Prime Punjab Times

Latest news
*ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼* ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲੇਮਲੈੱਸ ਕੁਕਿੰਗ ਮੁਕਾਬਲੇ ਦਾ ਆਯੋਜਨ *ਪੰਜਾਬ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 26 ਜੁਲਾਈ ਤੱਕ ਹੜਤਾਲ ਜਾਰੀ; ਤਹਿਸੀਲ ਦਫ਼ਤਰ ਦਸੂਹਾ... DTF टीचर्स दल बुल्लोवाल और होशियारपुर की अहम बैठक हुई सफाई कर्मचारियों पर हुए लाठीचार्ज के विरोध में हाजीपुर चौक में पुतला फूंक किया रोष प्रदर्शन  ਡਾ. ਉਬਰਾਏ ਵੱਲੋ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਲਾਮਿਸਾਲ ਨੇਕ ਕਾਰਜ : ਸੁਖਵੀਰ ਵਾਹਲਾ ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ  ਲਿਆ ਜਾਵੇ : ਆਰ.ਟੀ.ਓ. *ਰਿਸ਼ੂ ਗੁਪਤਾ ਸਰਬਸੰਮਤੀ ਨਾਲ ਅਗਰਵਾਲ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਬਣੇ* 
ADVERTISEMENT
You are currently viewing ਖੇਤ ਵਿਚ ਲੱਕੜਾਂ ਲੈਣ ਗਏ ਮਜਬੂਰ ਤੇ ਤੇਂਦੁਏ ਨੇ ਕੀਤਾ ਹਮਲਾ,ਆਸਪਾਸ ਦੇ ਲੋਕਾਂ..

ਖੇਤ ਵਿਚ ਲੱਕੜਾਂ ਲੈਣ ਗਏ ਮਜਬੂਰ ਤੇ ਤੇਂਦੁਏ ਨੇ ਕੀਤਾ ਹਮਲਾ,ਆਸਪਾਸ ਦੇ ਲੋਕਾਂ..

ਗੜ੍ਹਦੀਵਾਲਾ 27 ਦਸੰਬਰ (PPT NEWS )

: ਗੜ੍ਹਦੀਵਾਲਾ ਦੇ ਨਜ਼ਦੀਕ ਸ਼ਿਵਾਲਿਕ ਪਹਾੜੀਆਂ ਨਾਲ ਘਿਰੇ ਪਿੰਡ ਕੋਈ ਵਿਖੇ ਖੇਤਾਂ ਚ ਲੱਕੜਾਂ ਲੈਣ ਗਏ ਪ੍ਰਵਾਸੀ ਮਜਬੂਰ ਮੋਹਨ ਲਾਲ ਤੇ ਤੇਂਦੁਏ ਵਲੋਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੋਇਆ ਹੈ।ਜਿਸ ਨਾਲ ਪਿੰਡ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਪ੍ਰਵਾਸੀ ਮੋਹਨ ਲਾਲ ਖੇਤਾਂ ਵਿਚ ਲੱਕੜਾਂ ਲੈਣ ਲਈ ਗਏ ਤਾਂ ਅਚਾਨਕ ਤੇਂਦੁਏ ਨੇ ਉਸ ਪਰ ਹਮਲਾ ਕਰ ਦਿੱਤਾ। ਮੋਹਨ ਲਾਲ ਵਲੋਂ ਛੋਰ ਮਚਾਉਣ ਤੇ ਨਜਦੀਕ ਖੇਤਾਂ ਵਿਚ ਮੌਜੂਦ ਦੋ ਨੌਜਵਾਨ ਨੇ ਮੌਕੇ ਤੇ ਪਹੁੰਚ ਕੇ ਮੋਹਨ ਲਾਲ ਦੀ ਜਾਣ ਬਚਾਈ। ਜਿਸ ਵਿੱਚ ਮੋਹਨ ਲਾਲ ਤੇ ਇੱਕ ਹੋਰ ਨੌਜਵਾਨ ਗੰਭੀਰ ਜਖਮੀ ਹੋ ਗਏ। ਜਿਸ ਨੂੰ ਜਖਮੀ ਹਾਲਤ ਵਿਚ ਸੀ ਐਚ ਸੀ ਮੰਡ ਪੰਧੇਰ ਲੈ ਜਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸੁਖਵੀਰ ਸਿੰਘ ਨੇ ਦੱਸਿਆ ਕਿ ਮੈਂਨੂੰ ਬੰਟੀ ਨਾਮਕ ਵਿਅਕਤੀ ਦਾ ਫੋਨ ਆਇਆ ਮੋਹਨ ਲਾਲ ਤੇ ਇੱਕ ਤੇਂਦੁਏ ਨੇ ਹਮਲਾ ਕਰ ਦਿੱਤਾ ਹੈ। ਫੋਨ ਤੋਂ ਬਾਅਦ ਮੈਂ  ਆਪਣੀ ਪੰਚਾਇਤ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚਿਆ ਤੇ ਦੇਖਿਆ ਕਿ ਇੱਕ ਤੇਂਦੁਆ ਉਥੇ ਮਰਿਆ ਹੋਇਆ ਹੈ। ਜਿਸ ਦੀ ਮੈਂ ਫੋਰੈਸਟ ਵਿਭਾਗ ਨੂੰ ਜਾਣਕਾਰੀ ਦਿਤੀ।

