Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪਿੰਡ ਪੰਡੋਰੀ ਅਟਵਾਲ ਵਿਖੇ (ਨਾਨਕ ਬਗੀਚੀ) ਲਗਾਈ

ਪਿੰਡ ਪੰਡੋਰੀ ਅਟਵਾਲ ਵਿਖੇ (ਨਾਨਕ ਬਗੀਚੀ) ਲਗਾਈ

ਗੜਦੀਵਾਲਾ (ਚੌਧਰੀ) 
ਪਿੰਡ ਪੰਡੋਰੀ ਅਟਵਾਲ ਵਿਖੇ (ਨਾਨਕ ਬਗੀਚੀ) ਲਗਾਈ  
1 ਅਕਤੂਬਰ : ਪੰਜਾਬ ਸਰਕਾਰ ਦੇ ਜੰਗਲਾਤ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਪੰਡੋਰੀ ਅਟਵਾਲ ਵਿਖੇ 33-70 ਸੁਕੇਅਰ ਫੁੱਟ ਵਿਚ ਨਾਨਕ ਬਗੀਚੀ ਲਗਾਈ ਗਈ। ਜਿਸ ਵਿੱਚ 550 ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ।ਪਹਿਲਾਂ ਜੇਸੀਬੀ ਲਗਾ ਕੇ ਲੇਬਲਿੰਗ ਤੇ ਮਿੱਟੀ ਦੀ  ਪਰਖ ਕਰਕੇ ਗੁਣਵੱਤਾ ਅਨੁਸਾਰ  ਜ਼ਮੀਨ ਤਿਆਰ ਕੀਤੀ ਗਈ ਤੇ ਮਾਰਕਿੰਗ ਕੀਤੀ ਗਈ ਤੇ  ਫਿਰ 550 ਬੂਟੇ ਲਗਾਏ ਗਏ ।ਇਸ ਮੌਕੇ ਪਿੰਡ ਦੀ ਸਰਪੰਚ ਹਰਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ,ਇਹ ਬਾਬੇ ਨਾਨਕ ਦੇ ਨਾਂ ਤੇ   ਲਗਾਈ ਗਈ ਬਗੀਚੀ ਪਿੰਡ ਦਾ ਮਾਣ ਸਨਮਾਨ ਵਧਾਏਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਯਾਦਗਾਰ  ਬਣੇਗੀ।ਇਹ ਬਾਬੇ ਨਾਨਕ ਦੇ ਨਾਂ ਦੀ ਬਗੀਚੀ  ਜੰਗਲਾਤ ਮਹਿਕਮੇ ਦਾ ਪਿੰਡ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਇਸ ਨਾਲ ਕੁਝ  ਗਲੋਬਲ ਵਾਰਮਿੰਗ ਨੂੰ ਵੀ ਠੱਲ੍ਹ ਪਵੇਗੀ। ਇਸ ਮੌਕੇ ਜੰਗਲਾਤ ਦੇ ਰੇਂਜ ਅਫਸਰ ਸੰਜੀਵ ਕੁਮਾਰ, ਬਲਾਕ ਜੰਗਲਾਤ ਅਫਸਰ ਓਮ ਪ੍ਰਕਾਸ਼ ,ਗਾਰਡ ਨਵਦੀਪ ਸਿੰਘ’ ,ਪਿੰਡ ਦੀ ਸਰਪੰਚ ਹਰਵਿੰਦਰ ਕੌਰ ,ਲੰਬੜਦਾਰ ਮਲਕੀਤ ਸਿੰਘ , ਪੰਚ ਸਰਬਜੀਤ ਕੌਰ ,ਲੇਖਰਾਜ,ਸੁਖਵਿੰਦਰ ਸਿੰਘ ਗਾਮਾ ,ਗੁਰਵਿੰਦਰ ਸਿੰਘ ਗੋਰਾ,ਜਸਵਿੰਦਰ ਸਿੰਘ ,ਕਰਨੈਲ ਸਿੰਘ, ਅਵਤਾਰ ਸਿੰਘ ,ਜੰਗਲਾਤ ਵਰਕਰ  ਅਮਰੀਕ ਸਿੰਘ ਮਸਤੀਵਾਲ,ਬਰਿੰਦਰ ,ਚੰਦਰਪਾਲ’ ਮਦਨ ਲਾਲ, ਪੱਪੂ, ਜਗਦੀਸ਼ ,ਸੁਰਿੰਦਰ ਸਿੰਘ ,ਸੰਦੀਪ ਸਿੰਘ ਆਦਿ ਹਾਜ਼ਰ ਸਨ