Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਸਰਕਾਰੀ ਆਈ.ਟੀ.ਆਈ.ਤਲਵਾੜਾ ਵਿਖੇ ਪਲੇਸਮੈਂਟ ਕੈਂਪ 10 ਨੂੰ : ਰਮਨਦੀਪ ਕੌਰ

ਸਰਕਾਰੀ ਆਈ.ਟੀ.ਆਈ.ਤਲਵਾੜਾ ਵਿਖੇ ਪਲੇਸਮੈਂਟ ਕੈਂਪ 10 ਨੂੰ : ਰਮਨਦੀਪ ਕੌਰ

ਹੁਸ਼ਿਆਰਪੁਰ / ਤਲਵਾੜਾ , 08 ਜੁਲਾਈ (ਚੌਧਰੀ) 
:- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਮਨਦੀਪ ਕੋਰ ਨੇ ਦੱਸਿਆ ਕਿ 10 ਜੁਲਾਈ ਨੂੰ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਪਲੇਸਮੈਂਟ ਕੈਂਪ ਵਿੱਚ 18 ਉਦਯੋਗਿਕ ਇਕਾਈਆਂ ਜਿਵੇਂ ਕਿ ਸੋਨਾਲਿਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਉੱਨਤੀ ਕੋ-ਓਪਰੇਟਿਵ ਕੰਪਨੀ ਤਲਵਾੜਾ, ਜੀ.ਐਨ.ਏ. ਲਿਮਟਡ: ਮੇਹਟੀਆਣਾ, ਵਰਧਮਾਨ ਯਾਰਨਜ਼ ਐੱਡ ਥਰੈੱਡਜ਼, ਐਸ.ਐਸ.ਕੇ. ਟੈਰੇਸ, ਸੈਚੰਰੀ ਪਲਾਈਵੁਡ ਕੰਪਨੀ, ਡੀ.ਜੀ. ਸਰਵਿਸ ਸੈਂਟਰ, ਐਚ.ਐਮ. ਆਟੋਮੋਬਾਇਲ, ਜ਼ੈਦਾਰ ਇਨੋਵੇਸ਼ਨ, ਇੰਡੀਅਨ ਸ਼ੁਕਰੋਜ਼ ਸ਼ੂਗਰ ਮਿੱਲ, ਏ.ਬੀ. ਸ਼ੂਗਰ ਮਿੱਲ, ਐਮਸਨ ਗੀਅਰਜ਼ ਲਿਮਟਡ:, ਡਿਸਟਿਲ ਐਜੂਕੇਸ਼ਨ ਅਤੇ ਟੈਕੋਨਾਲੋਜੀ, ਊਸ਼ਾ ਮਾਰਿਟਿਨ, ਜੀ.ਐਨ.ਏ. ਐਂਟਰਪ੍ਰਾਈਜਜ਼, ਬੱਗਾ ਇੰਜੀਨੀਅਰ ਵਰਕਸ ਅਤੇ ਅਮਰ ਫੀਲਡ ਸੰਧਵਾਲ ਆਦਿ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਕੀਤੀ ਜਾਵੇਗੀ। ਇਸ ਪਲੇਸਮੈਂਟ ਕੈਂਪ ਵਿੱਚ ਅੱਠਵੀਂ, 10ਵੀਂ, 12ਵੀਂ, ਆਈ.ਟੀ.ਆਈ ਅਤੇ ਡਿਪਲੋਮਾ (ਸਾਰੇ ਟ੍ਰੇਡਜ਼) ਅਤੇ ਗ੍ਰੈਜੂਏਸ਼ਨ ਆਦਿ ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ ਦੋਵੇਂ) ਦੀ ਭਰਤੀ ਕੀਤੀ ਜਾਵੇਗੀ। ਚਾਹਵਾਨ ਯੋਗ ਪ੍ਰਾਰਥੀ ਮਿਤੀ 10 ਜੁਲਾਈ, 2025 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਆਪਣੇ ਰਜ਼ਿਊਮ ਦੀਆਂ 2-3 ਕਾਪੀਆਂ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।