Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਉਘੇ ਸਿਆਸਤਦਾਨ ਅਤੇ ਵੱਡੇ ਕਾਰੋਬਾਰੀ ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਦਾ ਹੋਇਆ ਦੇਹਾਂਤ

ਉਘੇ ਸਿਆਸਤਦਾਨ ਅਤੇ ਵੱਡੇ ਕਾਰੋਬਾਰੀ ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਦਾ ਹੋਇਆ ਦੇਹਾਂਤ

ਬਟਾਲਾ (ਅਵਿਨਾਸ਼ ਸ਼ਰਮਾ )

ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਅੰਤਿਮ ਯਾਤਰਾ ਵਿਚ ਪੰਜਾਬ ਦੇ ਵੱਖ-ਵੱਖ ਰਾਜਨੀਤਿਕ ਲੀਡਰਾਂ, ਸਮਾਜ ਸੇਵੀਆਂ, ਕਾਰੋਬਾਰੀਆਂ ਅਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

: ਪਿੰਡ ਦੇ ਸਰਪੰਚ ਤੋਂ ਆਪਣੀ ਸਿਆਸੀ ਸਫਰ ਸੁਰੂ ਕਰਦੇ ਹੋਏ ਹਜਾਰਾਂ ਦੀ ਤਦਾਦ ਵਿੱਚ ਲੋਕਾਂ ਦੇ ਨਿੱਝੀ ਕੰਮ ਸੰਵਾਰਨ ਵਾਲੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਪਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ। ਜਿਨਾਂ ਦੇ ਦੇਹਾਂਤ ਦੀ ਖਬਰ ਆਉਂਦੇ ਹੀ ਉਨਾਂ ਦੇ ਸਮਰਥਕਾਂ ਦੇ ਵਿਚ ਸੋਕ ਦੀ ਲਹਿਰ ਛਾ ਗਈ। ਜਿਕਰਯੋਗ ਹੈ ਕਿ ਲੋਕਾਂ ਨਾਲ ਆਖਰੀ ਸਾਹ ਤੱਕ ਸਾਂਝ ਪੁਗਾਉਣ ਵਾਲੇ ਰਜਿੰਦਰ ਕੁਮਾਰ ਪੱਪੂ ਜਿੱਥੇ ਉੱਘੇ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਨ ਉੱਥੇ ਹੀ ਅਨੇਕਾਂ ਲੋੜਵੰਦ ਪਰਿਵਾਰਾਂ ਦੀ ਵਿੱਤੀ ਮਦਦ ਕਰ ਉਨਾਂ ਲਈ ਮਸੀਹਾ ਵਜੋਂ ਜਾਣੇ ਜਾਂਦੇ ਸਨ। ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਜੈਂਤੀਪੁਰ ਵਿਖੇ ਕੀਤਾ ਗਿਆ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ, ਸਮਾਜ ਸੇਵੀਆਂ, ਵੱਡੇ ਕਾਰੋਬਾਰੀਆਂ ਅਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ‘ਚ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸੰਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਜੀਵਨਜੋਤ ਕੌਰ, ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ, ਤਲਬੀਰ ਸਿੰਘ ਗਿੱਲ, ਭਗਵੰਤ ਪਾਲ ਸਿੰਘ ਸੱਚਰ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਵਿਧਾਇਕ ਤਰਸੇਮ ਸਿੰਘ ਡੀਸੀ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਰਮਨਦੀਪ ਸਿੰਘ ਸਿੱਕੀ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਗੁਰਇਕਬਾਲ ਸਿੰਘ ਮਾਹਲ,ਮਾਨਵਪ੍ਰੀਤ ਸਿੰਘ ਜੀ.