Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing 14 ਨਸ਼ੀਲੇ ਟੀਕਿਆਂ ਤੇ ਤਿੰਨ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ  ਆਇਆ ਪੁਲਿਸ ਅੜਿੱਕੇ

14 ਨਸ਼ੀਲੇ ਟੀਕਿਆਂ ਤੇ ਤਿੰਨ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ  ਆਇਆ ਪੁਲਿਸ ਅੜਿੱਕੇ

ਗੜਸ਼ੰਕਰ 15 ਜਨਵਰੀ (PPT NEWS) 

: 14 ਨਸ਼ੀਲੇ ਟੀਕਿਆਂ ਤੇ ਤਿੰਨ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਨੂੰ ਗੜਸ਼ੰਕਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਲਸ਼ਨ ਕੁਮਾਰ ਉਰਫ ਕੋਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਬੇਗਮਪੁਰ ਥਾਣਾ ਪੋਜੇਵਾਲ ਜਿਲਾ ਨਵਾਂਸ਼ਹਿਰ ਵਜੋਂ ਹੋਈ ਹੈ ।

ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 14-01-24 ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਇੰਨਸਪੈਕਟਰ ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਵਾ ਚੈਕਿੰਗ ਸੱਕੀ ਪੁਰਸ਼ਾਂ ਅਤੇ ਵਹੀਕਲ ਚੈਕਿੰਗ ਦੇ ਸਬੰਧ ਵਿਚ ਨਵਾਂਸ਼ਹਿਰ ਰੋਡ ਪੁਲ ਨਹਿਰ ਗੜ੍ਹਸ਼ੰਕਰ ਵਿਖੇ ਕੱਚਾ ਰਸਤਾ ਬਗਵਾਈ ਵਲੋਂ ਇਕ ਮੋਟਰਸਾਇਕਲ ਨੰਬਰੀ PB-20-C-4554 ਮਾਰਕਾ ਸੱਪਲੈਂਡਰ ਹੀਰੋ ਰੰਗ ਕਾਲਾ ਆਉਂਦਾ ਦਿਖਾਈ ਦੇਣ ਤੇ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਰੋਕ ਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਗੁਲਸ਼ਨ ਕੁਮਾਰ ਉਰਫ ਕੋਕੀ ਪੁਤਰ ਬਲਵਿੰਦਰ ਸਿੰਘ ਵਾਸੀ ਬੇਗਮਪੁਰ ਥਾਣਾ ਪੋਜੇਵਾਲ ਜਿਲਾ ਨਵਾਂਸ਼ਹਿਰ ਦੱਸਿਆਂ ਜਿਸ ਦੀ ਤਲਾਸ਼ੀ ਕਰਨ ਤੇ ਪਹਿਨੀ ਹੋਈ ਪੈਂਟ ਦੀ ਜੇਬ ਵਿਚੋ 14 ਨਸ਼ੀਲੇ ਟੀਕੇ ਮਾਰਕਾ Buprenorphine ਅਤੇ ਤਿੰਨ ਮੋਟਰਸਾਇਕਲ ਮੁਕੱਦਮਾ ਨੰਬਰ 08 ਮਿਤੀ 14-01-2024 ਭ/ਧ 22-61-85 NDPS ACT 379/411 ਭ:ਦ: ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ,ਕਿ ਉਕਤ ਦੋਸ਼ੀ ਇਹ ਟੀਕੇ ਕਿਸ ਪਾਸੋ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦਾ ਹੈ

ਬ੍ਰਾਮਦਗੀ :-

1) 14 ਟੀਕੇ ਮਾਰਕਾ Buprenorphine

2) ਮੋਟਰਸਾਇਕਲ ਨੰਬਰੀ PB-20-C-4554 ਮਾਰਕਾ ਸਪਲੈਂਡਰ

3) ਮੋਟਰਸਾਇਕਲ ਨੰਬਰੀ PB-07-BC-4056 ਮਾਰਕਾ ਸਪਲੈਂਡਰ

4) ਮੋਟਰਸਾਇਕਲ ਨੰਬਰੀ PB-13-AA-0970 ਮਾਰਕਾ ਸਪਲੈਂਡਰ