Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਦੇਖੋ ਚੋਰਾਂ ਦੀ ਕਰਤੂਤ..ਟੈਂਪੂ ਚ ਖਰੀਦ ਕੇ ਰੱਖੀਆਂ ਦੋ ਗੰਡਿਆਂ ਦੇ ਤੋੜੇ ਚੁੱਕ ਕੇ ਹੋਏ ਫਰਾਰ

ਦੇਖੋ ਚੋਰਾਂ ਦੀ ਕਰਤੂਤ..ਟੈਂਪੂ ਚ ਖਰੀਦ ਕੇ ਰੱਖੀਆਂ ਦੋ ਗੰਡਿਆਂ ਦੇ ਤੋੜੇ ਚੁੱਕ ਕੇ ਹੋਏ ਫਰਾਰ

ਹੁਸ਼ਿਆਰਪੁਰ / ਗੜਦੀਵਾਲਾ 13 ਅਗਸਤ (ਚੌਧਰੀ) 

: ਕੱਲ ਸਵੇਰੇ ਦੀ ਗੱਲ ਹੈ ਜਦੋਂ ਗੜਦੀਵਾਲਾ ਤੋਂ ਅਮਰੀਕ ਸਿੰਘ ਤੇ ਅਮਿਤ ਕੁਮਾਰ ਸਬਜੀ ਮੰਡੀ ਹੁਸ਼ਿਆਰਪੁਰ ਪੁਰਹੀਰਾਂ ਵਿਖੇ ਸਬਜੀ ਲੈਣ ਗਏ ਤਾਂ ਉਹਨਾਂ ਨੂੰ ਇੱਕ ਬੜਾ ਝਟਕਾ ਲੱਗਾ।ਉਨ੍ਹਾਂ ਦੱਸਿਆ ਕਿ ਸਵੇਰੇ 5.35 ਦੇ ਕਰੀਬ ਜਦੋਂ ਇਹਨਾਂ ਨੇ ਦੋ ਗੰਡਿਆਂ ਦੇ ਤੋੜੇ ਖਰੀਦ ਕੇ ਗੱਡੀ ਵਿੱਚ ਰੱਖ ਲਏ ,ਜਦੋਂ ਇਹ ਦੁਬਾਰਾ ਹੋਰ ਸਮਾਨ ਲੈਣ ਗਏ ਤਾਂ ਗੰਡਿਆਂ ਦੇ ਤੋੜੇ ਜੋ ਗੱਡੀ ਵਿੱਚ ਰੱਖੇ ਸਨ ਚੋਰ ਲੈ ਕੇ ਫਰਾਰ ਹੋ ਗਏ ।ਇੱਕ ਤੋੜਾ 30 ਕਿਲੋ ਤੇ ਦੂਜਾ 50 ਕਿਲੋ ਦਾ ਸੀ।ਮੰਡੀ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ। ਇਹਨਾਂ ਦੋਨਾਂ ਨੇ ਆੜਤੀਆਂ ਤਾਈ ਪਹੁੰਚ ਕੀਤੀ ਗਈ । ਆੜਤੀਆਂ ਨੇ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਕੈਮਰਿਆਂ ਵਿੱਚ ਦੋ ਚੋਰ ਮੋਟਰਸਾਈਕਲ ਤੇ ਆਏ ਤੇ ਦੋਨੋਂ ਗੰਡਿਆਂ ਦੇ ਤੋੜੇ ਮੋਟਰਸਾਈਕਲ ਤੇ ਰੱਖ ਕੇ ਫਰਾਰ ਹੋ ਗਏ ।ਇਸ ਨਾਲ ਇਸ ਘਟਨਾ ਨਾਲ ਮੰਡੀ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੰਡੀ ਚ ਸਬਜ਼ੀ ਖਰੀਦਣ ਗਏ ਵੀ ਹੁਣ ਸੁਰੱਖਿਤ ਨਹੀਂ ਹਨ ।ਇਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਲੋਕਾਂ ਦਾ ਪੁਲਿਸ ਤੋਂ ਯਕੀਨ ਹੱਟ ਜਾਏਗਾ।

ਫੋਟੋ : ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਤੇ ਅਮਿਤ ਕੁਮਾਰ।