Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਆਰਟ ਅਧਿਆਪਕ ਭਰਨਗੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਨਵੇਂ ਰੰਗ : ਲਲਿਤਾ ਅਰੋੜਾ

ਆਰਟ ਅਧਿਆਪਕ ਭਰਨਗੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਨਵੇਂ ਰੰਗ : ਲਲਿਤਾ ਅਰੋੜਾ

ਹੁਸ਼ਿਆਰਪੁਰ, 25 ਅਕਤੂਬਰ(ਬਿਊਰੋ) 

ਡਾਇਟ ਅੱਜੋਵਾਲ ਵਿਖੇ ਹੋਈ ਆਰਟ ਅਧਿਆਪਕਾਂ ਦੀ ਚਾਰ ਦਿਨਾਂ ਸਿਖਲਾਈ ਮੁਕੰਮਲ

: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਤੇ ਸਲੈਮ ਆਊਟ ਐਨ.ਜੀ.ਓ. ਦੇ ਸਹਿਯੋਗ ਨਾਲ, ਲਲਿਤਾ ਅਰੋੜਾ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹੁਸ਼ਿਆਰਪੁਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹੁਸ਼ਿਆਰਪੁਰ ਧੀਰਜ ਵਸ਼ਿਸ਼ਟ ਦੀ ਦੇਖ-ਰੇਖ ਅਤੇ ਸ੍ਰੀਮਤੀ ਅਨੁਪਮ ਸ਼ਰਮਾ ਦੀ ਰਹਿਨੁਮਾਈ ਹੇਠ ਪ੍ਰੋਜੈਕਟ ਆਵਾਜ ਤਹਿਤ 22 ਤੋਂ 25 ਅਕਤੂਬਰ ਤੱਕ ਆਰਟ ਮੈਂਟਰਜ ਟਹਿਲ ਸਿੰਘ, ਯੋਗੇਸ਼ਵਰ ਸਲਾਰੀਆ ਅਤੇ ਹਰਚਰਨ ਸਿੰਘ ਵੱਲੋ ਜਿਲ੍ਹੇ ਦੇ 77 ਆਰਟ ਐਂਡ ਕਰਾਫਟ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ । ਇਸ ਮੌਕੇ ਲਲਿਤਾ ਅਰੋੜਾ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹੁਸ਼ਿਆਰਪੁਰ ਨੇ ਡਾਈਟ ਅੱਜੋਵਾਲ ਵਿਖੇ ਸੈਮੀਨਾਰ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਰਟ ਅਧਿਆਪਕ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਉਂਦੇ ਹਨ । ਉਹਨਾਂ ਨੇ ਕਿਹਾ ਕਿ ਆਰਟ ਵਿਦਿਆਰਥੀ ਦੇ ਜੀਵਨ ਵਿੱਚ ਉਸਦੇ ਕਰੀਅਰ ਦੇ ਟੀਚੇ ਅਤੇ ਉਪਜੀਵਿਕਾ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰਦੀ ਹੈ । ਵਿਦਿਆਰਥੀਆਂ ਵਿੱਚ ਇਸ ਨਾਲ ਭਾਵਨਾਤਮਕ ਵਿਕਾਸ ਅਤੇ ਵਿਸ਼ਲੇਸ਼ਣਾਤਮਕ ਸੋਚ ਵਿੱਚ ਵਾਧਾ ਹੁੰਦਾ ਹੈ । ਉਹਨਾਂ ਨੇ ਆਪਣੇ ਸ਼ਬਦਾਂ ਨਾਲ ਆਰਟ ਅਧਿਆਪਕਾਂ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ। ਇਸ ਲੜੀ ਤਹਿਤ ਸਲੈਮ ਆਊਟ ਐਨ.ਜੀ.ਓ. ਤੋਂ ਸ੍ਰੀ ਗੌਰੀ ਸ਼ੰਕਰ ਨੇ ਲਲਿਤਾ ਅਰੋੜਾ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹੁਸ਼ਿਆਰਪੁਰ ਨੂੰ ਪ੍ਰੋਜੈਕਟ ਸਬੰਧੀ ਹੈਂਡਬੁੱਕ ਭੇਟ ਕੀਤੀ । ਉਹਨਾਂ ਨੇ ਸੈਮੀਨਾਰ ਵਿੱਚ ਪਹੁੰਚ ਕੇ ਆਰਟ ਅਧਿਆਪਕਾਂ ਨੂੰ ਵਿਸ਼ੇ ਨਾਲ ਸਬੰਧਿਤ ਐਕਟੀਵਿਟੀਜ ਕਰਵਾਈਆਂ । ਇਸ ਨਾਲ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ । ਇਸ ਮੌਕੇ ਅਮਰੀਕ ਸਿੰਘ, ਜਿਲ੍ਹਾ ਕੋਆਡੀਨੇਟਰ ਕਰੀਅਰ ਗਾਈਡੈਂਸ, ਸਤਵੰਤ ਕੌਰ, ਅੰਕੁਰ ਸੂਦ ਅਤੇ ਅਮਿਤ ਕੁਮਾਰ ਹਾਜਰ ਸਨ ।

ਫੋਟੋ – ਸਲੈਮ ਆਊਟ ਐਨ.ਜੀ.ਓ. ਤੋਂ ਸ੍ਰੀ ਗੌਰੀ ਸ਼ੰਕਰ ਪ੍ਰੈਜੈਕਟ ਆਵਾਜ ਦੀ ਹੈਂਡ ਬੁੱਕ ਲਲਿਤਾ ਅਰੋੜਾ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹੁਸ਼ਿਆਰਪੁਰ ਨੂੰ ਭੇਟ ਕਰਦੇ ਹੋਏ ।