Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਸੁਸਾਇਟੀ ਨੇ ਲਾਪਤਾ ਬਜੁਰਗ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ*

*ਸੁਸਾਇਟੀ ਨੇ ਲਾਪਤਾ ਬਜੁਰਗ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ*

ਗੜ੍ਹਦੀਵਾਲਾ 25 ਜੁਲਾਈ (ਚੌਧਰੀ )

: ਬਾਬਾ ਦੀਪ ਸਿੰਘ ਸੇਵਾਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਇਕ ਲਾਪਤਾ ਬਜ਼ੁਰਗ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਕਤ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਬਜ਼ੁਰਗ ਕੁੱਝ ਦਿਨ ਪਹਿਲਾਂ ਰਾਤ ਦੇ ਸਮੇਂ ਲਵਾਰਿਸ ਹਾਲਾਤ ਵਿਚ ਪਿੰਡ ਐਂਮਾ ਮਾਂਗਟ ਵਿੱਚ ਘੁੰਮ ਰਿਹਾ ਸੀ ਤੇ ਉੱਥੇ ਦੇ ਇਕ ਵੀਰ ਵਲੋਂ ਇਸ ਸੰਬੰਧੀ ਸੰਸਥਾ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ। ਇਸ ਦੌਰਾਨ ਸੰਸਥਾ ਵਲੋਂ ਸੋਸ਼ਲ ਮੀਡੀਆ ਤੇ ਵੀਡਿਓ ਪਾਕੇ ਉੱਕਤ ਬੁਜ਼ਰਗ ਸੰਬੰਧੀ ਪਹਿਚਾਣ ਲਈ ਪੋਸਟ ਸਾਂਝੀ ਕੀਤੀ ਗਈ। ਉੱਕਤ ਬੁਜਰਗ ਨੇ ਆਪਣਾ ਨਾਮ ਜਗੀਰ ਸਿੰਘ ਪਿੰਡ ਮਕਸੂਦਪੁਰ ਬੇਗੋਵਾਲ ਦੱਸਿਆ ਤੇ ਫਿਰ ਸੰਸਥਾ ਵੱਲੋ ਬਜੁਰਗ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ।

ਇਸ ਮੌਕੇ ਬਜੁਰਗ ਦਾ ਬੇਟਾ ਮਲਕੀਤ ਸਿੰਘ ਤੇ ਬੇਟੀ ਮਨਜੀਤ ਕੌਰ ਨੇ ਅਤੇ ਇਹਨਾਂ ਦੀ ਨੂੰਹ ਬਜੁਰਗ ਨੂੰ ਲੈਣ ਵਾਸਤੇ ਗੁਰੂ ਆਸਰਾ ਘਰ ਪਿੰਡ ਬਾਹਗਾ ਵਿਖੇ ਪੁੱਜੇ । ਉਪਰੰਤ ਸੋਸਾਇਟੀ ਵਲੋਂ ਉਕਤ ਬਜੁਰਗ ਨੂੰ ਸਹੀ ਸਲਾਮਤ ਓਹਨਾ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ।ਇਸ ਮੌਕੇ ਕੈਸ਼ੀਅਰ ਪਰਸ਼ੋਤਮ ਸਿੰਘ,ਮਨਿੰਦਰ ਸਿੰਘ,ਜਸਵਿੰਦਰ ਸਿੰਘ,ਲਵਦੀਪ ਸਿੰਘ ਸਮੇਤ ਹੋਰ ਸੋਸਾਇਟੀ ਮੈਂਬਰ ਹਾਜ਼ਰ ਸਨ।

ਕੈਪਸ਼ਨ-ਲਵਾਰਿਸ ਹਲਾਤ ਵਿੱਚ ਮਿਲੇ ਬਜ਼ੁਰਗ ਨੂੰ ਉਸਦੇ ਪਰਿਵਾਰ ਹਵਾਲੇ ਕਰਦੇ ਸੁਸਾਇਟੀ ਮੈਬਰ।