲਾਕ ਪ੍ਰਧਾਨ ਹਰਿਆਣਾ ਭੁੰਗਾ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ! ਮੰਗ ਪੱਤਰ ਵਿੱਚ ਆਗੂਆਂ ਨੇ ਕਿਹਾ ਕਿ ਮੌਜੂਦਾ ਭਾਜਪਾ ਦੇ ਸ਼ਾਸਨ ਵਿੱਚ ਦਲਿਤਾਂ ਖਿਲਾਫ ਅਪਰਾਧ ਤੇਜੀ ਨਾਲ ਵੱਧ ਰਹੇ ਹਨ। ਹਾਲ ਹੀ ਵਿੱਚ ਸੁਪਰੀਮ ਕੋਰਟ ਦੇ ਮਾਣਯੋਗ ਚੀਫ ਜਸਟਿਸ ਬੀ ਆਰ ਗਵੱਈ ਤੇ ਭਾਰੀ ਅਦਾਲਤ ਵਿੱਚ ਰਕੇਸ਼ ਕਿਸ਼ੋਰ ਨਾਂ ਦੇ ਵਕੀਲ ਵਲੋਂ ਜੁੱਤੀ ਸੁੱਟਣ ਦੀ ਕੋਸ਼ਿਸ ਕਰਨ ਅਤੇ ਹਰਿਆਣਾ ਦੇ ਇੱਕ ਆਈਪੀਐਸ ਦਲਿਤ ਅਧਿਕਾਰੀ ਵਾਈ ਪੂਰਨ ਕੁਮਾਰ ਵਲੋਂ ਖੁਦਕੁਸ਼ੀ ਕਰਨਾ ਬਹੁਤ ਮਾੜੀ ਗੱਲ ਹੈ। ਉਹਨਾਂ ਕਿਹਾ ਕਿ ਜਾਤ-ਪਾਤ ਨੂੰ ਲੈ ਕੇ ਕੀਤੀਆਂ ਜਾਂਦੀਆਂ ਸਰੀਰ ਅਤੇ ਮਾਨਸਿਕ ਹਿੰਸਾ ਦੀਆਂ ਸੈਂਕੜੇ ਘਟਨਾਵਾਂ ਸਾਡੇ ਮੁਲਕ ਵਿਚ ਰੋਜ਼ਾਨਾ ਵਾਪਰਦੀਆਂ ਹਨ। ਇਹਨਾਂ ਚੋਂ ਬਹੁਤੀਆਂ ਦੂਰ-ਦੁਰਾਡੇ ਪੇਂਡੂ ਖੇਤਰਾਂ ਵਿੱਚ ਵਾਪਰਦੀਆਂ ਹਨ ਜੋ ਮੀਡੀਆ ਦੀ ਕਵਰੇਜ ਤੋਂ ਬਾਹਰ ਹੋ
ਜਾਂਦੀਆਂ ਹਨ। ਉਹਨਾਂ ਕਿਹਾ ਕਿ ਦਲਿਤ ਸਮਾਜ ਦੇ ਲੋਕਾਂ ਦੀ ਕੁੱਟਮਾਰ ਗਾਲੀ ਗਲੋਚ ਅਤੇ ਕਈ ਕਿਸਮਾਂ ਦੀਆਂ ਬੇਇਨਸਾਫੀਆਂ ਤੇ ਉਹਨਾਂ ਨਾਲ ਕੀਤਾ ਜਾਂਦਾ ਧੱਕਾ ਬਹੁਤੀ ਵਾਰੀ ਨਾ ਤਾਂ ਅਖਬਾਰ ਦੇ ਪੰਨਿਆਂ ਪੁੱਜਦਾ ਹੈ ਤੇ ਨਾ ਹੀ ਟੈਲੀਵਿਜ਼ਨ ਦੀਆਂ ਚਮਕਦੀਆਂ ਸਕਰੀਨਾਂ ਤੇ ਇਸ ਬਾਰੇ ਬਹਿਸਾਂ ਹੁੰਦੀਆਂ ਹਨ ਅਤੇ ਨਾਲ ਹੀ ਉੱਚ ਅਹੁਦਿਆਂ ਤੇ ਬੈਠੇ ਦਲਿਤ ਵਰਗ ਦੇ ਦੋ ਵਿਅਕਤੀਆਂ ਨਾਲ ਵਾਪਰੀ ਘਟਨਾਕ੍ਰਮ ਤੋਂ ਅਖ਼ੌਤੀ ਉੱਚੀਆਂ ਜਾਤਾਂ ਦੇ ਲੋਕਾਂ ਦਾ ਦਲਿਤਾਂ ਪ੍ਰਤੀ ਮਾੜਾ ਵਤੀਰਾ ਹੋ ਜਾਹਰ ਹੁੰਦਾ ਹੈ। ਉਹਨਾਂ ਕਿਹਾ ਕਿ ਜਸਟਿਸ ਗਵਈ ਤੇ ਉਹਨਾਂ ਤੇ ਜੁੱਤੀ ਸੁੱਟਣ ਦੇ ਮਾਮਲੇ ਨੂੰ ਭਾਜਪਾ ਤੇ ਆਰ ਐਸ ਐਸ ਨੇ ਬਹੁਤੀ ਤੂਲ ਨਾ ਦਿੰਦਿਆਂ ਉਸ ਵਕੀਲ ਨੂੰ ਫਟਾਫਟ ਕਲੀਨ ਚਿੱਟ ਦੇਣ ਦੀ ਕੀਤੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਦਿੱਲੀ ਪੁਲਿਸ ਨੇ ਵੀ ਉਸ ਵਕੀਲ ਦੇ ਖਿਲਾਫ ਨਾ ਕੋਈ ਐਫਆਈਆਰ ਦਰਜ ਕੀਤੀ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ। ਇਸ ਦੇ ਉਲਟ ਜੁੱਤੀ ਸੁੱਟਣ ਵਾਲੇ ਵਕੀਲ ਦੀ ਸੋਸ਼ਲ ਮੀਡੀਆ ਤੇ ਸ਼ਲਾਘਾ ਹੁੰਦੀ ਰਹੀ। ਜਦ ਕਿ ਸੋਸ਼ਲ ਮੀਡੀਆ ਤੇ ਚੀਫ ਜਸਟਿਸ ਦੀ ਖਿੱਲੀ ਉਡਾਉਣ ਵਾਲਿਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਸਭ ਨੂੰ ਨਿਆ ਦੇਣ ਵਾਲੇ ਚੀਫ ਜਸਟਿਸ ਨੂੰ ਇਸ ਮਾਮਲੇ ‘ਚ ਨਿਆ ਕੌਣ ਦਵੇਗਾ? ਹਰਿਆਣਾ ਸਰਕਾਰ ਦੇ ਉੱਚ ਪੁਲਿਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਖੁਦਕੁਸ਼ੀ ਨੋਟ ਵਿੱਚ ਉਹਨਾਂ ਨੇ ਕੁਝ ਉੱਚ ਜਾਤੀ ਦੇ ਸੀਨੀਅਰ ਅਧਿਕਾਰੀਆਂ ਹੱਥੋਂ ਜਲੀਲ ਹੋਣ ਦਾ ਵਰਨਣ ਕੀਤਾ ਹੈ ਇੱਥੇ ਤੱਕ ਕੇ ਉਕਤ ਅਧਿਕਾਰੀਆਂ ਦੇ ਨਾਮ ਵੀ ਸੁਸਾਈਡ ਨੋਟ ਵਿੱਚ ਲਿਖੇ ਹੋਏ ਹਨ ਪ੍ਰੰਤੂ ਹਰਿਆਣਾ ਪੁਲਿਸ ਦੀ ਨਲਾਇਕੀ ਕੇ ਸੁਸਾਈਡ ਨੋਟ ਵਿੱਚ ਉਕਤ ਅਧਿਕਾਰੀਆਂ ਦੇ ਨਾਮ ਹੋਣ ਦੇ ਬਾਵਜੂਦ ਵੀ ਐਫਆਈਆਰ ਵਿੱਚ ਕਿਸੇ ਵੀ ਅਧਿਕਾਰੀ ਦਾ ਨਾਮ ਨਹੀਂ ਪਾਇਆ ਗਿਆ । ਉਹਨਾਂ ਕਿਹਾ ਕਿ ਸੰਵਿਧਾਨ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੰਦਾ ਹੈ। ਜਿਸ ਵਿਚ ਜਾਤ-ਪਾਤ ਅਤੇ ਊਚ-ਨੀਚ ਦੀ ਕੋਈ ਜਗ੍ਹਾ ਨਹੀਂ। ਪਰ ਅਮਲੀ ਤੌਰ ਤੇ ਸਮਾਜ ਵਿੱਚ ਇਹ ਸਾਰੇ ਵਿਤਕਰੇ ਅਜੇ ਵੀ ਮੌਜੂਦ ਹਨ। ਭਾਜਪਾ ਦੇ ਸ਼ਾਸਨ ਦੌਰਾਨ 2014 ਤੋਂ 2025 ਦੇ ਦਰਮਿਆਨ ਦਲਿਤਾਂ ਖਿਲਾਫ ਅਪਰਾਧਾਂ ਵਿੱਚ 46 ਫੀਸਦੀ ਵੱਧਦਾ ਹੋਇਆ ਹੈ, ਜਿਸ ਤੋਂ ਭਾਜਪਾ ਦੀ ਦਲਿਤਾਂ ਪ੍ਰਤੀ ਸੋਚ ਜੱਗ -ਜਾਹਰ ਹੁੰਦੀ ਹੈ। ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਉਸ ਸਮਾਜਿਕ ਜ਼ਹਿਰ ਦਾ ਪ੍ਰਤੀਕ ਹੈ ਜੋ ਜਾਤ ਦੇ ਨਾਂ ਤੇ ਮਨੁੱਖਤਾ ਨੂੰ ਨਿਗਲ ਰਿਹਾ ਹੈ। ਇਹ ਘਟਨਾਵਾਂ ਭਾਜਪਾ ਸ਼ਾਸ਼ਨ ਦੀ ਨਕਾਮੀ ਹੈ। ਉਹਨਾਂ ਕਿਹਾ ਕਿ ਸਾਡੇ ਦੇਸ਼ ਵਿਚ ਦਲਿਤ ਅਧਿਕਾਰੀ ਵੀ ਸੁਰੱਖਿਤ ਨਹੀਂ ਹਨ। ਉਹਨਾਂ ਕਿਹਾ ਕਿ ਸਦੀਆਂ ਤੋਂ ਹੁੰਦੇ ਆਏ ਇਸ ਬਤੀਰੇ ਦੇ ਦਾਗਾਂ ਨੂੰ ਧੋਣ ਲਈ ਪਤਾ ਨਹੀਂ ਦਲਿਤਾਂ ਨੂੰ ਹੋਰ ਕਿੰਨੀਆਂ ਸਦੀਆਂ ਦੀ ਉਡੀਕ ਕਰਨੀ ਪਵੇਗੀ। ਭਾਜਪਾ ਆਰ ਐਸ ਐਸ ਦੀ ਅਗਵਾਈ ਵਿੱਚ ਦਲਿਤਾਂ ਨੂੰ ਫਿਰ ਤੋਂ ਗੁਲਾਮ ਬਣਾਉਣਾ ਚਾਹੁੰਦੀ ਹੈ, ਜਿਸ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸੁੱਖੀ ਫਤਿਹਗੜ੍ਹ, ਬਿਪਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਚਬੇਵਾਲ, ਸਤੀਸ਼ ਕੁਮਾਰ ਬਸੀ ਬਾਹਦ,ਅਤੇ ਕਾਰਤਿਕ ਮਹਿਤੋਂ ਆਦਿ ਹਾਜ਼ਰ ਸਨ !