Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਚੋਰੀ ਅਤੇ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਦੋਸ਼ੀ, ਚੋਰੀ ਸ਼ੁਦਾ ਰਿਵਾਲਵਰ 32 ਬੋਰ,5 ਜਿੰਦਾ ਰੌਂਦ,2 ਮਿਸ ਫਾਇਰ ਰੌਂਦ ਅਤੇ 570 ਨਸ਼ੀਲੀਆਂ ਗੋਲੀਆਂ ਸਮੇਤ ਆਏ ਪੁਲਿਸ ਅੜਿੱਕੇ 

ਚੋਰੀ ਅਤੇ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਦੋਸ਼ੀ, ਚੋਰੀ ਸ਼ੁਦਾ ਰਿਵਾਲਵਰ 32 ਬੋਰ,5 ਜਿੰਦਾ ਰੌਂਦ,2 ਮਿਸ ਫਾਇਰ ਰੌਂਦ ਅਤੇ 570 ਨਸ਼ੀਲੀਆਂ ਗੋਲੀਆਂ ਸਮੇਤ ਆਏ ਪੁਲਿਸ ਅੜਿੱਕੇ 

ਟਾਂਡਾ / ਦਸੂਹਾ 24 ਅਪ੍ਰੈਲ (ਚੌਧਰੀ) 

: ਚੋਰੀ ਅਤੇ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਚੋਰੀ ਸ਼ੁਦਾ ਰਿਵਾਲਵਰ 32 ਬੋਰ,5 ਜਿੰਦਾ ਰੌਂਦ,2 ਮਿਸ ਫਾਇਰ ਰੌਂਦ ਅਤੇ 570 ਨਸ਼ੀਲੀਆਂ ਗੋਲੀਆਂ ਸਮੇਤ ਟਾਂਡਾ ਪੁਲਿਸ ਨੇ ਕਾਬੂ ਕੀਤਾ ਹੈ।ਦੋਸ਼ੀਆਂ ਦੀ ਪਛਾਣ ਰਾਜਾ ਵਾਰਮਾ ਉਰਫ ਲਾਲਾ ਪੁੱਤਰ ਰਾਧੇ ਸ਼ਾਮ ਵਾਸੀ ਪਚਪਤਵਾ ਥਾਣਾ ਤੁਲਸੀਪੁਰ ਜਿਲਾ ਬਾਲਰਾਮਪੁਰ ਯੂ.ਪੀ ਹਾਲ ਵਾਸੀ ਇੰਦਰ ਨਗਰ ਗਲੀ ਨੰਬਰ 1 ਜਗੀਰਪੁਰ ਰੋਡ ਲੁਧਿਆਣਾ ਥਾਣਾ ਮਿਹਰਬਾਨ ਜਿਲਾ ਲੁਧਿਆਣਾ। (ਪੀ.ਓ. ਮਿਤੀ 27.10.2022) ਤੇ ਸੰਜੇ ਕੁਮਾਰ ਪੁੱਤਰ ਸ਼ੀਤਲ ਪ੍ਰਸ਼ਾਦ ਵਾਸੀ ਉਪਧਾਣੇ ਥਾਣਾ ਜੈ ਸਿੰਘ ਪੁਰ ਜਿਲਾ ਸੁਲਤਾਨਪੁਰ ਯੂ.ਪੀ ਹਾਲ ਵਾਸੀ ਨਿਊ ਅਮਰਜੀਤ ਕਲੋਨੀ ਪਿੰਡ ਜਗੀਰਪੁਰ ਥਾਣਾ ਟਿੱਬਾ ਜਿਲਾ ਲੁਧਿਆਣਾ ਵਜੋਂ ਹੋਈ ਹੈ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਆਈ ਪੀ ਐਸ ਨੇ ਦੱਸਿਆ ਕਿ ਜਿਲੇ ਅੰਦਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (INV) ਹੁਸ਼ਿਆਰਪੁਰ,ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਮਿਤੀ 23.04.2024 ਨੂੰ ਐਸ.ਆਈ. ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿੰਡ ਗਿੱਲ ਨਜਦੀਕ ਨਾਕਾਬੰਦੀ ਦੌਰਾਨੇ ਪੁਲ ਪੁਖਤਾ ਸਾਇਡ ਤੋਂ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਇੱਕ ਕਾਲੇ ਰੰਗ ਦੇ ਅਪਾਚੀ ਮੋਟਰ ਸਾਈਕਲ ਤੇ ਸਵਾਰ ਦੇ ਨੌਜਵਾਨਾਂ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਉਹਨਾਂ ਪਾਸੋਂ ਇੱਕ ਚੋਰੀ ਸ਼ੁਦਾ ਰਿਵਾਲਵਰ 32 ਬੋਰ ਸਮੇਤ 5 ਜਿੰਦਾ ਰੋਂਦ, 2 ਮਿਸ ਫਾਇਰ ਰੱਦ ਅਤੇ 570 ਨਸ਼ੀਲੀਆਂ ਗੋਲੀਆ ਬ੍ਰਾਮਦ ਕੀਤੀਆਂ ਗਈਆਂ ਹਨ,ਜਿਸ ਤੇ ਮੁੱਕਦਮਾ ਦਰਜ ਰਜਿਸ਼ਟਰ ਕੀਤਾ ਗਿਆ । ਦੋਨਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂਨ ਵਲੋਂ ਇਲਾਕੇ ਦੇ ਵੱਖ ਵੱਖ ਥਾਣਿਆਂ ਦੇ ਏਰੀਏ ਵਿਚ ਘਰਾਂ ਵਿਚੋਂ ਕੀਤੀਆਂ ਚੋਰੀਆਂ ਬਾਰੇ ਵੀ ਖੁਲਾਸੇ ਕੀਤੇ ਗਏ ਹਨ।ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਦਰਜ ਮੁਕੱਦਮਾ : ਮੁਕੱਦਮਾ ਨੰਬਰ 92 ਮਿਤੀ 23-04-24 ਅ/ਧ 22 NDPS ACT, 25 ARMS ACT ਥਾਣਾ ਟਾਂਡਾ।

