Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪੁਲਿਸ ਵਲੋਂ ਚੋਣਾ ਸਬੰਧੀ ਨਤੀਜ਼ੇ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਨਾਲ ਕੱਢਿਆ ਫਲੈਗ ਮਾਰਚ

ਪੁਲਿਸ ਵਲੋਂ ਚੋਣਾ ਸਬੰਧੀ ਨਤੀਜ਼ੇ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਨਾਲ ਕੱਢਿਆ ਫਲੈਗ ਮਾਰਚ

 ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) : ਵਿਧਾਨਸਭਾ ਚੋਣਾ ਦੇ ਨਿਰਵਿਘਨ ਨੇਪਰੇ ਚੜਨ ਉਪਰੰਤ ਚੋਣਨਤੀਜੇ ਦੇ ਮੱਦੇਨਜ਼ਰ ਇਲਾਕੇ ਅੰਦਰ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਲਈ ਅਤੇ ਕਿਸੇਵੀ ਤਰ੍ਹਾਂ ਦੀ ਗੜਬੜੀ , ਲੁੱਟ ਖੋਹ ਦੀਆਂ ਵਾਰਦਾਤਾ ਨੂੰ ਠੱਲ ਪਾਉਣ ਲਈ ਅੱਜ ਸਥਾਨਕ ਸ਼ਹਿਰਬਲਾਚੌਰ ਵਿੱਚ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਨਾਲ ਫਲੈਗ ਮਾਰਚ ਕੱਢਿਆ ਗਿਆ । ਇਹ ਫਲੈਗ ਮਾਰਚ ਬਲਾਚੌਰ ਦੇ ਵੱਖ ਵੱਖ ਸਥਾਨਾ ਤੇ ਗਿਆ ਅਤੇ ਚੱਕਰ ਲਗਾ ਕੇਵਾਪਿਸ ਮੇਨ ਚੌਕ ਬਲਾਚੌਰ ਪੁੱਜਾ । ਇਸ ਸਬੰਧ ਵਿੱਚ ਡੀਐਸਪੀ ਬਲਾਚੌਰ ਤਰਲੋਚਨਸਿੰਘ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਚੋਣ ਨਤੀਜੇ ਮੌਕੇ ਕਿਸੇ ਵੀ ਗੜਬੜੀ ,ਹਿੰਸਾ ਜਾਂਅਸ਼ਾਂਤੀ ਫੈਲਾਉਣ ਦੇ ਮੰਤਵ ਨੂੰ ਖਤਮ ਕਰਨ ਅਤੇ ਹਰ ਇੱਕ ਨਾਗਰਿਕ ਵਿੱਚ ਸੁਰੱਖਿਆ ਭਾਵਨਾ ਨੂੰਮਜਬਤ ਕਰਨ ਲਈਇਹ ਫਲੈਗਮਾਰਚਕੱਢਿਆ ਗਿਆ ਹੈ।ਉਹਨਾਂ ਕਿਹਾ ਸਾਡੇ ਕੋਲ ਬਹੁਤ ਹੀ ਵਧੀਆਪੁਲਿਸ ਫੋਰਸ ਹੈ ਜਿਹੜੀ ਕਿ ਕਿਸੇ ਵੀ ਤਰ੍ਹਾਂ ਦੀ ਘਟਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਮੂਸਤੈਦਤੇ ਨਿਪੁੰਨ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਦਿਨ ਬ ਦਿਨ ਵੱਧ ਰਹੀਆਂ ਸਰਗਰਮੀਆਂਨੂੰਵੇਖ ਕੇ ਇਹਮਾਰਚਚੋਣਾ ਸਬੰਧੀ ਜਾਰੀ ਹਦਾਇਤਾ ਦੀਪਾਲਣਾ ਹਿੱਤ ਕੱਢਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੋਣ ਜਾਬਤੇ ਦੀ ਉਲੰਘਣਾ ਕਰਨ ਦੀ ਕੋਈਹਿੰਮਤ ਨਾ ਕਰ ਸਕੇ ਅਤੇ ਕਿਸੇ ਵੀ ਤਰ੍ਹਾਂ ਹਿੰਸਾ ਪੈਂਦਾ ਨਾ ਕਰ ਸਕੇ । ਉਹਨਾਂ ਸਮੂਹ ਨਿਵਾਸੀਆਨੂੰ ਅਪੀਲ ਕੀਤੀ ਕਿ ਇਲਾਕੇ ਅੰਦਰ ਅਮਨ ਸ਼ਾਤੀ ਨੂੰ ਕਾਇਮ ਰੱਖਣ ਲਈ ਪੁਲਿਸ ਦਾ ਪੂਰਾਪੂਰਾ ਸਾਥ ਦੇਣ , ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਦਾ ਨਾਮਗੁਪਤਰੱਖਿਆ ਜਾਵੇਗਾ । ਉਹਨਾਂ ਕਿਸੇ ਵੀ ਤਰ੍ਹਾਂ ਦੇ ਸੱ਼ਕੀ ਵਿਅਕਤੀ ਅਤੇ ਲਾਵਾਰਸ ਸਮਾਨ ਦੀ ਸੂਚਨਾਂਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਵੀ ਕੀਤੀ । ਇਸ ਮੌਕੇ ਡੀਐਸਪੀ ਬਲਾਚੌਰ ਤਰਲੋਚਨਸਿੰਘ ਦੀਫਲੈਗਮਾਰਚਦੀ ਟੀਮ ਵਿੱਚ ਲਖਵੀਰ ਸਿੰਘ , ਮੁੱਖ ਥਾਣਾ ਅਫਸਰ ਸਿਟੀਗੁਰਮੀਤ ਸਿੰਘ, ਥਾਣਾ ਸਦਰ ਬਲਾਚੌਰ ਸਤੀਸ਼ ਕੁਮਾਰ ਸਮੇਤ ਵੱਡੀਗਿਣਤੀ ਪੁਲਿਸ ਮੁਲਾਜਮ ਅਤੇ ਪੈਰਾ ਮਿਲਟਰੀ ਦੇ ਜਵਾਨ ਮੌਜੂਦ ਸਨ।

ਫੋਟੋ:ਡੀਐਸਪੀ ਬਲਾਚੌਰ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਕੱਢੇ ਗਏਫਲੈਗਮਾਰਚਦਾ ਇੱਕ ਦ੍ਰਿਸ਼ ।