ਸੂਚਨਾ ਮਿਲਦੇ ਹੀ ਵਰਲਡ ਵਾਇਲਡ ਲਾਈਫ ਦੀ ਇੱਕ ਟੀਮ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮ੍ਰਿਤਕ ਤੇਂਦੁਏ ਨੂੰ ਕਬਜੇ ਵਿਚ ਲੈ ਲਿਆ। ਇਸ ਮੌਕੇ ਟੀਮ ਦੇ ਅਧਿਕਾਰੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਤੇਂਦੁਏ ਨੇ ਇੱਕ ਮੋਹਨ ਲਾਲ ਨਾਮਕ ਵਿਅਕਤੀ ਤੇ ਹਮਲਾ ਕੀਤਾ ਸੀ ਜਿਸ ਨੂੰ ਬਚਾਉਣ ਲਈ ਦੋ ਨੌਜਵਾਨ ਅੱਗੇ ਆਏ। ਸਾਨੂੰ ਲੱਗਦਾ ਹੈ ਕਿ ਉਸ ਵਿਅਕਤੀ ਨੂੰ ਬਚਾਉਂਦੇ ਹੋਏ ਇਹ ਤੇਂਦੁਆ ਮਾਰਿਆ ਗਿਆ ਹੋਵੇ। ਇਹ ਸਾਰੀ ਘਟਨਾ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਅਸੀਂ ਇਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲੈ ਕੇ ਜਾ ਰਹੇ ਹਾਂ। ਜਿਥੇ ਡਾਕਟਰਾਂ ਦੀ ਟੀਮ ਇਸ ਦਾ ਪੋਸਟਮਾਰਟਮ ਕਰੇਗੀ। ਉਸ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਵਾਸੀ ਸਾਡੇ ਭੈਣ ਭਰਾ ਹਨ।

ਇਸ ਮੌਕੇ ਗੜ੍ਹਦੀਵਾਲਾ ਪੁਲਿਸ ਕਰਮਚਾਰੀ ਏ ਐਸ ਆਈ ਦਿਲਦਾਰ ਸਿੰਘ ਨੇ ਕਿਹਾ ਕਿ ਫੋਰੈਸਟ ਵਿਭਾਗ ਵਲੋਂ ਸੂਚਨਾ ਮਿਲੀ ਸੀ ਕਿ ਪਿੰਡ ਕੋਈ ਵਿਖੇ ਇੱਕ ਤੇਂਦੁਆ ਮ੍ਰਿਤਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸਾਰੀ ਜਾਣ ਲਈ ਗਈ ਹੈ। ਇਹ ਸਾਰੀ ਘਟਨਾ ਜਾਂਚ ਦਾ ਵਿਸ਼ਾ ਹੈ।ਫੋਰੈਸਟ ਵਿਭਾਗ ਵਲੋਂ ਜਾਂਚ ਪੂਰੀ ਹੋਣ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਪਿੰਡ ਦੇ ਸਰਪੰਚ ਤੇ ਸਮੂਹ ਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਕਿਹਾ ਜੰਗਲੀ ਜਾਨਵਰਾਂ ਨੇ ਲੋਕਾਂ ਦਾ ਜੀਣਾ ਦੁਸ਼ਵਾਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿਹਾ ਸਾਰਾ ਪਿੰਡ ਪਹਿਲਾਂ ਖੇਤੀ ਕਰਦਾ ਸੀ ਪਰ ਹੁਣ ਜੰਗਲੀ ਜੀਵਾਂ ਦੀ ਤਾਦਾਤ ਵੱਧਣ ਕਰਕੇ ਪਿੰਡ ਵਾਸੀਆਂ ਨੇ ਖੇਤੀ ਕਰਨਾ ਬਿਲਕੁਲ ਛੱਡ ਦਿੱਤੀ ਹੈ।ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਜੰਗਲੀ ਜੀਵ ਆਮ ਘੁਮਦੇ ਹੋਏ ਨਜਰ ਆਉਂਦੇ ਹਨ। ਇੱਥੋਂ ਤੱਕ ਵੀ ਲੋਕਾਂ ਦਾ ਆਪਣੇ ਖੇਤਾਂ ਵਿਚ ਜਾਣਾ ਵੀ ਮੁਸ਼ਕਿਲ ਹੋ ਗਿਆ। ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਨਾ ਜਾਨੇ ਕਦੋਂ ਕਿਹੜਾ ਜਾਨਵਰ ਕਿਸ ਪਰ ਹਮਲਾ ਕਰ ਦੇਵੇ। ਉਨ੍ਹਾਂ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਸਮਸਿਆ ਦਾ ਕੋਈ ਹੱਲ ਕੱਢਿਆ ਜਾਵੇ ਤਾਂਕਿ ਕੋਈ ਹੋਰ ਵੱਡੀ ਘਟਨਾ ਨਾ ਵਾਪਰ ਸਕੇ।

error: copy content is like crime its probhihated