Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਲੁੱਟ ਖੋਹ ਕੀਤੇ ਮੋਬਾਇਲ ਤੇ ਸਕੂਟਰੀ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ

ਲੁੱਟ ਖੋਹ ਕੀਤੇ ਮੋਬਾਇਲ ਤੇ ਸਕੂਟਰੀ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ

ਦਸੂਹਾ (ਚੌਧਰੀ) 

25 ਜੁਲਾਈ : ਲੁੱਟ ਖੋਹ ਕੀਤੇ ਮੋਬਾਇਲ ਤੇ ਸਕੂਟਰੀ ਸਮੇਤ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਅਮਨ ਕੁਮਾਰ ਉਰਫ ਹਨੀ ਪੁੱਤਰ ਮਨੋਹਰ ਲਾਲ ਵਾਸੀ ਬੱਸੀਆਂ ਮੁਹੱਲਾ ਥਾਣਾ ਦਸੂਹਾ ਅਤੇ ਅਸ਼ੀਸ਼ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਮਹਾਜਨ ਮੁਹੱਲਾ ਦਸੂਹਾ ਵਜੋਂ ਹੋਈ ਹੈ।

ਅੱਜ ਮਾਨਯੋਗ ਡੀ.ਜੀ.ਪੀ. ਸਾਹਿਬ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਅਤੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਜੀ ਨੇ ਜਿਲ੍ਹੇ ਅੰਦਰ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਤਫਤੀਸ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਸੁਪਰਵਿਜਨ ਹੇਠ ਇੰਸ.ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀ ਦੀਆਂ ਟੀਮਾਂ ਤਿਆਰ ਕਰਕੇ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਟੀਮਾਂ ਤਿਆਰ ਕਰਕੇ ਇਲਾਕਾ ਥਾਣਾ ਵਿੱਚ ਰਵਾਨਾ ਕੀਤੀਆਂ ਗਈਆਂ ਸਨ, ਤਾਂ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਐਸ ਆਈ ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਸਿਨੇਮਾ ਚੌਕ ਦਸੂਹਾ ਮੌਜੂਦ ਸੀ। ਰਹਿਮਤ ਅਲੀ ਪੁੱਤਰ ਫਕਰਦੀਨ ਵਾਸੀ ਸੱਗਰਾ ਥਾਣਾ ਦਸੂਹਾ ‘ ਨੇ ਆਪਣਾ ਬਿਆਨ ਦਿੱਤਾ ਕਿ ਜਦੋਂ ਉਹ ਆਪਣੇ ਪਸ਼ੂਆਂ ਲਈ ਖੇਤਾਂ ਨੂੰ ਪੱਠੇ ਲੈਣ ਸੱਗਰਾਂ ਤੋਂ ਮੀਰਪੁਰ ਨੂੰ ਜਾ ਰਿਹਾ ਸੀ ਤਾਂ ਇੱਕ ਸਕੂਟਰੀ ਜਿਸ ਪਰ ਤਿੰਨ ਨੋਜਵਾਨ ਬੈਠੇ ਸੀ ਤਾਂ ਉਹਨਾਂ ਨੇ ਉਸ ਪਾਸੋਂ ਮੋਬਾਇਲ ਫੋਨ ਦੀ ਖੋਹ ਕੀਤੀ ਅਤੇ ਅਤੇ ਚਪੇੜਾ ਮਾਰੀਆਂ ਜਦੋਂ ਉਸ ਨੇ ਉੱਚੀ ਉੱਚੀ ਰੌਲਾ ਪਾਇਆ ਤਾਂ ਉਸ ਦੇ ਮਾਮੇ ਦਾ ਲੜਕਾ ਸਦੀਕ ਵਾਸੀ ਸਰੀਹਪੁਰ ਅਤੇ ਹੋਰ ਲੋਕ ਮੌਕਾ ਪਰ ਆ ਗਏ। ਲੋਕਾਂ ਨੂੰ ਦੇਖ ਇੱਕ ਲੜਕਾ ਮੌਕਾ ਤੋ ਭੱਜ ਗਿਆ ਅਤੇ ਬਾਕੀ ਦੋ ਲੜਕੇ ਅਮਨ ਕੁਮਾਰ ਉਰਫ ਹਨੀ ਪੁੱਤਰ ਮਨੋਹਰ ਲਾਲ ਵਾਸੀ ਬੱਸੀਆਂ ਮੁਹੱਲਾ ਥਾਣਾ ਦਸੂਹਾ ਅਤੇ ਅਸ਼ੀਸ਼ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਮਹਾਜਨ ਮੁਹੱਲਾ ਦਸੂਹਾ ਨੂੰ ਮੌਕਾ ਪਰ ਹੀ ਫੜਿਆ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 152 ਮਿਤੀ 24-07-23 ਅ/ ਧ 379-ਬੀ, 34 ਭ.ਦ ਥਾਣਾ ਦਸੂਹਾ ਦਰਜ ਰਜਿਸਟਰ ਹੋਇਆ ਹੈ।