ਬ੍ਰਾਮਦਗੀ

– 1. .32 ਬੋਰ ਰਿਵਾਲਵਰ ਸਮੇਤ 5 ਜਿੰਦਾ ਰੋਂਦ, 2 ਮਿਸ ਫਾਇਰ ਰੌਂਦ

2. ਇੱਕ ਮੋਟਰਸਾਈਕਲ ਮਾਰਕਾ ਅਪਾਚੀ ਰੰਗ ਕਾਲਾ ਨੰਬਰੀ PB-10-HQ1461

3. 570 ਨਸ਼ੀਲੀਆਂ ਗੋਲੀਆਂ।

ਦੋਸ਼ੀਆਂ ਦਾ ਤਰੀਕਾ ਵਾਰਦਾਤ :

ਦੋਸ਼ੀ ਬਹੁਤ ਹੀ ਸ਼ਾਤਰ ਕਿਸਮ ਦੇ ਵਿਅਕਤੀ ਹਨ। ਤਿੰਨ ਜਣੇ ਰਲ ਕੇ ਅਪਾਚੀ ਮੋਟਰ ਸਾਇਕਲ ਰੰਗ ਕਾਲਾ ਤੇ ਚੋਰੀ ਕਰਨ ਜਾਂਦੇ ਸਨ। ਇਕ ਵਿਅਕਤੀ ਦੇ ਹੱਥ ਵਿਚ ਹੈਲਮੈਟ ਫੜਿਆ ਹੁੰਦਾ ਸੀ। ਇਹ ਜਦੋਂ ਵੀ ਲੁਧਿਆਣੇ ਤੋਂ ਚੋਰੀਆਂ ਕਰਨ ਲਈ ਨਿਕਲਦੇ ਸਨ ਤਾਂ ਇਹ ਵੱਖ ਵੱਖ ਪਿੰਡਾਂ ਵਿਚ ਘੁੰਮ ਕੇ ਦੇਖਦੇ ਸਨ ਕਿ ਕਿਸ ਘਰ ਨੂੰ ਬਾਹਰ ਤੋਂ ਤਾਲਾ ਲੱਗਾ ਹੋਇਆ ਹੈ। ਜਿਸ ਘਰ ਨੂੰ ਵੀ ਬਾਹਰ ਤੋਂ ਤਾਲਾ ਲੱਗਾ ਹੁੰਦਾ ਸੀ ਇਹ ਉਸ ਘਰ ਅੰਦਰ ਵੜ ਕੇ 10/15 ਮਿੰਟਾਂ ਵਿਚ ਹੀ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ।

