ਗੜ੍ਹਦੀਵਾਲਾ 2 ਮਾਰਚ (ਚੌਧਰੀ)
: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਤੇ ਐਸ.ਡੀ.ਐਮ.ਟਾਂਡਾ ਵਿਓਮ ਭਾਰਦਵਾਜ ਜੀ ਦੀ ਯੋਗ ਅਗਵਾਈ ਹੇਠਾਂ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਵੈਨ ਉੜਮੁੜ ਹਲਕੇ ਵਿੱਚ ਵੋਟਰਾਂ ਨੂੰ ਵੋਟਾਂ ਸੰਬਧੀ ਜਾਗਰੂਕ ਕੀਤਾ ਗਿਆ ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਸਵੀਪ ਨੋਡਲ ਅਫ਼ਸਰ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕੀ ਇਹ ਵੋਟਰ ਜਾਗਰੂਕਤਾ ਵੈਨ ਵਲੋਂ ਹਰੇਕ ਬੂਥਾਂ ਤੇ ਜਾਕੇ ਵੋਟਰਾਂ ਨੂੰ ਵੋਟਰ ਮਸ਼ੀਨਾਂ ਅਤੇ ਵੋਟਾਂ ਸੰਬਧੀ ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।ਜਿਸ ਵਿੱਚ ਗੜ੍ਹਦੀਵਾਲਾ,ਗੌਂਦਪੁਰ,ਰਾਣਾ,ਪੰਡੋਰੀ,ਸਹਿਜੋਵਾਲ,ਮਸਤੀਵਾਲ , ਸੇਖਾਂ, ਕੰਢਾਲੀਆਂ,ਸਰਹਾਲਾ ਆਦਿ ਪਿੰਡਾਂ ਵਿੱਚ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ।ਜਿਸ ਵਿੱਚ ਲਖਵੀਰ ਸਿੰਘ ਸੁਪਰਵਾਈਜ ਨੰਬਰ 3 ਅਤੇ ਉਹਨਾਂ ਦੇ ਬੀ.ਐਲ.ਓਜ ਸਾਹਿਬਾਨਾਂ ਦੇ ਸਹਿਯੋਗ ਨਾਲ ਉੜਮੁੜ 41 ਦੇ ਵੋਟਰਾਂ ਨੂੰ ਉਹਨਾਂ ਦੇ ਜਮੂਰੀ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਈ ਵੀ ਐੱਮ ਅਤੇ ਵੱਖ ਵੱਖ ਵੋਟਰ ਐਪ ਵਾਰੇ,ਵੋਟ ਬਣਾਉਣ,ਵੋਟ ਪਾਉਣ, ਇਸ ਵਾਰੇ ਜਾਣਕਾਰੀ ਦਿੱਤੀ ਗਈ ।
ਜਿਸ ਵਿੱਚ ਨਵੇਂ ਬਣੇ ਵੋਟਰਾਂ ਵਲੋ ਵੀ ਕਾਫੀ ਉਤਸਾਹ ਦੇਖਣ ਨੂੰ ਮਿਲਿਆ।ਇਸ ਮੌਕੇ ਤੇ ਪ੍ਰੋ ਦਕਸ਼ ਸੋਹਲ ਸਵੀਪ ਨੋਡਲ ਅਫ਼ਸਰ ,ਪ੍ਰਿੰਸੀਪਲ ਤਰਸੇਮ ਸਿੰਘ,ਏ.ਐਸ.ਆਈ ਪ੍ਰੀਤਮ ਸਿੰਘ ਅਤੇ ਵੱਖ ਵੱਖ ਬੀ. ਐਲ.ਓਜ. ਸਾਹਿਬਾਨ ਹਾਜ਼ਿਰ ਸਨ ।