Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਫਗਵਾੜਾ ਰੋਡ ’ਤੇ ਪ੍ਰਸਤਾਵਿਤ ਰੇਲਵੇ ਓਵਰਬ੍ਰਿਜ ਪ੍ਰੋਜੈਕਟ ਕੀਤਾ ਜਾਵੇ ਰੱਦ : ਬ੍ਰਮ ਸ਼ੰਕਰ ਜਿੰਪਾ

ਫਗਵਾੜਾ ਰੋਡ ’ਤੇ ਪ੍ਰਸਤਾਵਿਤ ਰੇਲਵੇ ਓਵਰਬ੍ਰਿਜ ਪ੍ਰੋਜੈਕਟ ਕੀਤਾ ਜਾਵੇ ਰੱਦ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ (ਬਿਊਰੋ) 

–ਕੈਬਨਿਟ ਮੰਤਰੀ ਪੰਜਾਬ ਨੇ ਕੇਂਦਰੀ ਰਾਜ ਮੰਤਰੀ ਨੂੰ ਰੇਲਵੇ ਓਵਰਬ੍ਰਿਜ ਦੀ ਥਾਂ ਅੰਡਰ ਪਾਸ ਬਣਾਉਣ ਕੀਤੀ ਅਪੀਲ
–ਕਿਹਾ, ਕੇਂਦਰ ਸਰਕਾਰ ਹੁਸ਼ਿਆਰਪੁਰ ਰੇਲਵੇ ਲਾਈਨ ਨੂੰ ਸੈਲਾ ਖੁਰਦ ਨਾਲ ਜੋੜਨ ਅਤੇ ਆਦਮਪੁਰ ਰੋਡ ਦੇ ਪੁਨਰ ਨਿਰਮਾਣ ਵੱਲ ਦੇਵੇ ਧਿਆਨ
–ਕੈਬਨਿਟ ਮੰਤਰੀ ਨੇ ਡੋਗਰਾ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸੁਣੀਆਂ ਸਮੱਸਿਆਵਾਂ

 20 ਫਰਵਰੀ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਫਗਵਾੜਾ ਰੋਡ ’ਤੇ ਪ੍ਰਸਤਾਵਿਤ ਰੇਲਵੇ ਓਵਰਬ੍ਰਿਜ ਪ੍ਰੋਜੈਕਟ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਥਾਨਕ ਲੋਕਾਂ ਦੇ ਨਾਲ ਮੋਢੇ ਨਾਲ-ਮੋਢਾ ਜੋੜ ਕੇ ਖੜ੍ਹੀ ਹੈ। ਉਹ ਅੱਜ ਫਗਵਾੜਾ ਰੋਡ ’ਤੇ ਡੋਗਰਾ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਥਾਨ ਦੁਕਾਨਦਾਰਾਂ ਨੇ ਕੈਬਨਿਟ ਮੰਤਰੀ ਨੂੰ ਰੇਲਵੇ ਓਵਰਬ੍ਰਿਜ ਨਾ ਬਣਾਉਣ ਲਈ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਤੋਂ ਇਲਾਵਾ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫਗਵਾੜਾ ਰੋਡ (ਰੇਲਵੇ ਫਾਟਕ) ’ਤੇ ਰੇਲਵੇ ਓਵਰਬ੍ਰਿਜ ਬਣਾਉਣ ਦਾ ਪ੍ਰਸਤਾਵ ਲੋਕ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਹਿੱਤ ਵਿਚ ਰੇਲਵੇ ਓਵਰਬ੍ਰਿਜ ਬਣਾਉਣ ਦਾ ਫੈਸਲਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਦੁਕਾਨਦਾਰ ਅਤੇ ਸਥਾਨਕ ਨਿਵਾਸੀ ਨਹੀਂ ਚਾਹੁੰਦੇ ਕਿ ਇਥੇ ਰੇਲਵੇ ਓਵਰਬ੍ਰਿਜ ਬਣੇ, ਜਿਸ ਲਈ ਉਹ ਪਹਿਲਾਂ ਵੀ ਕਾਫ਼ੀ ਲੰਬਾ ਸੰਘਰਸ਼ ਕਰ ਚੁੱਕੇ ਹਨ। ਇਸ ਲਈ ਕੇਂਦਰ ਸਰਕਾਰ ਓਵਰਬ੍ਰਿਜ ਨਾ ਬਣਵਾ ਕੇ ਅੰਡਰ ਪਾਸ ਆਦਿ ਬਣਵਾਉਣ ਦਾ ਪ੍ਰਸਤਾਵ ਲਿਆ ਸਕਦੀ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਰੋਡ ’ਤੇ ਜ਼ਿਆਦਾ ਟ੍ਰੈਫਿਕ ਨਹੀਂ ਹੈ, ਇਸ ਲਈ ਕਿਸੇ ਵੀ ਲਿਹਾਜ਼ ਨਾਲ ਰੇਲਵੇ ਓਵਰਬ੍ਰਿਜ ਦਾ ਬਣਨਾ ਠੀਕ ਨਹੀਂ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਅਸਲ ਵਿਚ ਹੁਸ਼ਿਆਰਪੁਰ ਦਾ ਵਿਕਾਸ ਚਾਹੁੰਦੇ ਹਨ, ਤਾਂ ਹੁਸ਼ਿਆਰਪੁਰ ਰੇਲਵੇ ਲਾਈਨ ਨੂੰ ਸੈਲਾ ਖੁਰਦ ਨਾਲ ਜੋੜਨ ਅਤੇ ਹੁਸ਼ਿਆਰਪੁਰ-ਆਦਮਪੁਰ ਰੋਡ ਦੇ ਪੁਨਰ ਨਿਰਮਾਣ ਵੱਲ ਧਿਆਨ ਦੇਣ।