ਦੋਸ਼ੀਆਂਨ ਪਰ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:-

ਸੰਜੇ ਕੁਮਾਰ ਪੁੱਤਰ ਸ਼ੀਤਲ ਪ੍ਰਸ਼ਾਦ ਵਾਸੀ ਉਪਧਾਣੇ ਥਾਣਾ ਜੈ ਸਿੰਘ ਪੁਰ ਜਿਲਾ ਸੁਲਤਾਨਪੁਰ ਯੂ.ਪੀ ਹਾਲ ਵਾਸੀ ਨਿਉ ਅਮਰਜੀਤ ਕਲੋਨੀ ਪਿੰਡ ਜਗੀਰਪੁਰ ਥਾਣਾ ਟਿੱਬਾ ਜਿਲਾ ਲੁਧਿਆਣਾ PID NO. 226946 ਦੇ ਖਿਲਾਫ ਦਰਜ ਮੁਕੱਦਮੇ:-

1.) 201 ਮਿਤੀ 31-10-2021 ਅ/ਧ 454, 380, 411 IPC ਥਾਣਾ ਮਾਛੀਵਾੜਾ ਖੰਨਾ ਲੁਧਿਆਣਾ।

2.) 122 ਮਿਤੀ 20-07-2022 ਅ/ਧ 454,380,411 IPC ਥਾਣਾ ਕਰਤਾਰਪੁਰ ਜਲੰਧਰ।

ਦੇਸ਼ੀ ਰਾਜਾ ਵਾਰਮਾ ਉਰਫ ਲਾਲਾ ਪੁੱਤਰ ਰਾਧੇ ਸ਼ਾਮ ਵਾਸੀ ਪਚਪੜਵਾ ਥਾਣਾ ਤੁਲਸੀਪੁਰ ਜਿਲਾ ਬਾਲਰਾਮਪੁਰ ਯੂ.ਪੀ ਹਾਲ ਵਾਸੀ ਇੰਦਰ ਨਗਰ ਗਲੀ ਨੰਬਰ 1 ਜਗੀਰਪੁਰ ਰੋਡ ਲੁਧਿਆਣਾ ਥਾਣਾ ਮਿਹਰਬਾਨ ਜਿਲਾ ਲੁਧਿਆਣਾ। (ਪੀ.ਓ. ਮਿਤੀ 27.10.2022) PID No 162006 ਦੇ ਖਿਲਾਫ ਦਰਜ ਮੁਕੱਦਮੇ –

1. ਮੁੱਕਦਮਾ ਨੰਬਰ 122 ਮਿਤੀ 20-07-2022 / 454, 380, 411 IPC ਥਾਣਾ ਕਰਤਾਰਪੁਰ ਜਿਲਾ ਜਲੰਧਰ (ਪੀ ਓ 27.10.2023)

2. ਮੁਕੱਦਮਾ ਨੰਬਰ 85 ਮਿਤੀ 08-11-2019 ਅ/ਧ 454, 380, IPC ਥਾਣਾ ਰਾਵਲਪਿੰਡੀ (ਕਪੂਰਥਲਾ)

