Prime Punjab Times

Latest news
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਰੀਜ਼ਨਲ ਸੈਂਟਰ ਦਸੂਹਾ ਦੇ ਬੀ.ਏ.ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨ... ਮਾਲ ਮਾਮਲਿਆਂ ਦੇ ਤੁਰੰਤ ਨਿਪਟਾਰੇ ਨੂੰ ਤਰਜੀਹ ਦੇਣ ਅਧਿਕਾਰੀ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਗੋ+ਲੀ+ਆਂ ਚੱਲਣ ਨਾਲ ਚਾਰ ਲੋਕਾਂ ਦੀ ਮੌ+ਤ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਫੌਜ ਦੇਵੇਗੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ : ਆਸ਼ਿਕਾ ਜੈਨ *01 ਜੁਲਾਈ ਤੋਂ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਅੱਗੇ ਕੀਤਾ ਜਾਵੇਗਾ ਰੋਸ਼ ਮੁਜਾਹਰਾ* ਇੰਸਪੈਕਟਰ 70 ਹਜ਼ਾਰ ਤੇ ਆਡੀਟਰ 50 ਹਜਾਰ ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਪ੍ਰਧਾਨ ਤੇ ਸੁਖਵਿੰਦਰ ਕੌਰ ਮੀਤ ਪ੍ਰਧਾਨ ਨਿਯੁਕਤ ਗੁਰਪ੍ਰੀਤ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵਜੋਂ ਅਹੁਦਾ ਸੰਭਾਲਿਆ ਮਹਿਲਾਵਾਂ ਲਈ 1500 ਰੁ ਵਾਲੀ ਫ੍ਰੀ ਸਕੀਮ ਨੇ ਲੋਕਾਂ ਦੇ ਕੱਢੇ ਸਾਹ,ਕੀ ਬੋਲੇ ਸੀਨੀਅਰ ... ਅੰਕਿਤ ਸ਼ਰਮਾ ਯੂਥ ਕਾਂਗਰਸ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ 
ADVERTISEMENT
You are currently viewing 43ਵੇਂ ਸਲਾਨਾ ਮਾਤਾ ਚਿੰਤਪੁਰਨੀ ਮੇਲੇ,ਲੰਗਰ ਤੇ ਜਾਗਰਣ ਦੀਆਂ ਸ਼ਕਤੀ ਮੰਡਲ ਸੁਸਾਇਟੀ ਗੜ੍ਹਦੀਵਾਲਾ ਵਲੋਂ ਤਿਆਰੀਆਂ ਮੁਕੰਮਲ

43ਵੇਂ ਸਲਾਨਾ ਮਾਤਾ ਚਿੰਤਪੁਰਨੀ ਮੇਲੇ,ਲੰਗਰ ਤੇ ਜਾਗਰਣ ਦੀਆਂ ਸ਼ਕਤੀ ਮੰਡਲ ਸੁਸਾਇਟੀ ਗੜ੍ਹਦੀਵਾਲਾ ਵਲੋਂ ਤਿਆਰੀਆਂ ਮੁਕੰਮਲ

ਗੜ੍ਹਦੀਵਾਲਾ: (ਚੌਧਰੀ  / ਪ੍ਰਦੀਪ ਕੁਮਾਰ ) 

*29,30,31 ਜੁਲਾਈ ਅਤੇ 1 ਅਗਸਤ ਤੱਕ ਧਰਮਸ਼ਾਲਾ ਗੜ੍ਹਦੀਵਾਲਾ ਚਿੰਤਪੁਰਨੀ ਵਿਖੇ ਲੰਗਰ,ਜਾਗਰਣ ਤੇ ਸ਼ਰਮਾ ਹਸਪਤਾਲ ਵਲੋਂ 22ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ*

