Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਤਲਵਾੜਾ ‘ਚ ਕਰਵਾਏ ਗਏ ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ

ਤਲਵਾੜਾ ‘ਚ ਕਰਵਾਏ ਗਏ ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ

ਤਲਵਾੜਾ / ਦਸੂਹਾ 16 ਮਈ (ਚੌਧਰੀ) 

ਨੌਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਵਿਖਾਏ ਆਪਣੀ ਪ੍ਰਤਿਭਾ ਤੇ ਜੌਹਰ

:  ਰਾਜ ਵਿੱਦਿ਼ਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਜਿਲਾ ਸਿੱਖਿਆ ਅਫਸਰ ਗੁਰਿੰਦਰਜੀਤ ਕੌਰ ਦੀ ਯੋਗ ਅਗਵਾਈ ਅਤੇ ਉਪ ਜਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਦੀ ਦੇਖਰੇਖ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇੱਕ ਤਲਵਾੜਾ ਵਿਖੇ ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਗੀਤ, ਕਵਿਤਾ, ਭਾਸ਼ਣ, ਨਾਟਕ, ਚਿੱਤਰਕਾਰੀ, ਪੇਟਿੰਗ, ਕਲੇਅ ਮਾਡਲਿੰਗ ਮੁਕਾਬਲਿਆਂ ਵਿੱਚ ਬਲਾਕ ਤਲਵਾੜਾ ਦੇ ਛੇ ਸੀਨੀਅਰ ਸੈਕੰਡਰੀ ਅਤੇ ਅੱਠ ਹਾਈ ਸਕੂਲਾਂ ਵਿੱਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਮੁਖੀ ਹਮਿੰਦਰ ਪਟਿਆਲ ਨੇ ਇਸ ਮੌਕੇ ਗਾਈਡ ਅਧਿਆਪਕਾਂ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੀ ਚਹੁਮੁਖੀ ਸ਼ਖਸ਼ੀਅਤ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ। ਬਲਾਕ ਗਾਈਡੈਂਸ ਕਾਉਂਸਲਰ ਸਮਰਜੀਤ ਸਿੰਘ ਨੇ ਮੁਕਾਬਲਿਆਂ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਸਕੂਲ ਗਾਈਡੈਂਸ ਕਾਉਂਸਲਰ ਨੀਨਾ ਚੌਧਰੀ ਅਤੇ ਸਹਾਇਕ ਕਾਉਂਸਲਰ ਸੰਦੀਪ ਜੋਜਰਾ ਵੱਲੋਂ ਇਸ ਪ੍ਰੋਗਰਾਮ ਦੇ ਸੰਚਾਲਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਵੱਖ ਵੱਖ ਮੁਕਾਬਲਿਆਂ ਦੇ ਜਜਮੈਂਟ ਪੈਨਲ ਵਿੱਚ ਮੋਨਿਕਾ ਠਾਕੁਰ, ਅਨਿਲ ਸ਼ਰਮਾ, ਹਿਤੇਸ਼ ਸ਼ਰਮਾ,ਯਾਦਵਿੰਦਰ ਸਿੰਘ, ਸੁਨੀਤਾ, ਪ੍ਰੇਮਲਤਾ, ਨੀਤੂ, ਸੰਦੀਪ ਜੋਜਰਾ ਵੱਲੋਂ ਬਾਖੂਬੀ ਨਿਭਾਈ ਗਈ। ਨਾਟਕ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਜਵਾਲ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦਕਿ ਸ. ਸ. ਸ. ਸ. ਪਲਾਹੜ ਦੀ ਟੀਮ ਦੂਜੇ ਅਤੇ ਸ. ਸ. ਸ. ਸ. ਸੈਕਟਰ 1 ਤਲਵਾੜਾ ਦੀ ਟੀਮ ਤੀਜੇ ਸਥਾਨ ਤੇ ਰਹੀ। ਪੇਟਿੰਗ ਮੁਕਾਬਲੇ ਵਿੱਚ ਮਯੂਰਿਕਾ ਸ. ਸ. ਸ. ਸ. ਭੰਬੋਤਾੜ ਨੇ ਪਹਿਲਾ ਸਥਾਨ ਕੀਤਾ ਅਤੇ ਅਭਿਸ਼ੇਕ ਸਿੰਘ ਸ. ਸ. ਸ. ਸ. ਪਲਾਹੜ ਨੇ ਦੂਜਾ ਅਤੇ ਹਰਸ਼ਦੀਪ ਸ. ਸ. ਸ. ਸ. ਪਲਾਹੜ ਤੀਜੇ ਸਥਾਨ ਤੇ ਰਹੇ। ਡਰਾਇੰਗ ਮੁਕਾਬਲੇ ਵਿੱਚ ਇਸ਼ਾਂਤ ਮਹਿਰਾ ਸ. ਸ. ਸ. ਸ. ਸੈਕਟਰ 1 ਤਲਵਾੜਾ ਪਹਿਲੇ ਸਥਾਨ ਤੇ ਰਿਹਾ ਜਦਕਿ ਸਪਰਸ਼ ਸ. ਹ. ਸ. ਫਤਿਹਪੁਰ ਨੇ ਦੂਜਾ ਅਤੇ ਸੁਨਿਧੀ ਸ. ਮ. ਹ. ਸਕੂਲ ਤਲਵਾੜਾ ਤੇ ਮੰਨਤ ਸ. ਹ. ਸ. ਚੰਗੜਵਾਂ ਤੀਜੇ ਸਥਾਨ ਤੇ ਰਹੇ। ਕਲੇਅ ਮਾਡਲਿੰਗ ਮੁਕਾਬਲੇ ਵਿੱਚ ਰਿਸ਼ੀ ਸ. ਸ. ਸ. ਸ. ਸੈਕਟਰ 1 ਤਲਵਾੜਾ ਪਹਿਲੇ ਸਥਾਨ ਤੇ ਰਿਹਾ ਜਦਕਿ ਕਰਿਤਿਕਾ ਸ਼ਰਮਾ ਸ. ਸ. ਸ. ਪਲਾਹੜ ਦੂਜੇ ਅਤੇ ਹਰਪ੍ਰੀਤ ਸ. ਸ. ਸ. ਭੰਬੋਤਾੜ ਤੀਜੇ ਸਥਾਨ ਤੇ ਰਹੇ। ਭਾਸ਼ਣ ਮੁਕਾਬਲੇ ਵਿੱਚ ਅਦਿੱਤਿਆ ਭਾਰਦਵਾਜ ਪਹਿਲੇ ਸਥਾਨ ਤੇ ਰਿਹਾ ਜਦਕਿ ਪ੍ਰਨੀਆ ਦੂਜੇ ਅਤੇ ਸਹਿਜ ਕੌਰ ਤੀਜੇ ਸਥਾਨ ਤੇ ਰਹੇ। ਕਵਿਤਾ ਮੁਕਾਬਲੇ ਵਿੱਚ ਜੈਸਮੀਨ ਨੇ ਪਹਿਲਾ ਅਤੇ ਅਨਮੋਲਪ੍ਰੀਤ ਨੇ ਦੂਜਾ ਸਥਾਨ ਹਾਸਿਲ ਕੀਤਾ। ਗੀਤ ਮੁਕਾਬਲੇ ਵਿੱਚ ਰਾਗਨੀ ਪਹਿਲੇ ਅਤੇ ਮੰਨਤ ਮਾਨ ਦੂਜੇ ਸਥਾਨ ਤੇ ਰਹੇ। ਇਸ ਮੌਕੇ ਮਨਮੋਹਨ ਸਿੰਘ, ਦੀਪਕ ਕੁਮਾਰ, ਅਨੂਪ ਸ਼ਰਮਾ, ਮਨੋਜ ਕੁਮਾਰ ਅਤੇ ਹੋਰ ਅਧਿਆਪਕ ਹਾਜਰ ਸਨ।

ਫੋਟੋ : ਜੇਤੂਆਂ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਸਕੂਲ ਮੁਖੀ ਹਮਿੰਦਰ ਪਟਿਆਲ, ਨਾਲ ਖੜ੍ਹੇ ਹਨ ਸਮਰਜੀਤ ਸਿੰਘ ਬਲਾਕ ਗਾਈਡੈਂਸ ਕੌੌਸਲਰ ਤੇ ਹੋਰ।