3. ਮੁਕੱਦਮਾ ਨੰਬਰ 120 ਮਿਤੀ 12-11-2019 / 454, 380, IPC ਥਾਣਾ ਮੇਹਟੀਆਣਾ (ਹੁਸ਼ਿਆਰਪੁਰ)

4. ਮੁਕੱਦਮਾ ਨੰਬਰ 121 ਮਿਤੀ 12-11-2019 / 454, 380, IPC ਥਾਣਾ ਮੇਹਟੀਆਣਾ (ਹੁਸ਼ਿਆਰਪੁਰ)

5. ਮੁਕੱਦਮਾ ਨੰਬਰ 122 ਮਿਤੀ 14-11-2019 ਅ/ ਧ 454, 380, IPC ਥਾਣਾ ਮੇਹਟੀਆਣਾ (ਹੁਸ਼ਿਆਰਪੁਰ)

6. ਮੁਕੱਦਮਾ ਨੰਬਰ 68 ਮਿਤੀ 27-7-2021 / 454, 380, 411 IPC ਥਾਣਾ ਬਡਾਲੀ ਆਲਾ (ਫਤਿਹਗੜ੍ਹ ਸਾਹਿਬ)

7. ਮੁਕੱਦਮਾ ਨੰਬਰ 98 ਮਿਤੀ 20-11-2021 / 454, 380 IPC ਖੇਡੀ ਨੌਧ ਸਿੰਘ (ਫਤਿਹਗੜ੍ਹ ਸਾਹਿਬ)

ਟਾਂਡਾ (ਸਬ ਡਿਵੀਜਨ) ਏਰੀਆ ਵਿੱਚ ਘਰਾਂ ਵਿਚ ਕੀਤੀਆਂ ਚੋਰੀਆਂ

1) ਮਿਤੀ: 27-10-2023 ਨੂੰ ਪਿੰਡ ਬਾਬਕ ਵਿੱਚ ਵਕਤ ਕਰੀਬ 11.00 ਵਜੇ ਦੁਪਹਿਰ ਨੂੰ ਬੰਦ ਘਰ ਵਿਚੋਂ ਕਰੀਬ 70, 000 ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ।

ਮੁਕੱਦਮਾ ਨੰਬਰ 345 ਮਿਤੀ 27.10.2023 ਅ/ਧ 454/380 ਥਾਣਾ ਟਾਂਡਾ ਜਿਲਾ ਹੁਸਿਆਰਪੁਰ

2) ਮਿਤੀ: 14-03-2024 ਨੂੰ ਚੋਹਾਣਾ ਵਿਖੇ ਬੰਦ ਘਰ ਵਿਚੋਂ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕੀਤੀ ਸੀ। ਮੁਕੱਦਮਾ ਨੰਬਰ 55 ਮਿਤੀ 19.03.2024 ਅ/ਧ 380/457 ਭ:ਦ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਹੈ।

3) ਮਿਤੀ: 20-03-2024 ਨੂੰ ਪਿੰਡ ਖੁਣ ਖੁਣ ਕਲਾਂ ਵਿਖੇ ਘਰ ਦੇ ਬਾਹਰ ਤਾਲਾ ਲੱਗਿਆ ਸੀ ਜਿਸ ਘਰ ਵਿੱਚੋਂ ਬੈਂਕ ਦੇ ਡਾਕੂਮੈਂਟ ,02 ਚੇਨਾਂ ਗੋਲਡ, 01 ਕੜਾ ਸੋਨਾ, 02 ਜੇਟਸ ਰਿੰਗਾਂ, ਕੰਨਾਂ ਦੀਆਂ ਵਾਲੀਆਂ, 02 ਕੜੇ ਚਾਂਦੀ ਦੇ ਅਤੇ 30000 ਰੁਪਏ ਕੈਸ਼ ਚੋਰੀ ਕੀਤਾ ਸੀ।

