Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing 1200 ਗੋਲੀਆਂ ALPRAZOLAM,65 ਗ੍ਰਾਮ ਨਸ਼ੀਲਾ ਪਾਊਡਰ,ਰੇਤਾ ਨਾਲ ਭਰਿਆ ਟਿੱਪਰ ਜਾਲੀ ਨੰਬਰ ਪਲੇਟ ਸਮੇਤ 4 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ 

1200 ਗੋਲੀਆਂ ALPRAZOLAM,65 ਗ੍ਰਾਮ ਨਸ਼ੀਲਾ ਪਾਊਡਰ,ਰੇਤਾ ਨਾਲ ਭਰਿਆ ਟਿੱਪਰ ਜਾਲੀ ਨੰਬਰ ਪਲੇਟ ਸਮੇਤ 4 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ 

ਦਸੂਹਾ, ਤਲਵਾੜਾ (ਚੌਧਰੀ) 

1200 ਗੋਲੀਆਂ ALPRAZOLAM,65 ਗ੍ਰਾਮ ਨਸ਼ੀਲਾ ਪਾਊਡਰ,ਰੇਤਾ ਨਾਲ ਭਰਿਆ ਟਿੱਪਰ ਜਾਲੀ ਨੰਬਰ ਪਲੇਟ ਸਮੇਤ 4 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ 

1 ਨਵੰਬਰ : 1200 ਗੋਲੀਆਂ ALPRAZOLAM ਸਮੇਤ ਇੱਕ ਨੌਜਵਾਨ ਨੂੰ ਦਸੂਹਾ ਪੁਲਿਸ ਨੇ ਅਤੇ 65 ਗ੍ਰਾਮ ਨਸ਼ੀਲਾ ਪਾਊਡਰ,ਰੇਤਾ ਨਾਲ ਭਰਿਆ ਟਿੱਪਰ ਜਾਲੀ ਨੰਬਰ ਪਲੇਟ ਸਮੇਤ 3 ਵਿਅਕਤੀਆਂ ਨੂੰ ਤਲਵਾੜਾ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀਆਂ ਦੀ ਪਛਾਣ ਰਾਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬੁਢਾ ਵਾਲ਼ਾ ਥਾਣਾ ਭੈਣੀ ਮੀਆ ਖਾਨ ਜਿਲਾ ਗੁਰਦਾਸਪੁਰ, ਵਿਸ਼ਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਕੁਅਟਰ ਨੇ 1373-T-1 A SEC 3 ਤਲਵਾੜਾ, ਚਰਨਜੀਤ ਰਾਣਾ ਪੁੱਤਰ ਹਰਬੰਸ ਲਾਲ ਵਾਸੀ ਵਾਰਡ ਨੰਬਰ । ਨਗਰ ਪੰਚਾਇਤ ਦੋਲਤਪੁਰ ਚੋਕ ਥਾਣਾ ਗਗਰੇਟ ਅਤੇ ਵਿਪਨ ਕੁਮਾਰ ਪੁੱਤਰ ਹੁਸ਼ਿਆਰ ਸਿੰਘ ਵਾਸੀ ਬਹੋੜ ਥਾਣਾ ਗਗਰੇਟ ਜਿਲਾ ਉਨਾ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਐਸ.ਆਈ ਹਰਪ੍ਰੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ CIA ਸਟਾਫ ਤੋਂ ਥਾਣਾ ਦਸੂਹਾ ਦੇ ਇਲਾਕਾ ਦੇ ਏਰੀਆ ਪਿੰਡ ਪੱਸੀ ਬੇਟ ਤੋਂ ਹੁੰਦੇ ਹੋਏ ਦਹਿਆ ਦੇ ਬੰਨੋ ਬੰਨ ਕਦੇ ਰਸਤੇ ਪਿੰਡ ਬੁੱਧ ਬਰਕਤ ਵੱਲ ਨੂੰ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ . ਸਤਨਾਮ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਗਾਲੋਵਾਲ ਥਾਣਾ ਦਸੂਹਾ ਦੇ ਖੇਤਾ ਪਾਸ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਆਪਣੇ । ਸੱਜੇ ਹੱਥ ਵਿੱਚ ਕਾਲੇ ਰੰਗ ਦਾ ਵਜਨਦਾਰ ਮੋਮੀ ਲਿਫਾਫੇ ਲੈ ਕੇ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਵਜਨਦਾਰ ਮੋਮੀ ਲਿਫਾਫੇ ਨੂੰ ਕੱਚੇ ਰਸਤੇ ਦੇ ਨਾਲ ਜਮੀਨ ਤੇ ਸੁਟ ਕੇ ਭੱਜਣ ਲੱਗਾ ।ਜਿਸ ਨੂੰ ਮਨ ਐਸ.ਆਈ. ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਰਾਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬੁਢਾ ਵਾਲ਼ਾ ਥਾਣਾ ਭੈਣੀ ਮੀਆ ਖਾਨ ਜਿਲਾ ਗੁਰਦਾਸਪੁਰ ਦੱਸਿਆਂ ਜਿਸਤੇ ਮਨ ਐਸ.ਆਈ ਨੇ ਮੁਸੱਮੀ ਉਕਤ ਦੀ ਅਤੇ ਉਸ ਵਲੋਂ ਜਮੀਨ ਤੇ ਸੁੱਟੇ ਕਾਲੇ ਰੰਗ ਦੇ ਮੋਮੀ ਲਿਫਾਫੇ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਤਾਂ ਉਸ ਵੱਲੋਂ ਜਮੀਨ ਤੇ ਸੁਣੇ ਕਾਲੇ ਰੰਗ ਦੇ ਲਿਫਾਫੇ ਨੂੰ ਚੈੱਕ ਕੀਤਾ ਤਾ ਲਿਫਾਫੇ ‘ਚ 120 ਪੱਤੇALPRAZOLAM Tablets IP ().5mg ਬੈਚ ਨੰਬਰ 14403 MFDJUL 2022 EXP JUN 2024 ਹਰੇਕ ਪੱਤੇ ਵਿੱਚ 10/10 ਗੋਲੀਆ ਕੁੱਲ 1200 ਗੋਲੀਆਂ ਬ੍ਰਾਮਦ ਹੋਈਆਂ ਜਿਸਤੇ ਮੁੱਕਦਮਾ ਦਰਜ ਕੀਤਾ ਗਿਆ।

