Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਹਿੰਦ ਕਮਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਮੀਟਿੰਗ ਚ ਹੋਈਆਂ ਅਹਿਮ ਵਿਚਾਰਾਂ

ਹਿੰਦ ਕਮਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਮੀਟਿੰਗ ਚ ਹੋਈਆਂ ਅਹਿਮ ਵਿਚਾਰਾਂ

ਗੜਦੀਵਾਲਾ 3 ਅਗਸਤ (ਚੌਧਰੀ) 

ਭਾਜਪਾ ਸਰਕਾਰ ਤੋਂ ਹਰੇਕ ਵਰਗ ਦੁਖੀ ਕਾਮਰੇਡ : ਗਰਨੇਕ ਸਿੰਘ ਭੱਜਲ

 : ਅੱਜ ਗੜਦੀਵਾਲਾ ਵਿਖੇ ਸੀਪੀਆਈ ਐਮ ਤਹਿਸੀਲ ਦਸੂਹਾ ਦੀ ਮੀਟਿੰਗ ਚੈਂਚਲ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਜਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਸਕੱਤਰੇਤ ਮੈਂਬਰ ਮਹਿੰਦਰ ਕੁਮਾਰ ਬਡੋਆਣ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਬੋਲਦਿਆਂ ਕਾਮਰੇਡ ਗੁਰਨੇਕ ਸਿੰਘ ਭੱਜਣ ਨੇ ਕਿਹਾ ਭਾਰਤ ਦੇ ਲੋਕਾਂ ਵੱਲੋਂ ਮੋਦੀ ਨੂੰ ਅਸਲੀਅਤ ਦਿਖਾ ਕੇ ਹੁਣ ਮੋਦੀ ਸਰਕਾਰ ਲਾਚਾਰ ਅਤੇ ਐਨਡੀਏ ਦੀ ਸਰਕਾਰ  ਬਣਾ ਦਿੱਤੀ ਹੈ। ਉਹਨਾਂ ਕਿਹਾ ਕਿ ਭਾਜਪਾ 400 ਸੀਟਾਂ ਤੇ ਜਿੱਤਣ ਦੀਆ ਡੀਂਗਾ ਮਾਰਨ ਵਾਲੀ ਪਾਰਟੀ ਹੁਣ 300 ਸੀਟਾਂ ਵੀ ਨਹੀਂ ਬਚਾ ਸਕੀ ? ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ 63 ਸੀਟਾਂ ਭਾਜਪਾ ਵੱਲੋਂ ਗਵਾਈਆਂ ਗਈਆਂ। ਲੋਕ ਸਭਾ ਵਿੱਚ 272 ਸੀਟਾਂ ਵੀ ਨਹੀਂ ਬਚਾ ਸਕੀ। ਸਰਕਾਰ ਬਣਾਉਣ ਲਈ ਸਹਾਰਿਆਂ ਦੀ ਮਦਦ ਲੈਣੀ ਪਈ। ਹੁਣ ਵੀ ਭਾਜਪਾ ਆਪਣੀ ਵੰਡ ਪਾਊ ਨੀਤੀਆਂ ਦਾ ਧਰੁਵੀਕਰਨ ਕਰਕੇ ਅੱਗੇ ਵਧਣਾ ਚਾਹੁੰਦੀ ਹੈ ਪਰ ਲੋਕ ਇਹਨਾਂ ਦੀਆਂ ਨਫਰਤ ਵੰਡ ਪਾਓ ਨੀਤੀਆਂ ਤੋਂ ਜਾਣੂ ਹੋ ਗਏ ਹਨ। ਜੇ ਭਾਜਪਾ ਅਜੇ ਵੀ ਲੱਗੇ ਝਟਕਿਆਂ ਤੋਂ ਕੁਝ ਨਹੀਂ ਸਿੱਖੀ ਤਾਂ ਲੋਕ ਇਸ ਨੂੰ ਜਲਦੀ ਸਤਾ ਤੋਂ ਲਾਂਭੇ ਕਰਨ ਲਾਂਭੇ ਕਰ ਦੇਣਗੇ। ਉਹਨਾਂ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਬਸੰਤੀ ਪੱਗਾਂ ਬੰਨ ਕੇ ਭਗਤ ਸਿੰਘ ਦੇ ਅਨਿਆਈ ਕਹਾਉਣ ਵਾਲੀ ਸਰਕਾਰ ਜੋ ਕਾਮਰੇਡ ਸੁਰਜੀਤ ਦੀ ਯਾਦਗਾਰ ਬਣਾਉਣ ਲਈ ਹੁਸ਼ਿਆਰਪੁਰ ਦੀਆਂ ਕਚਹਿਰੀਆਂ ਲਾਗੇ ਜਗ੍ਹਾ ਦੇਣ ਲਈ ਮੰਨੀ ਸੀ ਪਰ ਅਜੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਹੋਈ ।ਅਜੇ ਤੱਕ ਵੀ ਉਸ ਜਗਹਾ ਤੇ ਪੁੱਡਾ ਦਾ ਕਬਜ਼ਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦੀਆਂ ਨੀਤੀਆਂ ਸਾਫ ਹੋਣ ਤਾਂ ਉਹ ਸਭ ਕੁਝ ਕਰ ਸਕਦੀ ਹੈ ਉਹਨਾਂ ਕਿਹਾ ਜਲਦੀ ਹੀ ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਕਾਮਰੇਡ ਸੁਰਜੀਤ ਦੀ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਜਗਹ  ਅਲਾਟ ਕਰੇ। ਤਹਿਸੀਲ ਸਕੱਤਰ ਰਣਜੀਤ ਸਿੰਘ ਵੱਲੋਂ ਪਿਛਲੇ ਕੰਮਾਂ ਦੀ ਰਿਵਿਊ ਰਿਪੋਰਟ ਪੜ੍ ਕੇ ਸੁਣਾਈ ਗਈ । ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 9 ਅਗਸਤ ਨੂੰ ਇਜਰਾਇਲ ਦੇ ਖਿਲਾਫ ਜ਼ਿਲਾ ਪੱਧਰ ਤੇ ਪੁਤਲੇ ਫੂਕੇ ਜਾਣਗੇ। ਜਥੇਬੰਦਕ ਚੋਣਾਂ ਇਕ ਸਤੰਬਰ ਤੋਂ 30 ਸਤੰਬਰ ਤੱਕ ਮੁਕੰਮਲ ਕਰਨ  ਦਾ ਫੈਸਲਾ ਕੀਤਾ ਗਿਆ ।ਅੱਜ ਦੀ ਮੀਟਿੰਗ ਵਿੱਚ ਰਣਜੀਤ ਸਿੰਘ ਚੌਹਾਨ, ਹਰਬੰਸ ਸਿੰਘ ਧੂਤ ,ਚੈਚਲ ਸਿੰਘ ਪਮਾ ,ਮਨਜੀਤ ਕੌਰ ਭੱਟੀਆਂ, ਸਰਬਣ ਸਿੰਘ, ਕਮਲੇਸ਼ ਕੌਰ ਧੂਤ, ਅਜੀਤ ਸਿੰਘ ਤੇ ਹਰਮੇਲ ਸਿੰਘ ਲਾਲੋਵਾਲ ਹੁਸੈਨਪੁਰ,  ਮਲਕੀਤ ਸਿੰਘ ਸ਼ਿਵ ਕੁਮਾਰ ਟਾਂਡਾ, ਤੇ ਗੁਰਦੀਪ ਸਿੰਘ ਡੱਫਰ ਆਦਿ ਸ਼ਾਮਿਲ ਹੋਏ।