: ਸ਼ਕਤੀ ਮੰਡਲ ਸੋਸਾਇਟੀ ਰਜੀ ਗੜ੍ਹਦੀਵਾਲਾ ਦੀ ਬੈਠਕ ਚੇਅਰਮੈਨ ਡਾ ਸੰਜੀਵ ਸ਼ਰਮਾ ਤੇ ਪ੍ਰਧਾਨ ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਹਰ ਸਾਲ ਦੀ ਤਰਾਂ ਲਗਾਏ ਜਾਣ ਵਾਲੇ ਮੇਲੇ ਦੌਰਾਨ ਲੰਗਰ ਤੇ ਜਾਗਰਣ ਸੰਬੰਧੀ ਤਿਆਰੀਆਂ ਦੀ ਮੁਕੰਮਲਤਾ ਨੂੰ ਦੇਖਦੇ ਹੋਏ ਸਾਰੇ ਮੈਂਬਰਾਂ,ਸੇਵਾਦਾਰਾਂ ਤੇ ਅਹੁਦੇਦਾਰਾਂ ਦੀਆਂ ਜ਼ੁੰਮੇਵਾਰੀਆਂ ਲਗਾਉਣ ਸੰਬੰਧੀ ਵਿਚਾਰ ਕਿੱਤੇ ਗਏ । ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਮੁਖੀ ਨੇ ਦੱਸਿਆ ਕਿ ਸਮੂੰਹ ਸ਼ਹਿਰਵਾਸੀਆਂ ਤੇ ਐਨ ਆਰ ਆਈਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਹੋਣ ਵਾਲੇ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ ਹੋ ਗਾਈਆਂ ਹਨ , ਉਹਨਾਂ ਦੱਸਿਆ ਕੇ ਇਸ ਵਾਰ 43ਵਾਂ ਸਲਾਨਾ ਲੰਗਰ ਮੇਲਾ ਇਸ ਸਾਲ ਵੀ ਬੜੀ ਹੀ ਸ਼ਰਧਾ ਭਾਵਨਾ ਨਾਲ ਧਰਮਸ਼ਾਲਾ ਗੜ੍ਹਦੀਵਾਲਾ ਜਲੌ ਦੀ ਵਾੜ ਚਿੰਤਪੁਰਨੀ ਹਿਮਾਚਲ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸੰਬੰਧੀ ਓਹਨਾ ਦੱਸਿਆ ਕੇ 26 ਜੁਲਾਈ ਸਵੇਰੇ 8 ਬੱਜੇ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਹਵਨ ਪੂਜਾ ਕੀਤੀ ਜਾਵੇਗੀ ਤੇ ਸ਼ਾਮ 4.30 ਵਜੇ ਦੇ ਕਰੀਬ ਸ਼ਹਿਰ ਵਿਖੇ ਧਵਜਾ ਫੇਰੀ ਕੱਡੀ ਜਾਵੇਗੀ ਜੋ ਕੇ ਦੇਵੀ ਮੰਦਿਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਚ ਘੁੰਮਦੀ ਹੋਈ ਫਿਰ ਵਾਪਿਸ ਦੇਵੀ ਮੰਦਿਰ ਵਿਖੇ ਵਿਸ਼ਰਾਮ ਕਰੇਗੀ । ਉਸਤੋਂ ਬਾਅਦ 27 ਜੁਲਾਈ ਪ੍ਰਾਚੀਨ ਮਾਂ ਮਹਿਸ਼ਾਸੁਰਮਰਦੀਨੀ ਸ੍ਰੀ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਸ਼ਹਿਰ ਦੀ ਬੇਹਤਰੀ ਤੇ ਸਰਬੱਤ ਦੇ ਭਲੇ ਲਈ ਰਾਤ 9 ਬਜੇ ਤੋਂ ਜਾਗਰਣ ਮੌਕੇ ਮਹਾਮਾਈ ਜੀ ਦੇ ਗੁਣਗਾਨ ਸਰਿਤਾ ਸ਼ਰਮਾ ਐਂਡ ਪਾਰਟੀ ਟਾਂਡੇ ਵਾਲੇ ਪੁਰੀ ਰਾਤ ਕਰਨਗੇ ਤੇ ਨਾਲ ਹੀ ਵੱਖ ਵੱਖ ਤਰਾਂ ਦੇ ਸ਼ਰਧਾਲੂਆਂ ਨੂੰ ਲੰਗਰ ਵੀ ਪਰੋਸੇ ਜਾਣਗੇ । ਉਸ ਤੋਂ ਬਾਅਦ 29,30,31 ਜੁਲਾਈ ਅਤੇ 1 ਅਗਸਤ ਤੱਕ ਧਰਮਸ਼ਾਲਾ ਗੜ੍ਹਦੀਵਾਲਾ ਜਲੌ ਦੀ ਵਾੜ ਚਿੰਤਪੁਰਨੀ ਹਿਮਾਚਲ ਵਿਖੇ ਰਾਹਗੀਰਾਂ ਭਗਤਾਂ ਲਈ ਚਾਰ ਦਿਨ ਲਗਾਤਾਰ ਤਰਾਂ ਤਰਾਂ ਦੇ ਲੰਗਰ ਲਗਾਏ ਜਾਣਗੇ । ਨਾਲ ਹੀ 31 ਜੁਲਾਈ ਰਾਤ ਨੂੰ ਸਲਾਨਾ ਜਾਗਰਣ ਦੌਰਾਨ ਮਹਾਮਾਈ ਜੀ ਦਾ ਗੁਣਗਾਨ ਪੰਕਜ ਮਨਹਾਸ ਐਂਡ ਪਾਰਟੀ ਮੁਕੇਰੀਆਂ ਵਾਲੇ ਪੁਰੀ ਰਾਤ ਕਰਨਗੇ । ਇਸ ਮੌਕੇ ਤੇ ਸਮੂਹ ਕਮੇਟੀ ਮੈਂਬਰ ਤੇ ਸੇਵਾਦਾਰ ਅਹੁਦੇਦਾਰ ਹਾਜ਼ਰ ਸਨ । ਇਸ ਮੌਕੇ ਤੇ ਲੰਗਰ ਦੌਰਾਨ ਚਾਰੇ ਦਿਨ ਧਰਸ਼ਾਲਾ ਗੜ੍ਹਦੀਵਾਲਾ ਤੇ ਸ਼ਰਮਾ ਹਸਪਤਾਲ ਡਾ ਸੰਜੀਵ ਸ਼ਰਮਾ ਗੜ੍ਹਦੀਵਾਲਾ ਵਲੋਂ 22 ਵਾਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ।

error: copy content is like crime its probhihated