Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 7 ਗ੍ਰਾਮ ਅਫੀਮ ਅਤੇ 50 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ

7 ਗ੍ਰਾਮ ਅਫੀਮ ਅਤੇ 50 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ

ਦਸੂਹਾ 22 ਮਾਰਚ (ਚੌਧਰੀ) : ਦਸੂਹਾ ਪੁਲਸ ਨੇ 7 ਗ੍ਰਾਮ ਅਫੀਮ ਅਤੇ 50 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ

ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਬਚਨ ਸਿੰਘ ਥਾਣਾ ਹਾਜਰ ਸੀ ਤਾਂ ਮੁੱਖ ਮੁਨਸ਼ੀ ਸਟਾਫ ਵਿੱਚ ਐਚ ਸੀ ਰਾਹੁਲ ਕੋਂਡਲ, ਸਿਪਾਹੀ ਗੁਰਵਿੰਦਰ ਸਿੰਘ ਹਾਜਰ ਸੀ ਤਾ ਸਿਪਾਹੀ ਗੁਰਵਿੰਦਰ ਸਿੰਘ ਨੇ ਏ.ਐਸ.ਆਈ ਗੁਰਬਚਨ ਸਿੰਘ ਨੂੰ ਦੱਸਿਆ ਕਿ ਜੋ ਮੁਕਦੱਮਾ ਨੰ. 249 ਮਿਤੀ 10.12.21 ਜੇਰ ਧਾਰਾ 365,454,120 ਬੀ 212 ਭ.ਦ ਵਿੱਚ ਦੋਸੀ ਅਵਤਾਰ ਸਿੰਘ ਉਰਫ ਹੀਰਾ ਪੁੱਤਰ ਸੋਹਣ ਸਿੰਘ ਵਾਸੀ ਮੜੀਆਂ ਵਾਲਾ ਥਾਣਾ ਸਿਵਲ ਲਾਈਨ ਬਟਾਲਾ ਜੋ ਪੁਲਿਸ ਰਿਮਾਂਡ ਪਰ ਬੰਦ ਹਵਾਲਾਤ ਹੈ। ਜਿਸ ਨੂੰ ਮਿਲਣ ਲਈ ਸੁਖਵਿੰਦਰ ਸ਼ਰਮਾ ਉਰਫ ਸੋਰਵ ਪੁੱਤਰ ਜਗਮੋਹਣ ਸ਼ਰਮਾ ਵਾਸੀ ਮੁਹੱਲਾ ਧਰਮਪੁਰਾ ਦਸੂਹਾ ਜਿਲਾ ਹੁਸ਼ਿਆਰਪੁਰ ਅਤੇ ਬਲਰਾਜ ਸਿੰਘ ਉਰਫ ਬੱਲੂ ਪੁੱਤਰ ਮੋਹਣ ਸਿੰਘ ਵਾਸੀ ਖੁਣ ਖੁਣ ਸ਼ਰਕੀ ਥਾਣਾ ਦਸੂਹਾ ਆਏ ਜੋ ਬਲਰਾਜ ਸਿੰਘ ਉਰਫ ਬੱਲੂ ਦੀ ਖੱਬੇ ਹੱਥ ਦੀਆਂ ਉਂਗਲਾ ਨੂੰ ਕਾਲੇ ਰੰਗ ਦਾ ਕੋਈ ਨਸ਼ੀਲਾ ਪਦਾਰਥ ਲੱਗਾ ਹੋਇਆ ਦਿਖਾਈ ਦਿੱਤਾ ਜੋ ਸ਼ੱਕ ਪੈਣ ਤੇ ਜਿਹਨਾ ਨੂੰ ਕਿਹਾ ਗਿਆ ਤੁਹਾਡੀ ਤਲਾਸ਼ੀ ਕੀਤੀ ਜਾਣੀ ਹੈ ਜੋ ਥੋੜਾ ਜਿਹਾ ਘਬਰਾ ਕਿ ਉਕਤ ਵਿਅਕਤੀ ਤੇਜ ਕਦਮੀ ਪਿੱਛੇ ਨੂੰ ਮੁੜਨ ਲੱਗੇ ਅਤੇ ਮੁਨਸ਼ੀ ਦਫਤਰ ਦੇ ਦਰਵਾਜੇ ਪਿੱਛੇ ਬਲਰਾਜ ਉਰਫ ਬੱਲੂ ਨੇ ਆਪਣੇ ਸੱਜੇ ਹੱਥ ਵਿੱਚ ਫੜੇ ਹੋਏ ਵਜਨਦਾਰ ਮੋਮੀ ਲਿਫਾਫੇ ਨੂੰ ਦਰਵਾਜੇ ਦੇ ਪਿੱਛੇ ਸੁੱਟ ਦਿੱਤਾ ਅਤੇ ਇਸਦੇ ਨਾਲ ਵਾਲੇ ਸਾਥੀ ਸੁਖਵਿੰਦਰ ਸ਼ਰਮਾ ਉਰਫ ਸੋਰਵ ਨੇ ਵੀ ਆਪਣੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋ ਇਕ ਵਜਨਦਾਰ ਲਿਫਾਫਾ ਕੱਢ ਕੇ ਮੁਨਸ਼ੀ ਦਫਤਰ ਦੇ ਦਰਵਾਜੇ ਪਿੱਛੇ ਸੂਟ ਦਿੱਤਾ ਜੋ ਸੂਟੇ ਹੋਏ ਵਜਨਦਾਰ ਮੋਮੀ ਲਿਫਾਫਿਆ ਦੀ ਤਾਲਾਸ਼ੀ ਕੀਤੀ ਤਾਂ ਕੰਪਿਊਟਰਾਈਜਡ ਕੰਡੇ ਨਾਲ ਵਜਨ ਕਰਨ ਤੇ 7 ਗ੍ਰਾਮ ਅਫੀਮ ਅਤੇ 50 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ।ਦਸੂਹਾ ਪੁਲਿਸ ਨੇ ਬਲਰਾਜ ਸਿੰਘ ਉਰਫ ਬੱਲੂ ਅਤੇ ਸੁਖਵਿੰਦਰ ਸ਼ਰਮਾ ਉਰਫ ਸੋਰਵ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।