ਫਗਵਾੜਾ 25 ਅਕਤੂਬਰ (ਲਾਲੀ )
* ਕਾਂਗਰਸ ਪਾਰਟੀ ‘ਚ ਹਰ ਵਰਕਰ ਨੂੰ ਮਿਲਦਾ ਹੈ ਮਾਣ ਸਤਿਕਾਰ -ਬਲਵਿੰਦਰ ਸਿੰਘ ਧਾਲੀਵਾਲ
: ਪਿੰਡ ਬੀੜ ਪੁਆਦ ਤੋਂ 25 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਸਵ. ਹਰਬੰਤ ਸਿੰਘ ਅਟਵਾਲ ਦੇ ਪੜਪੋਤੇ ਅਤੇ ਮੈਂਬਰ ਪੰਚਾਇਤ ਮਨਪ੍ਰੀਤ ਸਿੰਘ ਮੰਨਾ ਅਟਵਾਲ ਨੇ ਕਰੀਬ ਦੋ ਦਰਜਨ ਪਰਿਵਾਰਾਂ ਦੇ ਨਾਲ ਪ੍ਰਵਾਸੀ ਭਾਰਤੀਆਂ ਨੰਬਰਦਾਰ ਰਵਿੰਦਰ ਪਾਲ ਸਿੰਘ ਅਟਵਾਲ , ਰਛਪਾਲ ਸਿੰਘ ਪਾਲਾ ਅਟਵਾਲ,ਮਨਿੰਦਰ ਸਿੰਘ ਅਟਵਾਲ ,ਗੁਰਿੰਦਰ ਸਿੰਘ ਅਟਵਾਲ ,ਪੁਸ਼ਪਿੰਦਰ ਸਿੰਘ ਅਟਵਾਲ,ਸੁਰਜੀਤ ਸਿੰਘ ਅਟਵਾਲ ਅਤੇ ਭੁਪਿੰਦਰ ਸਿੰਘ ਅਟਵਾਲ ਦੀ ਪ੍ਰੇਰਨਾ ਸਦਕਾ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਹਨਾਂ ਦਾ ਸਵਾਗਤ ਕਰਨ ਲਈ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਤੋਂ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਕਾਂਗਰਸੀ ਆਗੂਆਂ ਕਮਲ ਧਾਲੀਵਾਲ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਨਰੇਸ਼ ਭਾਰਦਵਾਜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਜਸਵੰਤ ਸਿੰਘ ਨੀਟਾ ਜਗਪਾਲਪੁਰ ਦਿਹਾਤੀ ਪ੍ਰਧਾਨ ਅਤੇ ਵਿੱਕੀ ਰਾਣੀਪੁਰ ਸਮੇਤ ਪਿੰਡ ਬੀੜ ਪੁਆਦ ਪਹੁੰਚੇ। ਉਹਨਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਮੰਨਾ ਅਟਵਾਲ ਤੋਂ ਇਲਾਵਾ ਅਤੇ ਹੋਰਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਿਰਫ ਢਾਈ ਸਾਲ ਵਿੱਚ ਹੀ ਪੰਜਾਬ ਦੇ ਲੋਕਾਂ ਦਾ ਆਪ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਲੋਕ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਵਿੱਚ ਲਾ ਆਰਡਰ ਦੀ ਸਥਿਤੀ ਬਹੁਤ ਹੀ ਮਾੜੀ ਹੈ ਜਿਸਦੇ ਚੱਲਦਿਆਂ ਸਾਰੇ ਪਾਸੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਦੂਜੇ ਪਾਸੇ ਕਿਸਾਨ ਭਰਾਵਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਕੋਈ ਖ਼ਰੀਦ ਨਹੀਂ ਰਿਹਾ l ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਸਰਕਾਰਾਂ ਉਹਨਾਂ ਦੀ ਬਾਂਹ ਨਹੀਂ ਫੜ ਰਹੀਆਂ l ਮਜ਼ਬੂਰਨ ਉਹ ਕਈ ਦਿਨਾਂ ਤੋਂ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਲੇਕਿਨ ਸਰਕਾਰਾਂ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ l ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੀ ਹਮਦਰਦ ਪਾਰਟੀ ਹੈ ਅਤੇ ਉਹਨਾਂ ਦੇ ਸ਼ਾਸਨ ਕਾਲ ਦੌਰਾਨ ਕਿਸਾਨਾਂ ਨੂੰ ਕਦੇ ਵੀ ਕਿਸੇ ਤਰਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ l ਉਹਨਾਂ ਸਮੂਹ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਕਾਂਗਰਸ ਵਿੱਚ ਸ਼ਾਮਿਲ ਹੋਏ ਮਨਪ੍ਰੀਤ ਸਿੰਘ ਮੰਨਾ ਅਟਵਾਲ ਪੰਚ, ਹਰਜੀਤ ਕੌਰ ਅਟਵਾਲ, ਅਮਰਜੀਤ ਕੌਰ, ਹਰਵਿੰਦਰ ਸਿੰਘ ਅਟਵਾਲ ਸਾਬਕਾ ਗੁ: ਪ੍ਰਧਾਨ, ਹਰਦੀਪ ਸਿੰਘ ਅਟਵਾਲ, ਰਣਵੀਰ ਸਿੰਘ ਅਟਵਾਲ, ਗੁਰ ਇਕਬਾਲ ਸਿੰਘ ਅਟਵਾਲ, ਜਸਪ੍ਰੀਤ ਸਿੰਘ ਅਟਵਾਲ, ਤਜਿੰਦਰ ਸਿੰਘ ਕਾਲਾ ਅਟਵਾਲ, ਸੁਖਵੀਰ ਸਿੰਘ, ਕੁਲਵੀਰ ਕੌਰ ਅਟਵਾਲ, ਬਲਜੀਤ ਕੌਰ ਅਟਵਾਲ, ਰੇਸ਼ਮ ਕੌਰ ਸੰਧੂ, ਗੁਰਬਖਸ਼ ਕੌਰ ਸੰਧੂ, ਢਾਡੀ ਜਸਪ੍ਰੀਤ ਕੌਰ ਸੰਧੂ, ਰਾਮ ਦਾਸ, ਰੇਸ਼ਮ ਕੌਰ, ਸੱਤਿਆ ਦੇਵੀ ਅਤੇ ਸੁਭਾਸ਼ ਨੇ ਕਿਹਾ ਕਿ ਉਹ ਦੁਬਾਰਾ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਸਮਰਪਿਤ ਵਰਕਰਾਂ ਵਜੋਂ ਹੁਣ ਤੋਂ ਹੀ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਲਖਵੀਰ ਸਿੰਘ, ਭੁਪਿੰਦਰ ਸਿੰਘ ਅਟਵਾਲ, ਗੁਰਮੀਤ ਸਿੰਘ ਅਟਵਾਲ, ਨਿਰਮਲ ਕੌਰ ਪੰਚ, ਮਹਿੰਦਰ ਸਿੰਘ, ਲਖਵੀਰ ਸਿੰਘ ਸੰਧੂ ਸਾਬਕਾ ਸਰਪੰਚ, ਪਰਮਜੀਤ ਸਿੰਘ ਰਾਣਾ ਸੰਧੂ, ਪ੍ਰਿਤਪਾਲ ਸਿੰਘ ਬੌਬੀ ਅਟਵਾਲ, ਗੁਰਪ੍ਰੀਤ ਸਿੰਘ ਗੋਪਾ ਅਟਵਾਲ, ਸੁਖਦੇਵ ਸਿੰਘ ਫੌਜੀ ਅਟਵਾਲ, ਜੋਗਾ ਸਿੰਘ ਅਟਵਾਲ, ਪਰਮਿੰਦਰ ਸਿੰਘ ਅਟਵਾਲ, ਹਰਦੇਵ ਸਿੰਘ ਅਟਵਾਲ, ਸੁਖਰਾਜ ਸਿੰਘ ਸੁੱਖਾ ਅਟਵਾਲ, ਹਰਸ਼ਦੀਪ ਸਿੰਘ ਸੰਧੂ, ਗੁਰਕੀਰਤਨ ਸਿੰਘ ਸੰਧੂ, ਸੁਖਰਾਜ ਸਿੰਘ ਰਾਜਾ ਅਟਵਾਲ, ਵਿਕਰਮ ਸਿੰਘ ਵਿੱਕਾ ਅਟਵਾਲ, ਗੁਰਵਿੰਦਰ ਸਿੰਘ ਅਟਵਾਲ, ਪਰਮਵੀਰ ਸਿੰਘ ਅਟਵਾਲ, ਰਣਜੀਤ ਕੌਰ ਅਟਵਾਲ, ਬਲਰਾਜ ਕੌਰ ਅਟਵਾਲ, ਨਰਿੰਦਰ ਕੌਰ ਅਟਵਾਲ, ਪਰਮਜੀਤ ਕੌਰ ਅਟਵਾਲ, ਮਨਦੀਪ ਕੌਰ ਅਟਵਾਲ, ਤਮਨ ਅਟਵਾਲ, ਸੁਰਿੰਦਰ ਕੌਰ ਅਟਵਾਲ, ਕੁਲਵਿੰਦਰ ਕੌਰ, ਪ੍ਰੇਮਵਤੀ, ਹਰਪ੍ਰੀਤ ਕੌਰ ਅਟਵਾਲ, ਹਰਪ੍ਰੀਤ ਕੌਰ, ਦਲਜੀਤ ਕੌਰ ਅਟਵਾਲ, ਸਰਬਜੀਤ ਕੌਰ ਸਾਬੀ ਅਟਵਾਲ, ਕਿੰਜਲ ਸੰਧੂ, ਸਹਿਜ ਸੰਧੂ, ਫਤਹਿ ਸੰਧੂ ਅਤੇ ਅਗਮ ਸੰਧੂ ਆਦਿ ਹਾਜ਼ਰ ਸਨ