Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਦਰਬਾਰ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲਗਾਇਆ 555ਵੇਂ ਗੁਰਪੁਰਬ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ

ਦਰਬਾਰ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲਗਾਇਆ 555ਵੇਂ ਗੁਰਪੁਰਬ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ

ਫਗਵਾੜਾ 22 ਨਵੰਬਰ (ਲਾਲੀ )

* ਕੈਂਪ ਦੌਰਾਨ 81 ਯੁਨਿਟ ਖੂਨ ਹੋਇਆ ਇਕੱਤਰ

: ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਖੂਨਦਾਨ ਕੈਂਪ ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ, ਜਲੰਧਰ ਬਲੱਡ ਸੇਵਾ, ਗੁਰਾਇਆ ਬਲੱਡ ਸੇਵਾ ਅਤੇ ਲਾਡੋਵਾਲੀ ਯੂਥ ਫਰੰਟ ਦੇ ਸਹਿਯੋਗ ਸਦਕਾ ਨੌਜਵਾਨ ਸਭਾ ਪਿੰਡ ਸਾਹਨੀ ਵਲੋਂ ਦਰਬਾਰ ਧੰਨ ਧੰਨ ਨੂਰ-ਏ-ਖੁਦਾ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਦੋਆਬਾ ਹਸਪਤਾਲ ਬਲੱਡ ਸੈਂਟਰ ਦੀ ਟੀਮ ਵਲੋਂ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਲਗਾਇਆ ਗਿਆ। ਕੈਂਪ ਦੌਰਾਨ ਨੌਜਵਾਨਾਂ ਨੇ ਵੱਧ-ਚੜ੍ਹ ਕੇ ਖੂਨਦਾਨ ਵਿਚ ਹਿੱਸਾ ਲਿਆ। ਕੈਂਪ ਦਾ ਉਦਘਾਟਨ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਵਲੋਂ ਕੀਤਾ ਗਿਆ। ਉਹਨਾਂ ਸਮੂਹ ਹਾਜਰੀਨ ਅਤੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ ਕਿਉਂਕਿ ਇਸ ਨਾਲ ਖੂਨ ਦੀ ਘਾਟ ਕਾਰਨ ਮੌਤ ਨਾਲ ਸੰਘਰਸ਼ ਕਰ ਰਹੇ ਲੋਕਾਂ ਨੂੰ ਨਵੀਂ ਜਿੰਦਗੀ ਮਿਲਦੀ ਹੈ। ਉਹਨਾਂ ਸਮੂਹ ਖੂਨਦਾਨੀਆਂ ਨੂੰ ਅਸ਼ੀਰਵਾਦ ਦੇ ਨਾਲ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਪ੍ਰਬੰਧਕਾਂ ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਸ਼ਰਨ ਕਾਹਲੋਂ ਨੇ ਦੱਸਿਆ ਕਿ ਕੈਂਪ ਦੌਰਾਨ 81 ਯੁਨਿਟ ਖੂਨ ਇਕੱਤਰ ਕੀਤਾ ਗਿਆ ਹੈ। ਉਹਨਾਂ ਸਮੂਹ ਖੂਨਦਾਨੀਆਂ ਤੋਂ ਇਲਾਵਾ ਕੈਂਪ ਵਿਚ ਸਹਿਯੋਗ ਲਈ ਐਨ.