Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵਲੋਂ ਦਿਵਿਆਂਗ ਔਰਤ ਨੂੰ ਸਿਲਾਈ ਮਸ਼ੀਨ ਦੇ ਕੇ ਕੀਤੀ ਸਹਾਇਤਾ

ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵਲੋਂ ਦਿਵਿਆਂਗ ਔਰਤ ਨੂੰ ਸਿਲਾਈ ਮਸ਼ੀਨ ਦੇ ਕੇ ਕੀਤੀ ਸਹਾਇਤਾ

ਕਾਠਗਡ਼੍ਹ (ਜਤਿੰਦਰ ਪਾਲ ਸਿੰਘ ਕਲੇਰ) : ਸਮੇਂ ਸਮੇਂ ਜਰੂਰਤਮੰਦ ਲੋਕਾ ਨੂੰ ਮੁਫਤ ਮੈਡੀਕਲ ਸਹੂਲਤਾ ਪ੍ਰਦਾਨ ਕਰਨ ਦੇ ਨਾਲ ਨਾਲ ਲੋੜਵੰਦ ਲੋਕਾ ਦੀ ਮਾਇਕ ਸਹਾਇਕ ਕਰਦੇ ਆ ਰਹੇ ਸੁਨੀਤਾ ਚੈਰੀਟੇਬਲ ਹਸਪਤਾਲ ਮੰਢਿਆਣੀ ਰੋਡ ਬਲਾਚੌਰ ਵਲੋ ਸਮਾਜ ਸੇਵੀ ਖੇਤਰ ਵਿੱਚ ਪੁੱਟੀ ਇੱਕ ਛੋਟੀ ਜਿਹੀ ਹੋਰ ਪੁਲਾਂਘ ਵਿਦਿਆਗ ਮਹਿਲਾ ਦੇ ਸਵੈ ਰੁਜਗਾਰ ਨੂੰ ਅੱਗੇ ਵਧਾਉਣ ਵਿੱਚ ਮੱਦਦਗਾਰ ਸਿੱਧ ਹੋਵੇਗੀ ।ਸੁਨੀਤਾ ਚੈਰੀਟੇਬਲ ਹਸਪਤਾਲ ਮੰਢਿਆਣੀ ਰੋਡ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ ਅਤੇ ਚੇਅਰਮੈਨ ਅਮਨ ਵਰਮਾਂ ਵਲੋਂ ਇੱਥੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਕੰਗਨਾ ਬੇਟ ਦੀ ਦਿਵਿਆਂਗ ਮਹਿਲਾ ਜੋਤੀ ਗੰਗੜ ਜਿਹੜੀ ਕਿ ਪਿੰਡ ਕੰਗਨਾ ਬੇਟ ਵਿਖੇ ਹੀ ਜਸ਼ਨ ਬੂਟੀਕ ਚਲਾਉਂਦੀ ਹੈ ਨੂੰ ਆਪਣਾ ਕੰਮ ਵਧਾਉਣ ਲਈ ਇੱਕ ਸਿ਼ਲਾਈ ਮਸ਼ੀਨ ਦੀ ਸਹਾਇਤਾ ਦਿੱਤੀ ਗਈ । ਇਸ ਮੌਕੇ ਸੁਨੀਤਾ ਸ਼ਰਮਾਂ ਨੇ ਜੋਤੀ ਗੰਗੜ ਦੀ ਕੜੀ ਮਿਹਨਤ ਦੀ ਸ਼ਲਾਘਾ ਕਰਦਿਆ ਕਿਹਾ ਆਪਣੀ ਮਿਹਨਤ ਦੇ ਬਲਬੂਤੇ ਨਾਲ ਬੂਟੀਕ ਨੂੰ ਰੁਜਗਾਰ ਬਣਾ ਕੇ ਗੁਜਾਰੇ ਦਾ ਵੱਡਾ ਸਾਧਨ ਬਣਾਇਆ ਹੈ ਅਤੇ ਇਸ ਹਿੰਮਤੀ ਔਰਤ ਨੇ ਆਪਣੀ ਦਿਵਿਆਗਤਾ ਨੂੰ ਰੁਕਾਵਟ ਬਣਨ ਨਹੀ ਅਤੇ ਆਤਮ ਨਿਰਭਰ ਹੋਣ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ।ਇਸ ਮੌਕੇ ਉਹਨਾਂ ਜੋਤੀ ਗੰਗੜ ਦੇ ਪਤੀ ਜਸਵਿੰਦਰ ਸਿੰਘ ਜਿਹੜੇ ਕਿ ਬਤੌਰ ਪਾਠੀ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਵੀ ਦਿਵਿਆਂਗ ਅਵਸਥਾ ਹਨ ਦੀ ਸਲਾਨਾ ਕੀਤੀ ਗਈ।

