Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪੁਲਿਸ ਦੀ ਵੱਡੀ ਕਾਮਯਾਬੀ: ‘ਖਾਲਿਸਤਾਨ ਜ਼ਿੰਦਾਬਾਦ’ ਨਾਰੇ ਲਿਖਣ ਵਾਲੇ ਬੀਕੇਆਈ ਗਿਰੋਹ ਦਾ ਪਰਦਾਫਾਸ਼,7 ਆਰੋਪੀ ਗ੍ਰਿਫਤਾਰ

ਪੁਲਿਸ ਦੀ ਵੱਡੀ ਕਾਮਯਾਬੀ: ‘ਖਾਲਿਸਤਾਨ ਜ਼ਿੰਦਾਬਾਦ’ ਨਾਰੇ ਲਿਖਣ ਵਾਲੇ ਬੀਕੇਆਈ ਗਿਰੋਹ ਦਾ ਪਰਦਾਫਾਸ਼,7 ਆਰੋਪੀ ਗ੍ਰਿਫਤਾਰ

ਬਟਾਲਾ, 9 ਅਕਤੂਬਰ (ਅਵਿਨਾਸ਼ ਸ਼ਰਮਾ) 

: ਡੀ.ਜੀ.ਪੀ. ਪੰਜਾਬ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਬਣਾਏ ਰੱਖਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਜਨਤਕ ਥਾਵਾਂ ਅਤੇ ਧਾਰਮਿਕ ਸਥਾਨਾਂ ਦੀਆਂ ਦੀਵਾਰਾਂ ’ਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਰੇ ਲਿਖਣ ਵਾਲੇ ਮਾਮਲੇ ਦਾ ਖੁਲਾਸਾ ਕਰਦਿਆਂ ਬਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸੰਬੰਧਿਤ 7 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਐਸ.ਐਸ.ਪੀ. ਸ੍ਰੀ ਸੁਹੈਲ ਮੀਰ ਕਾਸਿਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਸਤੰਬਰ 2025 ਦੀ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਬਟਾਲਾ ਰੇਲਵੇ ਸਟੇਸ਼ਨ ਅਤੇ ਅਚਲ ਸਾਹਿਬ ਮੰਦਰ ਦੀਆਂ ਦੀਵਾਰਾਂ ’ਤੇ ਖਾਲਿਸਤਾਨ ਹਮਾਇਤੀ ਨਾਰੇ ਲਿਖੇ ਸਨ। ਇਸ ਤੋਂ ਬਾਅਦ 30 ਸਤੰਬਰ 2025 ਨੂੰ ਆਰ.ਆਰ. ਬਾਵਾ ਕਾਲਜ ਦੀ ਦੀਵਾਰ ’ਤੇ ਵੀ ਇਸੇ ਤਰ੍ਹਾਂ ਦੇ ਨਾਰੇ ਪਾਏ ਗਏ ਸਨ।

ਇਨ੍ਹਾਂ ਘਟਨਾਵਾਂ ਤੋਂ ਬਾਅਦ ਪਾਬੰਦੀਸ਼ੁਦਾ ਸੰਗਠਨ “ਸਿਖਸ ਫਾਰ ਜਸਟਿਸ” (SFJ) ਦੇ ਮੁਖੀ ਗੁਰਪਤੰਤ ਸਿੰਘ ਪੰਨੂੰ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਸਬੰਧ ਵਿੱਚ ਪੁਲਿਸ ਨੇ ਥਾਣਾ ਰੰਗੜ ਨੰਗਲ, ਸਿਟੀ ਬਟਾਲਾ ਅਤੇ ਜੀ.ਆਰ.ਪੀ. ਬਟਾਲਾ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਸਨ।

ਐਸ.ਐਸ.ਪੀ. ਸਾਹਿਬ ਨੇ ਦੱਸਿਆ ਕਿ ਐਸ.ਪੀ. (ਇਨਵੈਸਟਿਗੇਸ਼ਨ) ਦੀ ਅਗਵਾਈ ਹੇਠ ਡੀ.ਐਸ.ਪੀ. ਸਿਟੀ ਬਟਾਲਾ, ਡੀ.ਐਸ.ਪੀ. ਇਨਵੈਸਟਿਗੇਸ਼ਨ, ਸੀ.ਆਈ.ਏ. ਸਟਾਫ ਬਟਾਲਾ ਅਤੇ ਸਿਟੀ ਥਾਣੇ ਦੀ ਵਿਸ਼ੇਸ਼ ਟੀਮ ਬਣਾਈ ਗਈ। ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਟੀਮ ਨੇ ਸਾਜ਼ਿਸ਼ ਨੂੰ ਅੰਜ਼ਾਮ ਦੇਣ ਵਾਲੇ 7 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ।