4) ਮਿਤੀ: 12-04-2024 ਨੂੰ ਪਿੰਡ ਦਰੀਆ ਵਿਖੇ ਬੰਦ ਘਰ ਵਿਚੋਂ 02 ਜੋੜੀਆਂ ਟੋਪਸ, 01 ਰਿੰਗ ਜੈਂਟਸ, 02 ਕੋਕੇ ਨੱਕ ਦੇ, 9000 ਰੁਪਏ ਕੈਸ਼ ਚੋਰੀ ਕੀਤਾ ਸੀ। ਮੁਕੱਦਮਾ ਨੰਬਰ 85 ਮਿਤੀ 15.04.2024 ਅ/ਧ 380/454 ਭ:ਦ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਹੈ।

5) ਮਿਤੀ: 12-04-2024 ਨੂੰ ਪਿੰਡ ਢੋਲੋਵਾਲ ਥਾਣਾ ਗੜਦੀਵਾਲ ਵਿੱਚ ਦੋ ਘਰਾਂ ਵਿੱਚ ਵੜ ਕੇ 03 ਮੁੰਦੀਆਂ, 01 ਵੰਗ, ਕੰਨਾਂ ਦੇ ਟੋਪਸ ਤੇ ਕੈਸ਼ 50000 ਕਰੀਬ ਚੋਰੀ ਕੀਤਾ।

ਮੁਕੱਦਮਾ ਨੰਬਰ 28 ਮਿਤੀ 22.04.2024 ਅ/ਧ 380/457 ਭ:ਦ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਹੈ।

6) ਮਿਤੀ: 12-04-2024 ਨੂੰ ਢੋਲੋਵਾਲ ਥਾਣਾ ਗੜਦੀਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਬੈਂਕ ਸਾਇਡ ਤੋਂ ਬੰਦ ਘਰ ਵਿੱਚੋਂ ਚੋਰੀ ਕਰਨ ਗਏ ਸੀ ਪਰ ਕੁੱਝ ਨਹੀ ਮਿਲਿਆ।

ਥਾਣਾ ਬੁਲੋਵਾਲ ਦੇ ਏਰੀਆ ਵਿੱਚ ਕੀਤੀਆਂ ਚੋਰੀਆਂ

1) ਪਿੰਡ ਤਲਵੰਡੀ ਕਾਨੂੰਗੋ ਵਿੱਚ ਕਲੋਨੀ ਵਿੱਚ ਚੋਰੀ ਕੀਤੀ 40, 000 ਰੁਪਏ।

2) ਪਿੰਡ ਕਾਲਕਟ ਵਿੱਚ ਚੋਰੀ ਕੀਤੀ ਘਰ ਵਿੱਚ ਕੁੜੀ ਸੁੱਤੀ ਸੀ ਚੋਰੀ ਨਹੀਂ ਹੋ ਸਕੀ।

ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਏਰੀਆ ਵਿੱਚ ਕੀਤੀਆ ਚੋਰੀਆਂ

1. ਪਿੰਡ ਉਦੇਸੀਆਂ ਥਾਣਾ ਆਦਮਪੁਰ ਵਿਚੋਂ ਮਿਤੀ 21-03-2024 ਬੰਦ ਘਰ ਵਿਚੋਂ 35 ਗ੍ਰਾਮ ਸੋਨਾ ਕੰਨਾਂ ਦੀਆਂ ਵਾਲੀਆਂ, ਚੈਨੀ ਅਤੇ ਕੜ੍ਹਾ ਚੋਰੀ ਕੀਤਾ ਸੀ।

ਰੋਪੜ ਜਿਲ੍ਹੇ ਵਿੱਚ ਤਿੰਨ ਵਾਰਦਾਤਾਂ

ਮੋਗੇ ਜ਼ਿਲ੍ਹੇ ਵਿੱਚ ਚਾਰ ਵਾਰਦਾਤਾਂ ਸਮੇਤ ਰਿਵਾਲਵਰ 32 ਬੋਰ