ਇਸੇ ਤਰਾਂ ਏ.ਐਸ.ਆਈ ਸ਼ਵਿੰਦਰ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਨੇੜੇ ।। ਨੇ | ਬਾਬਾ ਬਾਲਕ ਨਾਥ ਮੰਦਿਰ ਪਾਸ ਸੈਕਟਰ ਨੂੰ 4 ਤਲਵਾੜਾ ਦੇ ਇੱਕ ਰੋਆਇਲ ਇੰਨਫੀਲਡ ਮੋਟਰ ਸਾਈਕਲ ਨੰਬਰੀ PB07 BM-6404 ਤੇ ਆਉਦਾ ਨੌਜਵਾਨ ਵਿਸ਼ਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਕੁਅਟਰ ਨੇ 1373-T-1 A SEC 3 ਤਲਵਾੜਾ ਨੂੰ ਰੋਕਿਆ ਹੈ ਜਿਸ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਯੋਗ ਅਧਿਕਾਰੀ ਭੇਜੋ ਜਿਸ ਸਬੰਧੀ ਏ.ਐਸ.ਆਈ ਓਮ ਪ੍ਰਕਾਸ਼ ਸਮੇਤ ਸਾਥੀ ਕਰਮਚਾਰੀ ਦੇ ਮੌਕਾ ਪਰ ਪੁੱਜਾ ਜਿਸ ਤੇ ਉਕਤ ਨੌਜਾਵਨ ਵਿਸ਼ਾਲ ਪੁੱਤਰ ਰਜਿੰਦਰ ਕੁਮਾਰ ਦੀ ਤਲਾਸ਼ੀ ਕਰਨ ਤੇ ਉਸ ਪਾਸ 65 ਗ੍ਰਾਮ ਨਸ਼ੀਲਾ ਪਦਾਹਥ ਬ੍ਰਾਮਦ ਹੋਇਆ। ਜਿਸਤੇ । ਮੁਕੱਦਮਾ ਦਰਜ ਕੀਤਾ ਗਿਆ।

ਇਸੇ ਤਰਾਂ ਏ.ਐਸ.ਆਈ ਪਵਨ ਕੁਮਾਰ ਸਮੇਤ ਕਰਮਚਾਰੀਆ ਦੇ ਨਾਕਾ ਆਈ ਟੀ ਆਈ ਮੋੜ ਤਲਵਾੜਾ ਖੜੇ ਸੀ ਤਾ ਮੁੱਖਬਰ | ਖਾਸ ਨੇ ਇਤਲਾਹ ਦਿੱਤੀ ਕਿ ਚਰਨਜੀਤ ਰਾਣਾ ਪੁਤਰ ਹਰਬੰਸ ਲਾਲ ਵਾਸੀ ਵਾਰਡ ਨੰਬਰ । ਨਗਰ ਪੰਚਾਇਤ ਦੋਲਤਪੁਰ ਚੋਕ ਟ – ਥਾਣਾ ਗਗਰੇਟ ਜਿਲਾ ਉਨਾ ਜਿਸ ਪਾਸ ਇਕ ਟਿਪਰ ਹੈ ਜਿਸ ਨੂੰ ਵਿਪਨ ਕੁਮਾਰ ਪੁੱਤਰ ਹੁਸ਼ਿਆਰ ਸਿੰਘ ਵਾਸੀ ਬਹੋੜ ਥਾਣਾ ਗਗਰੇਟ ਜਿਲਾ ਉਨਾ ਚਲਾ ਰਿਹਾ ਹੈ ਜਿਸ ਪਰ ਜਾਲੀ ਨੰਬਰ ਲਗਾ ਹੈ । ਟਿਪਰ ਚੈਕ ਕਰ ਤੇ ਉਸ ਉਪਰ ਲੱਗੀ ਨੰਬਰ  ਪਲੇਟ ਜਾਲੀ ਪਾਈ ਗਈ।ਜੋ ਇਤਲਾਹ ਠੋਸ ਤੇ ਸੱਚੀ ਹੋਣ ਕਰਕੇ ਮੁਕੱਦਮਾ ਦਰਜ ਕੀਤਾ ਗਿਆ ।

 

error: copy content is like crime its probhihated