Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸਾਂਈਂ ਸੇਵਕ ਸੰਘ ਗੜ੍ਹਦੀਵਾਲਾ ਵਲੋਂ 8 ਵਾਂ ਸਾਲਾਨਾ ਉਤਸਵ ਸਾਈਂ ਸੰਧਿਆ ਨਾਲ ਸ਼ਰਧਾ ਭਾਵਨਾ ਨਾਲ ਹੋਇਆ ਸੰਪੰਨ

ਸਾਂਈਂ ਸੇਵਕ ਸੰਘ ਗੜ੍ਹਦੀਵਾਲਾ ਵਲੋਂ 8 ਵਾਂ ਸਾਲਾਨਾ ਉਤਸਵ ਸਾਈਂ ਸੰਧਿਆ ਨਾਲ ਸ਼ਰਧਾ ਭਾਵਨਾ ਨਾਲ ਹੋਇਆ ਸੰਪੰਨ

ਗੜ੍ਹਦੀਵਾਲਾ 25 ਜੂਨ (ਚੌਧਰੀ) 

*ਮਨ ਚੱਲ ਵਰਿੰਦਾਵਨ ਚਲੀਏ, ਓਮ ਸਾਈਂ ਰਾਮ,ਰਾਮ ਨਾਮ ਸਕੀਰਤਨ,ਕਾਰੋਬਾਰ ਮੇਰਾ ਬਾਲਾਜੀ ਚਲਾਵੇ ਆਦਿ ਅਨੇਕ ਸੁੰਦਰ ਭਜਨਾਂ ਤੇ ਸ਼ਰਧਾਲੂ ਹੋਏ ਮੰਤਰਮੁਗਧ*

 : ਅੱਜ ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵੱਲੋਂ ਆਯੋਜਿਤ ਅਤੇ ਸ਼੍ਰੀ ਠਾਕੁਰਦੁਆਰਾ ਰਾਮ ਟਟਵਾਲੀ ਦੇ ਆਸ਼ੀਰਵਾਦ ਨਾਲ 8ਵਾਂ ਸਾਲਾਨਾ ਉਤਸਵ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਗੜ੍ਹਦੀਵਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ 22 ਜੂਨ ਸਵੇਰੇ ਸਭ ਤੋਂ ਪਹਿਲਾਂ ਸਵੇਰੇ ਪੂਰੇ ਵਿਧੀ ਵਿਧਾਨ ਨਾਲ ਹਵਨ ਯੱਗ ਕਰਵਾਇਆ ਗਿਆ। ਜਿਸ ਵਿੱਚ ਸੰਗਤਾਂ ਵੱਲੋਂ ਅਹੂਤੀਆਂ ਦੇ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਉਸਤੋਂ ਬਾਅਦ ਬ੍ਰਮਹ ਭੋਜ ਕਰਵਾਇਆ ਗਿਆ। ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ ।ਜਿਸ ਦੌਰਾਨ ਭਾਰੀ ਗਿਣਤੀ ਚ ਸ਼ਹਿਰ ਨਿਵਾਸੀਆਂ ਆਦਿ ਨੇ ਭੋਜਨ ਪ੍ਰਸ਼ਾਦ ਗ੍ਰਹਿਣ ਕੀਤਾ ।ਇਸ ਦੌਰਾਨ ਦੇਵੀ ਮੰਦਿਰ ਭਜਨ ਮੰਡਲੀ ਗੜ੍ਹਦੀਵਾਲਾ ਦੇ ਪ੍ਰਧਾਨ ਰਮਾ ਰਾਣੀ ਸਮੇਤ ਸਮੂਹ ਮੰਡਲੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਅਤੇ ਸ਼ਿਵ ਸ਼ੰਕਰ ਮਹਾਰਾਜ ਜੀ ਦੇ ਫਤਿਹ ਸਾਈਂ ਜੀ ਦੇ ਭਜਨਾਂ ਨਾਲ ਆਏ ਹੋਏ ਸਾਰੇ ਭਗਤਾਂ ਨੂੰ ਸਾਂਈਂ ਜੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਤੇ ਕਮੇਟੀ ਮੈਂਬਰਾਂ ਵੱਲੋਂ ਰਮਾ ਰਾਣੀ ਸਮੇਤ ਪੂਰੀ ਮੰਡਲੀ ਦਾ ਸਿਰੋਪਾ ਭੇਂਟ ਕਰਕੇ ਅਤੇ ਸਾਂਈਂ ਜੀ ਦਾ ਪ੍ਰਤਿਮਾ ਦੇ ਕੇ ਸਨਮਾਨਿਤ ਕੀਤਾ। ਉਸਦੇ ਉਪਰੰਤ 23 ਸ਼ਾਮ ਨੂੰ ਸਾਈ ਸੰਧਿਆ ਕਰਵਾਈ ਗਈ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਜਤਿੰਦਰ ਸ਼ਰਮਾ ਅਤੇ ਧਰਮਿੰਦਰ ਪ੍ਰਭਾਕਰ ਐਂਡ ਪਾਰਟੀ ਜਲੰਧਰ ਵਾਲਿਆਂ ਨੇ ਪੰਡਾਲ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਾਂਈਂ ਜੀ ,ਰਾਧਾ ਕ੍ਰਿਸ਼ਨ ,ਰਾਮ ਭਗਵਾਨ,ਬਾਲਾਜੀ,ਭਗਵਾਨ ਸ਼ਿਵ ਤੇ ਬਾਬਾ ਬਾਲਕ ਨਾਥ ਜੀ ਦੀਆਂ ਸੁੰਦਰ ਸੁੰਦਰ ਭੇਟਾਂ ਸੁਣਾਈਆਂ ।ਜਿਸ ਵਿੱਚ ਓਮ ਸਾਂਈਂ ਰਾਮ, ਸਾਂਈਂ ਤੇਰੀ ਲੀਲਾ ਬੜੀ ਨਿਆਰੀ,ਰਾਮ ਨਾਮ ਸੰਕੀਰਤਨ ,ਮਨ ਚੱਲ ਵਰਿੰਦਾਵਨ ਚਲੀਏ ,ਬਾਬਾ ਪੌਣਾਹਾਰੀ ਦੀ ਜੈ ਆਦਿ ਅਨੇਕ ਭਜਨਾਂ ਨਾਲ ਸੰਗਤਾਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਤਰਾਂ ਤਰਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਸਾਂਈਂ ਸੇਵਕ ਸੰਘ ਦੇ ਮੈਂਬਰ ਅਤੇ ਭਾਰੀ ਗਿਣਤੀ ਚ ਸਾਂਈਂ ਸੇਵਕ ਤੇ ਹੋਰ ਸ਼ਰਧਾਲੂ ਸ਼ਹਿਰਵਾਸੀ ਹਾਜ਼ਰ ਸਨ ।

error: copy content is like crime its probhihated