Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕਵਿਜ਼ ਪ੍ਰਤੀਯੋਗਤਾ ਕਰਵਾਈ

ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕਵਿਜ਼ ਪ੍ਰਤੀਯੋਗਤਾ ਕਰਵਾਈ

ਗੜ੍ਹਦੀਵਾਲਾ 11 ਜੁਲਾਈ (ਚੌਧਰੀ) 

: ਅੱਜ ਮਿਤੀ 11/07/2025 ਨੂੰ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕੁਇਜ਼ ਪ੍ਰਤੀਯੋਗਿਤਾ.ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਕਰਵਾਈ ਗਈ । ਇਸ ਪ੍ਰਤੀਯੋਗਿਤਾ ਵਿੱਚ ਸਕੂਲ ਦੇ ਚਾਰੇ ਸਦਨਾ ਨੇ ਹਿੱਸਾ ਲਿਆ। ਜਿਸ ਵਿੱਚ ਗੰਗਾ ਸਦਨ, ਯਮੁਨਾ ਸਦਨ, ਰਾਵੀ ਸਦਨ ਅਤੇ ਸਤਲੁਜ ਸਦਨ ਸ਼ਾਮਿਲ ਸਨ। ਇਸ ਪ੍ਰਤੀਯੋਗਿਤਾ ਦਾ ਵਿਸ਼ਾ ਗਣਿਤ ਅਤੇ ਵਿਗਿਆਨ ਸੀ। ਇਸ ਪ੍ਰਤੀਯੋਗਿਤਾ ਵਿੱਚ ਜਮਾਤ ਛੇਵੀਂ ਤੋਂ ਲੈ ਕੇ ਜਮਾਤ ਅੱਠਵੀ ਦੇ ਵਿਦਿਆਰਥੀਆਂ ਨੇ ਭਾਗ ਲਿਆ ।

ਇਸ ਪ੍ਰਤੀਯੋਗਿਤਾ ਦਾ ਆਯੋਜਨ ਦੂਸਰੇ ਸਦਨ ਯਮੁਨਾ ਸਦਨ ਦੇ ਦੁਆਰਾ ਕੀਤਾ ਗਿਆ ਸੀ। ਇਸ ਸਦਨ ਦੇ ਹਾਊਸ ਇੰਚਾਰਜ ਮੈਡਮ ਸੁਮਨ ਬਾਲਾ ਸਨ ਜਿਨਾਂ ਨੇ ਆਪਣੇ ਸਦਨ ਦੇ ਹਰ ਇੱਕ ਮੈਂਬਰ ਦੀ ਡਿਉਟੀ ਲਗਾਈ ਹੋਈ ਸੀ. ਪ੍ਰਸ਼ਨ ਉੱਤਰ ਪੁੱਛਣ ਦੀ ਜ਼ਿੰਮੇਵਾਰੀ ਸੁਭਾਸ਼ ਚੰਦਰ ਸਰ ਨਿਭਾ ਰਹੇ ਸਨ। ਕੁਇਜ਼ ਪ੍ਰਤੀਯੋਗਤਾ ਦੇ ਵਿੱਚ ਚਾਰ ਰਾਉਂਡ ਰੱਖੇ ਗਏ ਸਨ।ਇਸ ਪ੍ਰਤੀਯੋਗਿਤਾ ਵਿੱਚ ਹਰ ਇੱਕ ਸਦਨ ਵਿੱਚੋਂ ਚਾਰ -ਚਾਰ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੌਕੇ ਤੇ ਐਕਟੀਵਿਟੀ ਇੰਚਾਰਜ ਰਮਨਦੀਪ ਕੌਰ ਮੈਡਮ ਵੀ ਉੱਥੇ ਹਾਜ਼ਰ ਸਨ ਜਿਨਾਂ ਦੀ ਦੇਖ ਰੇਖ ਅੰਦਰ ਇਹ ਪ੍ਰਤੀਯੋਗਿਤਾ ਕਰਵਾਈ ਜਾ ਰਹੀ ਸੀ।ਇਸ ਪ੍ਰਤੀਯੋਗਿਤਾ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਮੈਡਮ ਕਨਿਕਾ ਅਤੇ ਮੈਡਮ ਨੀਲਮ ਬਾਲਾ ਨੇ ਨਿਭਾਈ ।

