Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਭਾਰਤੀ ਮਾਨਕ ਬਿਊਰੋ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਮਾਨਕ ਲੇਖਣੀ ਮੁਕਾਬਲਾ ਕਰਵਾਇਆ

ਭਾਰਤੀ ਮਾਨਕ ਬਿਊਰੋ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਮਾਨਕ ਲੇਖਣੀ ਮੁਕਾਬਲਾ ਕਰਵਾਇਆ

ਫਗਵਾੜਾ 25 ਅਕਤੂਬਰ (ਲਾਲੀ ) 

*ਵਸਤੂਆਂ ਦੀ ਗੁਣਵੱਤਾ ਚੈੱਕ ਕਰਕੇ ਹੀ ਖ਼ਰੀਦਣਾ ਸਮੇਂ ਦੀ ਮੁੱਖ ਲੋੜ-ਗੋਗਨਾ

– ਭਾਰਤੀ ਮਾਣਕ ਬਿਉਰੋ ਜੰਮੂ ਅਤੇ ਕਸ਼ਮੀਰ ਸ਼ਾਖਾ ਵੱਲੋਂ ਜਾਰੀ ਆਦੇਸ਼ਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਮਾਨਕ ਲੇਖਣੀ ਮੁਕਾਬਲਾ ਕਰਵਾਇਆ ਗਿਆ । ਸਕੂਲ ਵਾਇਸ ਪ੍ਰਿੰਸੀਪਲ ਬੰਦਨਾ ਸ਼ਰਮਾ ਅਤੇ ਮੈਂਟਰ ਅਧਿਆਪਕਾ ਜੀਵਨ ਦੀ ਦੇਖ ਰੇਖ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਟੇਟ ਰਿਸੋਰਸ ਪਰਸਨ ਹਰਜਿੰਦਰ ਕੁਮਾਰ ਗੋਗਨਾ ਵਿਸ਼ੇਸ਼ ਰੂਪ ਵਿੱਚ ਪਹੁੰਚੇ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਮਾਨਕ ਬਿਉ੍ਰੋਰੋ ਵੱਲੋਂ ਮਾਨਕੀਕਰਨ, ਪ੍ਰਮਾਣੀਕਰਨ ਸਕੀਮਾਂ , ਟੈਸਟਿੰਗ, ਸਿਖਲਾਈ ਅਤੇ ਮਿਆਰੀ ਤਰੱਕੀ ਗਤੀਵਿਧੀਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਉਹਨਾਂ ਨੂੰ ਆਈ. ਐੱਸ .ਆਈ. ਮਾਰਕ ਨਾਲ ਵਸਤੂਆਂ ਖਰੀਦਣ ਦੀ ਮਹੱਤਤਾ, ਅਸਲੀ ਨਕਲੀ ਆਈ. ਐੱਸ .ਆਈ. ਨਿਸ਼ਾਨਾਂ ਵਿਚਕਾਰ ਫਰਕ ਕਰਨ ਅਤੇ ਸੋਨੇ ਦੇ ਗਹਿਣਿਆਂ ‘ਤੇ ਐੱਚ. ਯੂ. ਆਈ. ਡੀ. ਨੰਬਰ ਨੂੰ ਚੈੱਕ ਕਰਨ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਮੈਡਮ ਜੀਵਨ ਅਤੇ ਸੇਵਾ ਮੁਕਤ ਹੈੱਡ ਮਾਸਟਰ ਨਰੇਸ਼ ਕੋਹਲੀ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਸਾਡੇ ਵੱਲੋਂ ਖਰੀਦੀਆਂ ਵਸਤੂਆਂ ਸਾਡੀ ਸਿਹਤ ‘ਤੇ ਸਿੱਧੇ ਪ੍ਰਭਾਵ ਪਾਉਂਦੀਆਂ ਹਨ l ਇਸ ਲਈ ਮਾਨਕ ਚੈੱਕ ਕਰਕੇ ਹੀ ਚੀਜਾਂ ਖਰੀਦਣੀਆਂ ਚਾਹੀਦੀਆਂ ਹਨ । ਵਾਇਸ ਪ੍ਰਿੰਸੀਪਲ ਬੰਦਨਾ ਸ਼ਰਮਾ ਅਤੇ ਲੈਕ. ਦਲਜੀਤ ਕੌਰ ਨੇ ਬਿਊਰੋ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਵਸਤੂਆ ਦੀ ਗੁਣਵੱਤਾ ‘ਤੇ ਸਖਤੀ ਨਾਲ ਪਹਿਰਾ ਦੇਣਾ ਸਮੇਂ ਦੀ ਲੋੜ ਹੈ ਅਤੇ ਇਹ ਜਾਣਕਾਰੀ ਪਾਠਕ੍ਰਮ ਵਿੱਚ ਵੀ ਜੋੜਨੀ ਚਾਹੀਦੀ ਹੈ । ਸਕੂਲ ਗਤੀਵਿਧੀ ਇੰਚਾਰਜ ਲੈਕ. ਦਲਜੀਤ ਕੌਰ ਅਤੇ ਲੈਕ. ਜਯੋਤੀ ਪਾਠਕ ਵੱਲੋਂ ਮਾਨਕ ਲੇਖਨੀ ਮੁਕਾਬਲੇ ਵਿੱਚੋਂ ਘੋਸ਼ਿਤ ਜੇਤੂ ਵਿਦਿਆਰਥਣਾਂ ਸਿਮਰਨ, ਹਰਸ਼ਪ੍ਰੀਤ ਕੌਰ, ਜਸਲੀਨ ਬੇਹਾਨ ਅਤੇ ਅਮਰਿਤਾ ਨੂੰ ਪ੍ਰਬੰਧਕਾਂ ਵੱਲੋਂ ਨਕਦ ਪੁਰਸਕਾਰ ਦਿੱਤੇ ਗਏ ਅਤੇ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥਣਾਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ। ਇਸ ਮੌਕੇ ਲੈਕ. ਵਰਿੰਦਰ ਸਿੰਘ ਕੰਬੋਜ, ਸਤੀਸ਼ ਕੁਮਾਰ, ਸੀਮਾ ਖੁਰਾਣਾ, ਅਨੁਕੰਪਾ , ਗੀਤਾ ਖੁਰਾਣਾ,ਰੀਤੂ ਡੋਗਰਾ, ਗੁਰਜੀਤ ਕੌਰ ਆਦਿ ਵੀ ਮੌਜੂਦ ਸਨ ।