Prime Punjab Times

Latest news
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਡਾ਼ ਨੀਲਮ ਸੇਠੀ ਨੂੰ ਜੀਆਰਡੀ ਦੇ ਡਾਇਰੈਕਟਰ ਐਜੂਕੇਸ਼ਨ ਆਫ਼ ਟਰੱਸਟ ਦੀ ਜਿੰਮੇਵਾਰੀ ਸੰਭਾਲੀ

ਡਾ਼ ਨੀਲਮ ਸੇਠੀ ਨੂੰ ਜੀਆਰਡੀ ਦੇ ਡਾਇਰੈਕਟਰ ਐਜੂਕੇਸ਼ਨ ਆਫ਼ ਟਰੱਸਟ ਦੀ ਜਿੰਮੇਵਾਰੀ ਸੰਭਾਲੀ

ਫਗਵਾੜਾ (ਲਾਲੀ ਦਾਦਰ )

21 ਜੁਲਾਈ – ਸਥਾਨਕ ਜੀਆਰਡੀ ਟਰੱਸਟ ਹੁਸ਼ਿਆਰਪੁਰ ਰੋਡ ਫਗਵਾੜਾ ਪਿਛਲੇ 33 ਸਾਲ ਤੋਂ ਸਿਖਿਆ ਦੇ ਖੇਤਰ ਵਿੱਚ ਬੇਮਿਸਾਲ ਪਰਾਪਤੀਆ ਕਰ ਰਿਹਾ ਹੈ॥ ਟਰੱਸਟ ਵਲੋਂ ਪਰਸਿੱਧ ਸਿਖਿਆ ਸ਼ਸ਼ਤਰੀ ਡਾ਼ ਸ਼੍ਰੀਮਤੀ ਨੀਲਮ ਸੇਠੀ ਨੂੰ ਡਾਇਰੈਕਟਰ ਐਜੂਕੇਸ਼ਨ ਆਫ਼ ਟਰੱਸਟ ਦੀ ਜਿੰਮੇਵਾਰੀ ਸੰਭਾਲੀ ਗਈ ਹੈ॥ਦੱਸਿਆ ਗਿਆ ਕਿ ਡਾ਼ ਸੇਠੀ ਪਿਛਲੇ ਕਈ ਦਹਾਕਿਆਂ ਤੋਂ ਸਿਖਿਆ ਖੇਤਰ ਨੂੰ ਸਮਰਪਿਤ ਹਨ ਉਨਾਂ ਵਾਸਤੇ ਨੌਕਰੀ ਇੱਕ ਕਿੱਤਾ ਨਹੀਂ ਬਲਕਿ ਇੱਕ ਜਨੂੰਨ ਹੈ॥ਉਹ ਪਿਛਲੇ 12 ਸਾਲ ਤੋਂ ਗੁਰਦਾਸਪੁਰ ਦੀ ਏ ਗਰੇਡ ਦੀ ਸਿਖਿਆ ਸੰਸਥਾਂ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੂਮੈਨ ਅਤੇ ਗੁਰੂ ਨਾਨਕ ਦੇਵ ਵਰਸਿਟੀ ਕਾਲਜ ਕਲਾਨੌਰ ਵਿਖੇ ਬਤੌਰ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾਆ ਚੁੱਕੇ ਹਨ॥ਡਾ਼ ਸੇਠੀ ਨੂੰ ਐਮੀਨੈਟ ਸਿਟੀਜਨ ਆਫ਼ ਇੰਡੀਆ ਐਵਾਰਡ,ਬੈਸਟ ਪਿ੍ੰਸੀਪਲ ਐਵਾਰਡ,ਬੈਸਟ ਸਿਖਿਆ ਸ਼ਸਤਰੀ ਐਵਾਰਡ,ਇੰਦਰਾ ਗਾਂਧੀ ਵੂਮੈਨ ਅਚੀਵਰ ਐਵਾਰਡ ਜਿਹੇ ਪੁਰਸਕਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ॥2006 ਵਿੱਚ ਆਈ ਬੀ ਸੀ ਕੈਮਰਿਜ ਇੰਗਲੈਂਡ ਵਲੋੋਂ ਵੂਮੈਨ ਆਫ਼ ਦੀ ਜੀਅਰ ਵਰਗੀ ਦੁਰਲੱਭ ਉਪਾਧੀ ਨਾਲ ਵੀ ਸਨਨਾਮਿਤ ਕੀਤਾ ਜਾ ਚੁੱਕਾ ਹੈ॥ਡਾ਼ ਸੇਠੀ ਸਿਖਿਆ ਸ਼ਸ਼ਤਰੀ ਦੇ ਨਾਲ ਨਾਲ ਮਹਾਨ ਸਾਹਿਤਕਾਰ ਅਤੇ ਕਵਿੱਤਰੀ ਵੀ ਹਨ ਉਨਾਂ ਦੇ ਤਿੰਨ ਕਾਵਿ ਸੰਗ੍ਹਹਿ ਵੀ ਪਰਕਾਸ਼ਿਤ ਹੋ ਚੁੱਕੇ ਹਨ॥ਉਨਾਂ ਨੂੰ ਵਿਦੇਸ਼ਾਂ ਵਿੱਚ ਵੀ ਸਮੇਂ ਸਮੇਂ ਤੇ ਵੀ ਸਨਮਾਨਿਤ ਕੀਤਾ ਜਾਂਦਾ ਰਹਿੰਦਾ ਹੈ॥ਜੀ ਆਰ ਡੀ ਟਰੱਸਟ ਡਾ਼ ਸੇਠੀ ਨੂੰ ਟਰੱਸਟ ਦੀ ਜੁੰਮੇਵਾਰੀ ਸੰਭਾਲ ਕੇ ਜਿੱਥੇ ਪਰਸੰਨਤਾ ਮਹਿਸੂਸ ਕਰ ਰਿਹਾ ਹੈ ਉਥੇ ਅਦਾਰੇ ਦੀਆਂ ਨਵੀਆਂ ਸੰਭਾਵਨਾਵਾਂ ਵਾਸਤੇ ਆਸਵੰਦ ਹੈ॥

ਤਸਵੀਰ : ਡਾ਼ ਨੀਲਮ ਸੇਠੀ