ਐੱਮ ਡੀ.ਆਈ.ਸੀ, ਤਹਿਸੀਲਦਾਰ ਜਸਕਰਨ ਸਿੰਘ, ਮੇਅਰ ਸੁਖਦੀਪ ਸਿੰਘ ਤੇਜਾ, ਪ੍ਰਧਾਨ ਸੰਜੀਵ ਸਰਮਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਜ?ਿਲਾ ਕਾਂ ਗਰਸ ਕਮੇਟੀ ਦੇ ਮੀਤ ਪ੍ਰਧਾਨ ਗੌਰਮ ਸੇਠ ਗੁਰੂ, ਕੋਂਸਲਰ ਹਰਿੰਦਰ ਸਿੰਘ ਗਿੱਲ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਅਰਵਿੰਦ ਰਾਣੂ, ਕੌਂਸਲਰ ਅਨਿਲ ਕੁਮਾਰ ਬੱਬੀ ਸੇਖੜੀ, ਕੋਂਸਲਰ ਸੁਖਦੇਵ ਬਾਜਵਾ, ਕੋਂਸਲਰ ਸਰਦੂਲ ਸਿੰਘ, ਕੋਂਸਲਰ ਜਗੀਰ ਖੋਖਰ, ਰਮੇਸ ਬੂਰਾ, ਕਾਕਾ ਵਪਾਰੀ, ਸੰਦੀਪ ਸਿੰਘ ਭਾਉ ਬਠਿੰਡਾ , ਪ੍ਰਦੀਪ ਕੁਮਾਰ, ਨਵਦੀਪ ਕੁਮਾਰ ਜੈਂਤੀਪੁਰ, ਅਮਿਤ ਕੁਮਾਰ ਸੇਰਾ ਜੈਂਤੀਪੁਰ, ਰਜਿੰਦਰ ਸਿੰਘ ਬੌਲਾ ਬਿਸਨੀਵਾਲ, ਸ੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਅਕਾਸ ਮਜੀਠੀਆ, ਨਿਸਾਨ ਸਿੰਘ ਮਰੜੀ, ਗੁਰਪ੍ਰੀਤ ਸਿੰਘ ਮਰੜੀ, ਸਾਬਕਾ ਬਲਵਿੰਦਰ ਸਿੰਘ ਮਰੜੀ ਕਲਾਂ, ਪ੍ਰਦਿਆਲ ਸਿੰਘ ਘਸੀਟਪੁਰ, ਸਰਪੰਚ ਗੁਰਮੀਤ ਸਿੰਘ ਬੱਲ, ਸਰਪੰਚ ਰਘਬੀਰ ਸਿੰਘ ਸੰਧੂ ਤਲਵੰਡੀ ਖੁੰਮਣ , ਪ੍ਰਭਸਰਨ ਸਿੰਘ ਚਾਚੇਵਾਲੀ, ਮਨਦੀਪ ਸਿੰਘ, ਰਾਹੁਲ ਡੱਲਾ ਬਕਾਲਾ, ਰਾਜੂ ਦੰਦ, ਦਿਹਾਤੀ ਪ੍ਰਧਾਨ ਅੰਮਿ੍ਰਤਸਰ ਜਰਮਨਜੀਤ ਸਿੰਘ, ਜਗਦੇਵ ਪੰਨੂੰ ਯੂ.ਐੱਸ.ਏ, ਇਕਬਾਲ ਸਿੰਘ ਹੁੰਦਲ, ਐਂਡ. ਸੁਲਤਾਨ ਸਿੰਘ ਗਿੱਲ ਮਜੀਠਾ, ਸਰਪੰਚ ਮਨਦੀਪ ਸਿੰਘ ਕੋਟਲਾ, ਹੈਰੀ ਗਿੰਦਾ, ਬਖਸੀਸ ਸਿੰਘ ਬਰਿਆਰ, ਰਾਕੇਸ ਗੋਇਲ ਰਾਸਟਰੀ ਫਾਊਂਡਰੀ ਬਟਾਲਾ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, , ਸਾਬਕਾ ਚੇਅਰਮੈਨ ਦਮਨਦੀਪ ਸਿੰਘ ਅੰਮਿ੍ਰਤਸਰ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਸਾਬਕਾ ਸਰਪੰਚ ਬੱਬੀ ਭੰਗਵਾਂ, ਮਨਪ੍ਰੀਤ ਸਿੰਘ, ਸਾਬਕਾ ਚੇਅਰਮੈਨ ਤਿ੍ਰਲੋਕ ਬਾਠ, ਚੇਅਰਮੈਨ ਬਿੱਟੂ ਆਂਸਲ, ਮੁਖਤਾਰ ਸਿੰਘ ਬਸਰਾਵਾਂ, ਬਲਵਿੰਦਰ ਸਿੰਘ ਅਚਰਾਵਾਂ, ਸਾਬਕਾ ਸਰਪੰਚ ਗੁਰਨਾਮ ਸਿੰਘ ਅਠਵਾਲ, ਪਿ੍ਰੰਸ ਭੋਆ, ਮੰਟੀ ਯੂ.ਐੱਸ.ਏ, ਸਰਪੰਚ ਗੁਰਭੇਜ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਭੁਪਿੰਦਰ ਸਿੰਘ ਬਿੱਟੂ ਯੂ.ਐੱਸ.ਏ, ਲਾਭ ਸਿੰਘ ਮੋਗਾ, ਸਾਬਕਾ ਸਰਪੰਚ ਦਲਬੀਰ ਸਿੰਘ ਫੌਜੀ, ਨਿਸਾਨ ਸਿੰਘ ਸਰਿਆਲਾ, ਸਰਪੰਚ ਹਰਪਾਲ ਸਿੰਘ ਸੋਹੀ, ਸਰਪੰਚ ਸੁਬੇਗ ਸਿੰਘ ਅਬਦਾਲ ਆਦਿ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਰਿਸਤੇਦਾਰ ਹਾਜ਼ਰ ਸਨ।

error: copy content is like crime its probhihated