ਗੜ੍ਹਦੀਵਾਲਾ (PPT NEWS)
ਕੇਂਦਰ ਸਰਕਾਰ ਵਲੋਂ ਲਾਗੂ ਯੂਨੀਫਾਈਡ ਪੈਨਸ਼ਨ ਸਕੀਮ ਮੁਲਾਜ਼ਮਾਂ ਨਾਲ ਵੱਡਾ ਧੋਖਾ
ਆਪ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਕਰਕੇ ਵੀ ਇਸਨੂੰ ਲਾਗੂ ਨਾ ਕਰਨਾ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ – ਪ੍ਰਿੰਸ ਗੜਦੀਵਾਲਾ, ਜਗਵਿੰਦਰ ਸਿੰਘ।
: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਜ਼ਿਲ੍ਹਾ (ਵਾਈਜ ਪ੍ਰਧਾਨ )ਪ੍ਰਿੰਸ ਗੜਦੀਵਾਲਾ ਅਤੇ ਜਗਵਿੰਦਰ ਸਿੰਘ, ਨੇ ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ.ਪੀ.ਐਸ)ਦਾ ਨੋਟੀਫਿਕੇਸ਼ਨ ਬੀਤੇ 25 ਜਨਵਰੀ ਨੂੰ ਜਾਰੀ ਹੋਣ ਤੇ ਕਰਮਚਾਰੀਆਂ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਯੂ.ਪੀ.ਐਸ ਸਕੀਮ ਦੇਸ਼ ਦੇ ਸਮੁੱਚੇ ਮੁਲਾਜ਼ਮ ਵਰਗ ਨਾਲ ਇੱਕ ਬਹੁਤ ਵੱਡਾ ਧੋਖਾ ਹੈ ਅਤੇ ਇਸ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਅਤੇ ਪ੍ਰਿਤਪਾਲ ਸਿੰਘ ਚੌਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਜਗਵਿੰਦਰ ਸਿੰਘ ਗੁਰਮੁੱਖ ਸਿੰਘ ਬਲਾਲਾ,ਗੁਰਪ੍ਰੀਤ ਸਿੰਘ, ਰਮਨ ਕੁਮਾਰ ਅਤੇ ਪੰਕਜ ਸ਼ਰਮਾ ,ਸਚਿਨ ਕੁਮਾਰ, ਨੇ ਦੱਸਿਆ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ,ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪ ਕੇ ਉਹਨਾਂ ਦੀ ਰਕਮ ਤੇ ਵਿਆਜ ਨੂੰ ਹੀ ਪੈਨਸ਼ਨ ਦੇ ਰੂਪ ਵਿੱਚ ਮੁੜ ਦੇਣਾ ਚਾਹੁੰਦੀ ਹੈ l ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਦੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਦੇ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਕਿਹਾ ਅਜਿਹੀ ਸਕੀਮ ਦਾ ਵੱਡੇ ਪੱਧਰ ਤੇ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਤਾਂ ਕਰ ਦਿੱਤਾ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ । ਹਿਮਾਚਲ ਸਰਕਾਰ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਓ.ਪੀ.ਐਸ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ I
ਇਸ ਮੌਕੇ ਸੋਹਨ ਲਾਲ ,ਕਮਲ ਬੈਂਸ, ਵਰਿੰਦਰ ਕੁਮਾਰ, ਗਗਨਦੀਪ ,ਪੰਕਜ ਕੁਮਾਰ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਬਲਦੇਵ ਸਿੰਘ, ਬਲਜੀਤ ਕੌਰ, ਪ੍ਰੀਆ ਠਾਕੁਰ ,ਪੂਨਮ ਸ਼ਰਮਾ, ਜਸਵਿੰਦਰ ਸਿੰਘ, ਯੁੱਧਵੀਰ ਸਿੰਘ ,ਮੈਡਮ ਬਲਵਿੰਦਰਜੀਤ ਕੌਰ ਮੈਡਮ ਰੇਖਾ ਦੇਵੀ ਮੈਡਮ ਸ਼ਾਲਨੀ ,ਸਪਨਾ ਸਲਾਰੀਆ, ਰਮਨਦੀਪ ਕੌਰ ,ਇੰਦਰਜੀਤ ਸਿੰਘ ,ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਮਲਕੀਤ ਸਿੰਘ ,ਚਰਨਜੀਤ ਸਿੰਘ ,ਸਰਤਾਜ ਸਿੰਘ, ਰਮਨਦੀਪ ਕੁਮਾਰ, ਬਚਿੱਤਰ ਸਿੰਘ ,ਦੀਪਕ ਕੋਡਲ ,ਭੁਪਿੰਦਰ ਸਿੰਘ ,ਨਵਤੇਜ ਸਿੰਘ ,ਸਚਿਨ ਕੁਮਾਰ ,ਮਨੋਜ ਕੁਮਾਰ ਸ਼ਰਮਾ, ਲਖਬੀਰ ਸਿੰਘ ,ਨਵਜੋਤ ਸਿੰਘ ,ਬਹਾਦਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ,ਜਗਵਿੰਦਰ ਸਿੰਘ,ਆਦਿ ਸਾਥੀ ਹਾਜ਼ਰ ਸਨ।








