ਗੜ੍ਹਦੀਵਾਲਾ 1 ਫਰਵਰੀ (ਚੌਧਰੀ) : ਮਾਨਯੋਗ ਜਿਲ੍ਹਾ ਚੋਣਕਾਰ ਅਫ਼ਸਰ ਹੁਸ਼ਿਆਰਪੁਰ ਮੈਡਮ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ, ਦਰਬਾਰਾ ਸਿੰਘ ਰੰਧਾਵਾ ਰਿਟਰਨਿੰਗ ਅਫ਼ਸਰ ਉੜਮੁੜ ਦੀ ਰਹਿਨੁਮਾਈ ਹੇਠਾਂ ਅਤੇ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ, ਸ਼ੈਲੇੰਦਰ ਠਾਕੁਰ ਜਿਲ੍ਹਾ ਨੋਡਲ ਅਫ਼ਸਰ (ਇ ਐਲ ਸੀ) ਅਤੇ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਦੀ ਯੋਗ ਅਗਵਾਈ ਹੇਠਾਂ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਰਹਨੁਮਾਈ ਹੇਠਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਵੋਟਰਾਂ ਨੂੰ ਆਪਣੇ ਜਮੂਹਰੀਅਤ ਹੱਕ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾ ਕੁਲਦੀਪ ਸਿੰਘ ਮਨਹਾਸ, ਸਹਾਇਕ ਸਵੀਪ ਨੋਡਲ ਅਫ਼ਸਰ ਨੇ ਕਿਹਾ ਕਿ ਇਸ ਵਿੱਚ ਵਿਭਾਗੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਪਹਿਲਾਂ ਵਰਚੁਅਲ ਮਾਧਿਅਮ ਨਾਲ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦਾ ਆਨਲਾਈਨ ਰੰਗੋਲੀ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਵਲੋਂ ਸੰਦੇਸ਼ ਵਜੋਂ ਆਕਰਸ਼ਕ ਰੰਗੋਲੀ ਬਣਾਈਆਂ ਗਈਆਂ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਈ ਰੰਗੋਲੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫ਼ੇਸਰ ਦਕਸ਼ ਸੋਹਲ ਸਵੀਪ ਨੋਡਲ ਅਫ਼ਸਰ, ਕੁਲਵਿੰਦਰ ਸਿੰਘ ਸੁਪਰਵੀਜਰ ਅਤੇ ਸਕੂਲ ਸਟਾਫ਼ ਹਾਜਰ ਸੀ |
ਰੰਗੋਲੀ ਬਣਾ,ਵੋਟਰਾਂ ਨੂੰ ਕੀਤਾ ਉਤਸਾਹਿਤ : ਡਾ ਕੁਲਦੀਪ ਮਨਹਾਸ
- Post published:February 1, 2022
You Might Also Like
ਸਾਵਧਾਨੀਆਂ ਵਰਤਦਿਆਂ ਕਿਸਾਨ ਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ : ਐਸਡੀਓ ਭਾਗ ਸਿੰਘ
ਜਸਵੀਰ ਸਿੰਘ ਰਾਜਾ ਦੀ ਜਿੱਤ ਲਈ ਨੌਜਵਾਨਾਂ ਚ ਭਾਰੀ ਉਤਸ਼ਾਹ : ਚੌਧਰੀ ਰਾਜਵਿੰਦਰ ਸਿੰਘ ਰਾਜਾ
ਚਾਰਾ ਮੰਡੀ ਵਿਖੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿੱਚ ਕਮਿਸ਼ਨਰੇਟ ਪੁਲਿਸ ਨੇ ਚਾਰ ਨੂੰ ਕੀਤਾ ਗ੍ਰਿਫਤਾਰ
ਕੇ.ਐਮ.ਐਸ ਐਨ.ਐਸ.ਐਸ ਯੂਨਿਟ ਕੈਂਪ ਦੇ ਛੇਵੇਂ ਦਿਨ ਵਿਦਿਆਰਥੀਆਂ ਨੇ ਸਾਈਬਰ ਸੁਰੱਖਿਆ ਅਤੇ ਅੰਗਦਾਨ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ – ਪ੍ਰਿੰਸੀਪਲ ਡਾ.ਸ਼ਬਨਮ ਕੌਰ







