Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਚ ਫਿਰ ਵਾਪਰਿਆ ਭਿਆਨਕਰ ਹਾਦਸਾ,ਟਰੈਕਟਰ ਟਰਾਲੀ ਪਲੱਟਣ ਨਾਲ 3 ਦੀ ਮੌਤ, 33 ਜਖਮੀ

ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਚ ਫਿਰ ਵਾਪਰਿਆ ਭਿਆਨਕਰ ਹਾਦਸਾ,ਟਰੈਕਟਰ ਟਰਾਲੀ ਪਲੱਟਣ ਨਾਲ 3 ਦੀ ਮੌਤ, 33 ਜਖਮੀ

ਗੜ੍ਹਸ਼ੰਕਰ  (ਅਸ਼ਵਨੀ ਸ਼ਰਮਾ)

21 ਮਈ : ਗੜ੍ਹਸ਼ੰਕਰ ਦੇ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਆਉਂਣ ਵਾਲੀ ਸੰਗਤ ਨਾਲ ਫਿਰ ਵਾਪਰਿਆ ਭਿਆਨਕਰ ਹਾਦਸਾ, ਸੰਗਤਾਂ ਨਾਲ ਭਰੀ ਟਰਾਲੀ ਪਲੱਟਣ ਨਾਲ ਦੋ ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਕਿ ਪਿੰਡ ਪਰਾਗਪੁਰ ਤਹਿਸੀਲ ਬਲਾਚੌਰ ਤੋਂ 45-50 ਦੇ ਕਰੀਬ ਸੰਗਤਾਂ ਟਰਾਲੀ ਚ ਸਵਾਰ ਹੋ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਤਾਂ ਉਤਰਾਈ ਤੇ ਬਰੇਕ ਨਾਂ ਲੰਗਣ ਕਾਰਨ ਕਿਉਂਕਿ ਸੜਕ ਕੰਕਰੀਟ ਦੀ ਬਣੀ ਹੋਣ ਕਰਕੇ ਹਾਦਸਾ ਵਾਪਰਿਆ ਹੈ। ਜਿਹਨਾਂ ਚ ਮ੍ਰਿਤਕਾਂ ਦੀ ਪਹਿਚਾਣ ਮਹਿੰਦਰ ਕੋਰ ਪਤਨੀ ਪਿਆਰਾ ਲਾਲ ਉਮਰ 50 ਸਾਲ, ਭੁਪਿੰਦਰ ਕੋਰ ਪੁੱਤਰੀ ਹਰਬੰਸ ਲਾਲ ਉਮਰ 21 ਸਾਲ ਅਤੇ ਸੁਖਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਪਿੰਡ ਪਰਾਗਪੁਰ ਦੇ ਵਜੋਂ ਹੋਈ।

ਜਦੋਂ ਕਿ 3 ਜ਼ਖ਼ਮੀ ਮਰੀਜ਼ ਸੀਰੀਅਸ ਹੋਣ ਕਾਰਨ ਚੰਡੀਗੜ੍ਹ ਭੇਜ ਦਿੱਤੇ ਗਏ 8-9ਮਰੀਜ ਨਵਾਂਸ਼ਹਿਰ ਸਰਕਾਰੀ ਹਸਪਤਾਲ ਅਤੇ 5-6 ਮਰੀਜ਼ ਮਾਮੂਲੀ ਸੱਟਾਂ ਹੋਣ ਕਾਰਨ ਬਲਾਚੌਰ ਹਸਪਤਾਲ ਵਿਖੇ ਇਲਾਜ ਤੋਂ ਬਾਅਦ ਘਰ ਭੇਜ ਦਿਤੇ ਗਏ। ਇਹ ਜਾਣਕਾਰੀ ਸਰਪੰਚ ਪਰਾਗਪੁਰ ਕੁਲਵਿੰਦਰ ਸਿੰਘ ਮੰਡ ਨੇ ਦਿੱਤੀ।

ਇਸ ਮੌਕੇ ਤੇ ਪਿੰਡ ਗੜੀਮਾਨਸੋਵਾਲ ਦੇ ਨੌਜਵਾਨ ਨੇ ਜਿਥੇ ਵਾਰ ਵਾਰ ਹਾਦਸੇ ਹੋਣ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਉਥੇ ਉਨ੍ਹਾਂ ਨੇ ਇਸ ਦੀ ਜੁੰਮੇਵਾਰ ਗੁਰੂ ਘਰ ਦੀਆਂ ਦੋਨੋ ਕਮੇਟੀਆਂ ਨੂੰ ਵੀ ਦਸਿਆ ਅਤੇ ਕਿਹਾ ਕਿ ਅਸੀਂ ਇਲਾਕੇ ਦੀ ਸੰਗਤ ਨੂੰ ਨਾਲ ਲੈਕੇ ਗੁਰੂ ਘਰ ਦੀਆਂ ਕਮੇਟੀਆਂ ਨੂੰ ਇਸ ਪਾਸੇ ਧਿਆਨ ਦਿਵਾਗੇ। ਉਨ੍ਹਾਂ ਨੇ ਮੰਗ ਕੀਤੀ ਕਿ ਵਾਰ ਵਾਰ ਹੋ ਰਹੇ ਹਾਦਸਿਆਂ ਦਾ ਪੱਕਾ ਹੱਲ ਕੀਤਾ ਜਾਵੇ।