ਆਰ.ਆਈ. ਜਸਵੀਰ ਸਿੰਘ ਕਾਲਾ, ਸੁਰਿੰਦਰ ਸਿੰਘ ਕਾਹਲੋਂ, ਤੀਰਥ ਸਿੰਘ ਕਾਹਲੋਂ, ਮਨਦੀਪ ਸਿੰਘ ਕਾਹਲੋਂ, ਸਤਿੰਦਰ ਸਿੰਘ ਕਾਹਲੋਂ, ਦਲਜਿੰਦਰ ਸਿੰਘ ਕਾਹਲੋਂ, ਸੰਦੀਪ ਸਿੰਘ ਕਾਹਲੋਂ, ਜੋਹਨ ਕਾਹਲੋਂ, ਪੰਮਾ ਕਾਹਲੋਂ, ਗੁਰਪ੍ਰੀਤ ਕਾਹਲੋਂ, ਅਨਮੋਲ ਕੌਸ਼ਲ ਅਤੇ ਹਸਰਤ ਕੌਸ਼ਲ ਦਾ ਕੈਂਪ ਵਿਚ ਸਹਿਯੋਗ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਮੇਜਰ ਸਿੰਘ, ਜਸਵਿੰਦਰ ਕੌਰ, ਪਤਨੀ ਹਰਨੇਕ ਸਿੰਘ, ਅਮਰੀਕ ਸਿੰਘ ਮੀਕਾ, ਦਵਿੰਦਰ ਪਾਲ ਕੌਸ਼ਲ, ਰਾਜਵਿੰਦਰ ਕੌਰ, ਹਰਵਿੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰਮਨਦੀਪ ਸਿੰਘ ਕਾਹਲੋਂ, ਸਤਨਾਮ ਸਿੰਘ ਕਾਹਲੋਂ, ਪਰਗਟ ਸਿੰਘ ਅਕਾਲਗੜ੍ਹ, ਕਮਲ ਕਾਹਲੋਂ, ਰਣਦੀਪ ਸਿੰਘ, ਬਲਦੇਵ ਸਿੰਘ ਰਾਮਾਮੰਡੀ, ਸੁੱਖ ਵਿਰਦੀ, ਸਤਨਾਮ ਸਿੰਘ ਭੁੰਗਰਨੀ, ਕੁਲਵੰਤ ਲੱਖਪੁਰ, ਬਾਬਾ ਮਲੰਗ ਸਾਹਨੀ, ਬਾਬਾ ਧੰਨਾ ਜੀ, ਜਥੇਦਾਰ ਰਣਜੀਤ ਸਿੰਘ ਰਾਣਾ, ਬੀਬੀ ਅਮਰਜੀਤ ਕੌਰ, ਬੀਬੀ ਕਸ਼ਮੀਰ ਕੌਰ, ਸਤਵਿੰਦਰ ਕੌਰ, ਜਸਵੀਰ ਕੌਰ, ਜਸਕਰਨ ਭਗਵਾੜਾ, ਸੋਹਨ ਸਿੰਘ ਪਰਮਾਰ ਸਾਬਕਾ ਕੌਂਸਲਰ ਫਗਵਾੜਾ, ਸਾਬੀ ਬਸਰਾ, ਸੁਖਵੀਰ ਘੱਗ, ਅਭੀ ਸੇਠੀ, ਵੀਰ ਕਰਨ, ਦਿਨੇਸ਼ ਠਾਕੁਰ, ਬੋਧ ਰਾਜ ਭੱਟੀ, ਇੰਦਰ ਕਾਹਲੋਂ, ਹਰਵਿੰਦਰ ਕਾਹਲੋਂ, ਕਾਲਾ ਸਾਹਨੀ, ਕਮਲਜੀਤ ਸਿੰਘ, ਜੱਗੀ ਕਾਹਲੋਂ, ਸੇਵਾ ਰਾਮ, ਦੀਪ ਕਾਹਲੋਂ, ਗੁਰਦੀਪ ਕੁਮਾਰ, ਸੂਬਾ ਸਿੰਘ, ਸੋਨੀ ਸਾਹਨੀ, ਚੁੰਨੀ ਰਾਮ ਨਿੱਕਾ, ਕੁਲਬੀਰ ਕਾਹਲੋਂ, ਨਿਰਮਲ ਸਿੰਘ ਚੱਕ ਹਕੀਮ ਆਦਿ ਹਾਜਰ ਸਨ।

ਤਸਵੀਰ – ਪਿੰਡ ਸਾਹਨੀ ਵਿਖੇ ਲਗਾਏ ਗੁਰਪੁਰਬ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਦੇ ਦ੍ਰਿਸ਼।