Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing K.R.K.D.A.V ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ 1994 ਬੈਚ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਹੋਈ ਮੁੜ ਇਕੱਤਰਤਾ

K.R.K.D.A.V ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ 1994 ਬੈਚ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਹੋਈ ਮੁੜ ਇਕੱਤਰਤਾ

ਗੜ੍ਹਦੀਵਾਲਾ 16 ਮਈ (ਚੌਧਰੀ) 

: ਕੇ ਆਰ ਕੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਪੁਰਾਣੇ ਵਿਦਿਆਰਥੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਯੱਮੀ ਚੋਇਸ ਰੈਸਟੋਰੈਂਟ ਗੜ੍ਹਦੀਵਾਲਾ ਵਿਖੇ ਹੋਈ।ਇਸ ਮੌਕੇ ਤੇ ਪੁਰਾਣੇ ਵਿਦਿਆਰਥੀਆਂ ਦਾ ਇਹ ਇਕਠ ਪੂਰੇ 30 ਸਾਲ਼ਾ ਬਾਅਦ ਹੋਈ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਕੇ ਆਰ ਕੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ 1994 ਬੈਚ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਮੁੜ ਇਕੱਤਰਤਾ ਪੂਰੇ 30 ਸਾਲ਼ਾ ਬਾਅਦ ਹੋਈ । ਇਸ ਰੀਯੂਨੀਅਨ ਦੇ ਵਿੱਚ ਸਾਥੀ ਸਹਿਪਾਠੀਆਂ ਦੇ ਨਾਲ ਮਿਲਕੇ ਫਿਰ ਪੁਰਨੇ ਸਮੇਂ ਨੂੰ ਯਾਦ ਕੀਤਾ ਗਿਆ।ਜਿੱਥੇ ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਉਥੇ ਹੀ ਉਸ ਵੇਲੇ ਦੇ ਅਧਿਆਪਕ ਸਹਿਬਾਨਾਂ ਨੂੰ ਯਾਦ ਕੀਤਾ ਗਿਆ ਕਿਉਂਕਿ ਉਹਨਾਂ ਅਧਿਆਪਕ ਸਹਿਬਾਨਾਂ ਦੇ ਸਹੀ ਮਾਰਗ ਨਿਰਦੇਸ਼ਨ ਤੋਂ ਬਿਨਾ ਜ਼ਿੰਦਗੀ ਵਿੱਚ ਸਫਲ ਹੋਣਾ ਮੁਸ਼ਕਿਲ ਸੀ।ਜੋ ਸਾਥੀ ਨਹੀਂ ਪੁੱਜ ਸਕੇ ਓਹਨਾ ਵਲੋਂ ਆਨਲਾਈਨ ਮਾਧਿਅਮ ਨਾਲ ਆਪਣੀ ਹਾਜਰੀ ਭਰੀ ਗਈ ।ਇਸ ਜਮਾਤ ਵਲੋਂ ਭਵਿੱਖ ਵਿੱਚ ਸਕੂਲ ਅਤੇ ਸਮਾਜ ਸੰਬਧੀ ਆਪਣੀ ਬਣਦੀ ਜ਼ਿਮੇਦਾਰੀ ਲਈ ਵੀ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਤੇ ਪੁਸ਼ਪ ਭਾਰਗਵ,ਪਰਮਿੰਦਰ ਲੱਡੂ, ਮਨੋਜ ਕੁਮਾਰ ਸ਼ਰਮਾ,ਸੰਜੀਵ ਲੱਕੀ,ਰਾਕੇਸ਼ ਰਿੰਕੂ,ਪਰਮਜੀਤ ਪੰਮੀ,ਵਿਕਾਸ ਜੈਨ ,ਪ੍ਰਾਣ ਨਾਥ ਗੁਪਤਾ,ਵਿਕਰਮ ਕੁਮਾਰ,ਨਰੇਸ਼ ਕੁਮਾਰ,ਮਨੋਜ ਕੁਮਾਰ,ਬੀਰਬਲ ਠਾਕੁਰ,ਵਿਸ਼ਾਲ,ਨਵੀਨ ਸੇਠ,ਡਾ. ਕੁਲਦੀਪ ਸਿੰਘ ਮਨਹਾਸ,ਨਰੇਸ਼ ਕੁਮਾਰ ਆਸ਼ੂ,ਅਸ਼ੋਕ,ਗੁਲਜ਼ਾਰ, ਹਰਪਾਲ ਸਿੰਘ,ਸੋਹਣ ਸਿੰਘ,ਯਸ਼ਪਾਲ ਸਿੰਘ,ਰਾਜੀਵ ਕੁਮਾਰ, ਅਮਰੀਕ ਸਿੰਘ,ਮਨੋਜ ਚੱਕਨੂਰਲੀਆ,ਇੰਦਰਜੀਤ ਇੰਦਰੀ, ਅਮਨ ਸ਼ਰਮਾ,ਵਿਰਕਮ ਕੁਮਾਰ ਵਿੱਕੀ,ਭਗਵੰਤ ਕਿਸ਼ੋਰ,ਲੋਕੇਸ਼ ਵਾਸੂਦੇਵਾ,ਸੁਖਦੇਵ ਸਿੰਘ,ਸੰਜੀਵ ਕੁਮਾਰ ਕਾਕਾ,ਕਸ਼ਮੀਰ ਸਿੰਘ, ਅਵਤਾਰ ਤਾਰੀ ਹਾਜ਼ਿਰ ਸਨ।