Prime Punjab Times

Latest news
बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ
ADVERTISEMENT
You are currently viewing ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ : ਡਿਪਟੀ ਕਮਿਸ਼ਨਰ

ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 30 ਜਨਵਰੀ (ਬਿਊਰੋ)

: ਡਿਪਟੀ ਕਮਿਸ਼ਨਰ ਕੋਮਲ ਮਿੱਤਲ  ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ 4 ਨਵੀਆਂ ਸੇਵਾਵਾਂ (ਈ-ਸ਼੍ਰਮ ਕਾਰਡ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ, ਨਵਾਂ/ਰੀਨਊ ਸਟੈਂਪ ਵੈਂਡਰ ਲਾਇਸੰਸ ਅਤੇ ਪਾਸਪੋਰਟ ਸਾਇਜ ਫੋਟੋਆਂ ਪ੍ਰਿੰਟ ਨੂੰ ਸੇਵਾ ਕੇਂਦਰ ਦੀਆਂ ਸਰਵਿਸ ਲਿਸਟ ਵਿੱਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸ਼ਾਮਿਲ ਕੀਤਾ ਗਿਆ ਹੈ I ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼੍ਰਮ ਕਾਰਡ ਦੀ ਫੀਸ ਸਿਰਫ 10 ਰੁਪਏ ਹੈ, ਜਿਸ ਵਿੱਚ ਵਿਅਕਤੀ/ਲਾਭ ਪਾਤਰੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ I ਇਹ ਸਰਵਿਸ 16-59 ਸਾਲ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦਾ ਹੈ ਬਸ਼ਰਤੇ ਉਸਦਾ ਕੋਈ ਵੀ ਫੰਡ ਸਰਕਾਰੀ ਜਾਂ ਗੈਰ ਸਰਕਾਰੀ ਨਾ ਕੱਟਦਾ ਹੋਵੇ I ਇਸ ਤੋਂ ਇਲਾਵਾ ਪੂਜਾ ਸਥਾਨ, ਸਕੂਲ, ਕਾਲਜ, ਮੈਰਿਜ ਪੈਲਸ, ਹੋਟਲ, ਗੈਸਟ ਹਾਉਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਆਦਿ ਨੂੰ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ ਬਾਬਤ ਨਵੇਂ ਲਾਇਸੰਸ ਪ੍ਰਾਪਤ ਕਰਨ ਲਈ ਸੇਵਾ ਕੇਂਦਰ ਵਿਖੇ ਅਪਲਾਈ ਕੀਤਾ ਜਾ ਸਕਦਾ ਹੈ, ਜਿਸਦੀ ਫੀਸ 1700 ਰੁਪਏ ਹੈ ਜੋ ਕਿ ਪੰਜ ਸਾਲ ਲਈ ਬਣਦਾ ਹੈ I ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ 710 ਰੁਪਏ ਦੀ ਫੀਸ ਭਰ ਕੇ ਲਾਇਸੰਸ ਅਪਲਾਈ ਕੀਤਾ ਜਾ ਸਕਦਾ ਹੈ I ਇਸ ਤੋਂ ਇਲਾਵਾ ਨਾਗਰਿਕ ਪਾਸਪੋਰਟ ਸਾਇਜ ਫੋਟੋ ਪ੍ਰਿੰਟ ਦੀ ਸਰਵਿਸ ਵੀ ਸੇਵਾ ਕੇਂਦਰਾਂ ਵਿਖੇ 6 ਫੋਟੋਆਂ 30 ਰੁਪਏ ਅਤੇ 12 ਫੋਟੋਆਂ ਸਿਰਫ 50 ਰੁਪਏ ਵਿੱਚ ਪ੍ਰਾਪਤ ਕਰ ਸਕਦਾ ਹੈ।
ਜ਼ਿਲਾ ਆਈ ਟੀ ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਇਹ ਜੋ 4 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾ ਦਾ ਫਾਇਦਾ ਸਿਧੇ ਤੌਰ ਤੇ ਨਾਗਰਿਕਾਂ ਨੂੰ ਹੋਵੇਗਾ I ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਖੇਤਰ ਚ’ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ I ਉਨ੍ਹਾਂ ਦੱਸਿਆ ਕਿ ਸੇਵਾ ਜ਼ਿਲੇ ਵਿੱਚ ਕੁੱਲ 28 ਸੇਵਾ ਕੇਂਦਰਾਂ ਸਥਿਤ ਹਨ ਅਤੇ ਜਿੱਥੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ I ਇਸ ਮੌਕੇ ਸੇਵਾ ਕੇਂਦਰ ਮੈਨੇਜਰ ਗੁਰਸੇਵਕ ਸਿੰਘ ਅਤੇ ਮਾਸਟਰ ਟ੍ਰੇਨਰ ਹਰਸਿਮਰਨਜੀਤ ਸਿੰਘ ਵੀ ਮੌਜੂਦ ਸਨ