ਇਸ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲਾ ਸਦਨ ਜਮੁਨਾ ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਈਸਾ ਠਾਕੁਰ ਜਮਾਤ ਅੱਠਵੀਂ, ਅਵਨੀਤ ਕੌਰ ਜਮਾਤ ਸੱਤਵੀਂ, ਦਿਵਿਆ ਸਮਾਜ ਸੱਤਵੀਂ, ਚੇਤਨ ਸ਼ਰਮਾ ਜਮਾਤ ਛੇਵੀਂ ਸਨ|ਇਸ ਪ੍ਰਤਿਯੋਗਿਤਾ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲਾ ਚੌਥਾ ਸਦਨ ਸਤਲੁਜ ਸੀ ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਮਨਜੋਤ ਸਿੰਘ ਜਮਾਤ ਅੱਠਵੀਂ, ਜੈਵਰਧਨ ਜਮਾਤ ਅੱਠਵੀਂ, ਵਿਰਾਟ ਸਿੰਘ ਜਮਾਤ ਸੱਤਵੀਂ ਅਤੇ ਅਵਨੀ ਸ਼ਰਮਾ ਜਮਾਤ ਛੇਵੀਂ ਸਨ| ਤੀਸਰਾ ਸਥਾਨ ਹਾਸਲ ਕਰਨ ਵਾਲਾ ਸਦਨ ਗੰਗਾ ਸਦਨ, ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਅਵਨੀਤ ਕੌਰ ਜਮਾਤ ਅੱਠਵੀਂ, ਨਵਿਆਂ ਜਮਾਤ ਅੱਠਵੀਂ, ਸਿਮਰਦੀਪ ਕੌਰ ਜਮਾਤ ਸੱਤਵੀਂ ਅਤੇ ਏਕਮਜੋਤ ਕੌਰ ਤੁਹਾਨੂੰ ਜਮਾਤ ਛੇਵੀਂ ਸ਼ਾਮਿਲ ਸਨ | ਚੌਥਾ ਸਥਾਨ ਹਾਸਲ ਕਰਨ ਵਾਲਾ ਸਦਨ ਤੀਸਰਾ ਸਦਨ ਰਾਵੀ ਸਦਨ ਸੀ, ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਅਰਸ਼ਪ੍ਰੀਤ ਕੌਰ ਜਮਾਤ ਅੱਠਵੀਂ, ਗੁਰਲੀਨ ਕੌਰ ਜਮਾਤ ਅੱਠਵੀ, ਵਿਨਾਇਕ ਪਰਮਾਰ ਜਮਾਤ ਸੱਤਵੀਂ . ਸਮਰੀਤ ਸਿੰਘ ਜਮਾਤ ਛੇਵੀਂ ਸ਼ਾਮਿਲ ਸਨ।

ਕੁਇਜ਼ ਪ੍ਰਤੀਯੋਗਿਤਾ ਦੇ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਮਿਹਨਤ ਕਰਕੇ ਆਪਣਾ ਨਤੀਜਾ ਸਾਡੇ ਸਾਹਮਣੇ ਰੱਖਿਆ ਹੈ ਸਾਰੇ ਵਿਦਿਆਰਥੀ ਬਹੁਤ ਹੀ ਹੋਣਹਾਰ ਸਨ ਜਿਨਾਂ ਨੇ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਬੜੇ ਹੀ ਹੌਸਲੇ ਦੇ ਨਾਲ ਦਿੱਤਾ ਇਸ ਪ੍ਰਤੀਯੋਗਿਤਾ ਦੇ ਅੰਤ ਵਿੱਚ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੌਸਲਾ ਅਫਜਾਈ ਕੀਤੀ ਕਿ ਅੱਗੇ ਆਉਣ ਵਾਲੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈਣ ਤਾਂ ਜੋ ਉਹ ਆਪਣੇ ਹੁਨਰ ਨੂੰ ਦਿਖਾ ਸਕਣ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।

error: copy content is like crime its probhihated