ਪੜਤਾਲ ਦੌਰਾਨ ਆਰੋਪੀਆਂ ਨੇ ਖੁਲਾਸਾ ਕੀਤਾ ਕਿ ਇਹ ਸਾਰਾ ਕੰਮ ਅਰਮੀਨੀਆ ਵਿੱਚ ਰਹਿੰਦੇ ਅਭੈ ਪ੍ਰਤਾਪ ਸਿੰਘ ਉਰਫ਼ ਰਾਜਾ ਹਰੂਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤਾ ਗਿਆ ਸੀ। ਰਾਜਾ ਹਰੂਵਾਲ ਬੀਕੇਆਈ ਮੈਂਬਰ ਸਮਸ਼ੇਰ ਸਿੰਘ ਉਰਫ਼ ਹਨੀ (ਮਾਨ) ਅਤੇ ਪਾਬੰਦੀਸ਼ੁਦਾ ਸੰਗਠਨ ਐਸ.ਐਫ.ਜੇ. ਦੇ ਮੁਖੀ ਗੁਰਪਤੰਤ ਸਿੰਘ ਪੰਨੂੰ ਨਾਲ ਸੰਪਰਕ ਵਿੱਚ ਸੀ। ਰਾਜਾ ਹਰੂਵਾਲ ਨੇ ਆਰੋਪੀਆਂ ਨੂੰ ਨਾਰੇ ਲਿਖਣ ਲਈ ਲਗਭਗ ₹14,000 ਭੇਜੇ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਲੋੜੀਂਦੀ ਸਮੱਗਰੀ ਖਰੀਦ ਕੇ ਕੰਮ ਅੰਜ਼ਾਮ ਦਿੱਤਾ।ਪੁਲਿਸ ਵਲੋਂ ਕਾਬੂ ਕੀਤੇ ਗਏ ਆਰੋਪੀਆਂ ਚ ਆਸੂ ਮਸੀਹ ਪੁੱਤਰ ਜੇਮਸ ਮਸੀਹ, ਨਿਵਾਸੀ ਦੁੱਬੀਵਾਲ, ਥਾਣਾ ਸਿਵਲ ਲਾਈਨਜ਼, ਹਰਪ੍ਰੀਤ ਸਿੰਘ ਉਰਫ਼ ਕਾਕਾ ਪੁੱਤਰ ਕੁਲਵੰਤ ਸਿੰਘ, ਨਿਵਾਸੀ ਮਸਾਨੀਆ,ਥਾਣਾ ਸੇਖਵਾਂ, ਰਿੰਕੂ ਪੁੱਤਰ ਬਲਦੇਵ ਮਸੀਹ, ਨਿਵਾਸੀ ਦੂਲਾਂਨੰਗਲ, ਥਾਣਾ ਘੁਮਾਨਕਲਾ, ਗੁਰਦਾਸਪੁਰ, ਜਾਰਜ ਉਰਫ਼ ਮਨੀ ਪੁੱਤਰ ਸੁੱਚਾ ਸਿੰਘ, ਨਿਵਾਸੀ ਚੱਕ ਦੀਪੇਵਾਲ, ਥਾਣਾ ਧਾਰੀਵਾਲ, ਗੁਰਦਾਸਪੁਰ, ਵਿਕਕੀ ਪੁੱਤਰ ਸੁੱਚਾ ਸਿੰਘ, ਨਿਵਾਸੀ ਚੱਕ ਦੀਪੇਵਾਲ, ਥਾਣਾ ਧਾਰੀਵਾਲ, ਗੁਰਦਾਸਪੁਰ,ਸਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਬਲਜੀਤ ਸਿੰਘ, ਨਿਵਾਸੀ ਮੁਲਿਆਂਵਾਲ, ਥਾਣਾ ਸੇਖਵਾ,ਸੌਰਵ ਪੁੱਤਰ ਕੁਲਵੰਤ ਸਿੰਘ, ਨਿਵਾਸੀ ਗੌਂਸਪੁਰਾ, ਥਾਣਾ ਸਿਵਲ ਲਾਈਨਜ਼, ਬਟਾਲਾ ਸ਼ਾਮਿਲ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਸਪਲੈਂਡਰ ਮੋਟਰਸਾਈਕਲ ਅਤੇ ਦੀਵਾਰਾਂ ਤੇ ਲਿਖਣ ਲਈ ਵਰਤੀ ਸਮਗਰੀ ਬਰਾਮਦ ਕੀਤੀ ਹੈ।

ਐਸ.ਐਸ.ਪੀ. ਬਟਾਲਾ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਪੁਲਿਸ ਦੀ ਸਾਵਧਾਨੀ ਅਤੇ ਦ੍ਰਿੜ ਨਿਸ਼ਚੇ ਦਾ ਸਪਸ਼ਟ ਸਬੂਤ ਹੈ। ਰਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਉਗਰਵਾਦੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਦੀ ਜਾਂਚ ਜਾਰੀ ਹੈ ਅਤੇ ਫਰਾਰ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜ਼ੋਰਾਂ ’ਤੇ ਚੱਲ ਰਹੀ ਹੈ।