ਅੱਜ ਮਹਿਲਾ ਦਿਵਸ ਤੇ ਸੁਨੀਤਾ ਸ਼ਰਮਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਭਾਵੇਂ ਆਪਣੀ ਮਿਹਨਤ ਦੇ ਬਲਬੂਤੇ ਔਰਤ ਹਰ ਮੁਕਾਮ ਤੇ ਪੁੱਜ ਕੇ ਕੀਰਤੀਮਾਨ ਸਥਾਪਤ ਕਰ ਚੁੱਕੀ ਹੈ । ਮਗਰ ਇਸ ਦੇ ਬਾਵਜੂਦ ਵੀ 15ਵੀ ਅਤੇ 16ਵੀਂ ਸਦੀ ਦੀ ਜੋ ਔਰਤ ਪ੍ਰਤੀ ਵਿਤਕਰੇ ਦੀ ਰਹਿੰਦ ਖੂੰਦ ਹੈ ਉਹ ਸਾਡੇ ਸਮਾਜ ਅੰਦਰੋਂ ਪੂਰੀ ਤਰ੍ਹਾਂ ਨਿਕਲੀ ਨਹੀਂ ਹੈ । 21ਵੀਂ ਸਦੀ `ਚ ਔਰਤ ਘਰ ਚੋਂ ਬਾਹਰ ਤਾਂ ਜ਼ਰੂਰ ਨਿਕਲੀ ਹੈ ਪਰ ਅੱਜ ਵੀ ਉਸ ਦੇ ਅੱਗੇ ਇਸ ਰੂੜੀਵਾਦੀ ਸਮਾਜ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਸਾਹਮਣੇ ਹਨ । ਜੇਕਰ ਅਸੀਂ ਪਿਛੋਕੜ ਅਤੇ ਮੌਜੂਦਾ ਸਮੇਂ ਦਾ ਲੇਖਾ ਜੋਖਾ ਕਰੀਏ ਤਾਂ ਅੱਜ ਵੀ ਹਨੇਰੇ `ਚ ਧੱਕੀ ਜਾ ਰਹੀ ਔਰਤ ਨੂੰ ਬਰਾਬਰੀ ਤੱਕ ਪੁੱਜਣ ਲਈ ਹੋਰ ਕਰੜੇ ਸੰਘਰਸ਼ ਦਾ ਸਮ੍ਹਾਂ ਤੈਅ ਕਰਨਾ ਪਵੇਗਾ । ਇਸ ਤਰ੍ਹਾਂ ਅੱਜ ਦੇ ਜ਼ਮਾਨੇ ਵਿੱਚ ਜੇਕਰ ਸਭ ਤੋਂ ਵੱਧ ਤਸ਼ੱਦਦ ਦੀ ਚੱਕੀ ਵਿੱਚ ਪੀੜ ਰਹੀ ਹੈ ਤਾਂ ਉਹ ਕੋਈ ਨਾ ਕੋਈ ਔਰਤ ਹੀ ਹੈ । ਉਹਨਾਂ ਕਿਹਾ ਕਿ ਔਰਤ ਪੇਂਡੂ ਹੋਵੇ ਚਾਹੇ ਸ਼ਹਿਰੀ ਉਸ ਦਾ ਪੜ੍ਹਿਆ ਲਿਖਿਆ ਅਤੇ ਕਿੱਤਾ ਮੁੱਖੀ ਹੋਣਾ ਜ਼ਰੂਰੀ ਹੈ ।ਇਸ ਮੌਕੇ ਅਮਨ ਵਰਮਾਂ, ਜੋਤੀ ਗੰਗੜ, ਜਸਵਿੰਦਰ ਸਿੰਘ ਵੀ ਮੌਜੂਦ ਸਨ।

ਫੋਟੋ: ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ ਅਤੇ ਚੇਅਰਮੈਨ ਅਮਨ ਵਰਮਾਂ ਪਿੰਡ ਕੰਗਨਾ ਬੇਟ ਦੀ ਮਹਿਲਾ ਜੋਤੀ ਗੰਗੜ ਨੂੰ ਸਹਾਇਤਾ ਵਜੋਂ ਸਿਲਾਈ ਮਸ਼ੀਨ ਦਿੰਦੇ ਹੋਏ।