ਗੜ੍ਹਦੀਵਾਲਾ 29 ਜੂਨ (ਚੌਧਰੀ)
: ਸ: ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਪੁਲਿਸ ਕਪਤਾਨ ਹੁਸਿਆਰਪੁਰ ਦੇ ਦਿਸਾ ਨਿਰਦੇਸ਼ਾ ਤੇ ਡਾ ਮੁਕੇਸ ਕੁਮਾਰ ਐਸ.ਪੀ.ਇਨਵੈਸੀਗੇਸਨ ਹੁਸਿਆਰਪਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਨਸ਼ਿਆਂ ਵਿਰੋਧੀ ਮੁਹਿੰਮ ਸਬੰਧੀ ਸ: ਦਵਿੰਦਰ ਸਿੰਘ ਬਾਜਵਾ ਪੀਪੀਐਸ ਡੀਐਸਪੀ ਸਬ ਡਵੀਜਨ ਟਾਂਡਾ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਸਤਪਾਲ ਸਿੰਘ ਬਾਜਵਾ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੋਰਾਨ ਏ ਐਸ ਆਈ ਸੁਖਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਲ ਪਿੰਡ ਸਰਹਾਲਾ ਦੇ ਸਮਸਾਨਘਾਟ ਨਜਦੀਕ ਮਨਜੀਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੱਲੀਆਂ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨਸ਼ਾ ਕਰਨ ਵਾਲੀ ਸਮੱਗਰੀ ਤਹਿਤ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਰਜਿਸਟਰ ਕੀਤਾ I