Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਲਾਕ ਪੱਧਰੀ ਖੇਡਾਂ ‘ਚ ਸੈਂਟਰ ਧੁੱਗਾ ਕਲਾਂ ਨੇ ਮਾਰੀਆਂ ਮੱਲਾਂ,5 ਗੋਲਡ ਮੈਡਲ ਤੇ 6 ਸਿਲਵਰ ਮੈਡਲ ਜਿੱਤੇ

ਬਲਾਕ ਪੱਧਰੀ ਖੇਡਾਂ ‘ਚ ਸੈਂਟਰ ਧੁੱਗਾ ਕਲਾਂ ਨੇ ਮਾਰੀਆਂ ਮੱਲਾਂ,5 ਗੋਲਡ ਮੈਡਲ ਤੇ 6 ਸਿਲਵਰ ਮੈਡਲ ਜਿੱਤੇ

ਬਲਾਕ ਪੱਧਰੀ ਖੇਡਾਂ ‘ਚ ਸੈਂਟਰ ਧੁੱਗਾ ਕਲਾਂ ਨੇ ਮਾਰੀਆਂ ਮੱਲਾਂ,5 ਗੋਲਡ ਮੈਡਲ ਤੇ 6 ਸਿਲਵਰ ਮੈਡਲ ਜਿੱਤੇ

20 ਅਕਤੂਬਰ : ਬਲਾਕ ਟਾਂਡਾ ਟੂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਚ ਸੈਂਟਰ ਧੁੱਗਾ ਕਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪ੍ਰਵੇਸ਼ ਕੀਤਾ ।ਬਲਾਕ ਪੱਧਰੀ ਖੇਡਾਂ ਵਿੱਚ ਸੱਠ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।

CHT ਧੁੱਗਾ ਕਲਾਂ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕੇ ਪਡ਼੍ਹਾਈ ਅਤੇ ਖੇਡਾਂ ਦੇ ਨਾਲ ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਬੱਚੇ ਨੂੰ ਚੰਗਾ ਇਨਸਾਨ ਬਣਨਾ ਵੀ ਜ਼ਰੂਰੀ ਹੈ ।ਕੋਚ ਅਮਨਦੀਪ ਕੌਰ ਗੋਂਦਪੁਰ ਅਤੇ ਪ੍ਰਿੰਸ ਗੜਦੀਵਾਲਾ ਦੀ ਸਖ਼ਤ ਮਿਹਨਤ ਸਦਕਾ 100 ਮੀਟਰ ਦੌੜ (ਲੜਕੀਆਂ),ਰਿਲੇਅ (ਲੜਕੀਆਂ ),ਰਿਲੇਅ (ਲੜਕੇ ),ਸ਼ਤਰੰਜ ਅਤੇ ਜਿਮਨਾਸਟਿਕ ਵਿੱਚੋਂ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।

ਇਸੇ ਤਰ੍ਹਾਂ 400 ਮੀਟਰ ਦੌੜ (ਲੜਕੇ ), 200 ਮੀਟਰ ਦੌੜ (ਲੜਕੀਆਂ) , ਲੰਬੀ ਛਾਲ (ਲੜਕੇ ਅਤੇ ਲੜਕੀਆਂ ),ਕੁਸ਼ਤੀ 28 KG (ਲੜਕੇ )ਅਤੇ ਕਬੱਡੀ ਸਰਕਲ ਸਟਾਈਲ (ਲੜਕੇ ) ਵਿੱਚੋਂ ਕਲੱਸਟਰ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ।

ਕੋਚ ਪ੍ਰਿੰਸ ਗੜ੍ਹਦੀਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੂੰ ਖੇਡਾਂ ਦੇ ਲਈ ਵੱਖਰਾ ਬਜਟ ਰੱਖ ਕੇ ਬੱਚਿਆਂ ਵਿੱਚ ਖੇਡਾਂ ਦੇ ਰੁਝਾਨ ਨੂੰ ਵਧਾਉਣਾ ਚਾਹੀਦਾ ਹੈ ।
ਇਸ ਮੌਕੇ ਸਕੂਲ ਅਧਿਆਪਕ ਅਮਨਦੀਪ ਕੌਰ ਗੜ੍ਹਦੀਵਾਲਾ ,ਰਾਜ ਰਾਣੀ ਗੁਰਮੀਤ ਕੌਰ ,ਆਂਗਨਵਾਡ਼ੀ ਵਰਕਰ ਕਸ਼ਮੀਰ ਕੌਰ,ਸਿਮਰ ਕੌਰ,ਨਰਿੰਦਰ ਕੌਰ,ਹਰਮੇਸ਼ ਕੌਰ,ਜਸਵਿੰਦਰ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