Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਮੇਲੇ ‘ਚ ਪਹੁੰਚੀਆਂ ਸ਼ਖਸੀਅਤਾਂ ਦਾ ਸੰਜੀਵ ਮਨਹਾਸ ਵਲੋਂ ਸਨਮਾਨ

ਮੇਲੇ ‘ਚ ਪਹੁੰਚੀਆਂ ਸ਼ਖਸੀਅਤਾਂ ਦਾ ਸੰਜੀਵ ਮਨਹਾਸ ਵਲੋਂ ਸਨਮਾਨ

ਗੜ੍ਹਦੀਵਾਲਾ 19 ਜੂਨ (ਚੌਧਰੀ) 

ਮੁਕੇਸ਼ ਤਲਵਾੜਾ ਵੱਲੋ ਗਾਏ ਅੱਜ ਮੈਨੂੰ ਨੱਚ ਲੈਣ ਦੇ ਧਾਰਮਿਕ ਗੀਤ ਨੇ ਸੰਗਤਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ

: ਗੜ੍ਹਦੀਵਾਲਾ ਦੇ ਨਜਦੀਕ ਕੰਢੀ ਏਰੀਏ ਦੇ ਪਿੰਡ ਭੱਟਲਾਂ ਵਿਖੇ ਪੀਰ ਬਾਬਾ ਮੁਕਾਮ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ। ਇਸ ਪ੍ਰੋਗਰਾਮ ਵਿੱਚ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ, ਸੰਜੀਵ ਮਨਹਾਸ, ਕਾਮਰੇਡ ਵਿਜੈ ਸ਼ਰਮਾ ਦਸੂਹਾ,ਕੈਪਟਨ ਕਰਨ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਮੁਨੀਸ਼ ਆਸ਼ੂ ਘੁਗੀਆਲ,ਸੁਖਰਾਜ ਸ਼ਾਹ, ਮਦਨ ਲਾਲ ,ਸ਼ਾਮ ਸਿੰਘ, ਨਰੇਸ਼ ਕੁਮਾਰ, ਬਿੰਦੀ ਮਲ੍ਹੇਵਾਲ, ਮਿੰਦਾ, ਹਰਮਿੰਦਰ ਸਿੰਘ, ਕਰਨੈਲ ਸਿੰਘ, ਸੁਰਿੰਦਰ ਸ਼ਿੰਦੀ, ਜੇ ਈ ਰਸ਼ਪਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਇਸ ਪ੍ਰੋਗ੍ਰਾਮ ਵਿਚ ਸਭ ਤੋਂ ਪਹਿਲਾਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਮੁਕੇਸ਼ ਤਲਵਾੜਾ ਐਂਡ ਪਾਰਟੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਅਤੇ ਸਾਰਾ ਦਿਨ ਅਤੁਟ ਲੰਗਰ ਵਰਤਾਇਆ ਗਿਆ। ਮਲ੍ਹੇਵਾਲ ਤੇ ਭਟਲਾਂ ਦੇ ਨੌਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੋਕੇ ਅਰਵਿੰਦਰ ਸਿੰਘ ਰਸੂਲਪੁਰ ਅਤੇ ਸੰਜੀਵ ਮਨਹਾਸ ਅਤੇ ਕਾਮਰੇਡ ਵਿਜੈ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਧਾਰਮਿਕ ਪ੍ਰੋਗਰਾਮਾ ਨਾਲ਼ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ, ਇਕਠੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਮੇਲਾ ਕਮੇਟੀ ਵਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ।