Prime Punjab Times

Latest news
ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਹਾਊਸ ਮੀਟ ਦਾ ਆਯੋਜਨ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਹਾਊਸ ਮੀਟ ਦਾ ਆਯੋਜਨ

ਗੜ੍ਹਦੀਵਾਲਾ 9 ਮਈ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਅੱਜ ਮਿਤੀ 09/05/24 ਨੂੰ ਸਕੂਲ ਵਿਖੇ ਹਾਊਸ ਮੀਟ ਦਾ ਆਯੋਜਨ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਸਕੂਲ ਦੇ ਚਾਰੋਂ ਹਾਊਸ ਵਿਚ ਉਹਨਾਂ ਦੇ ਕੈਪਟਨ , ਵਾਈਸ ਕੈਪਟਨ ,ਪਰੀਫੈਕਟ ਅਤੇ ਸਪੋਰਟਸ ਕੈਪਟਨ ਚੁਣੇ ਗਏ।

ਪਹਿਲੇ ਹਾਊਸ ਅਸ਼ੋਕਾ ਹਾਊਸ ਵਿੱਚ ਜਤਿਨ ਜਮਾਤ ਨੌਵੀਂ ਨੂੰ ਕੈਪਟਨ ਅਤੇ ਜੀਆ ਮਿਨਹਾਸ ਜਮਾਤ ਨੌਵੀਂ ਨੂੰ ਵਾਈਸ ਕੈਪਟਨ ਚੁਣਿਆ ਗਿਆ। ਇਸੇ ਹਾਊਸ ਵਿੱਚ ਸਪੋਰਟਸ ਕੈਪਟਨ ਅਰਸ਼ਦੀਪ ਸਿੰਘ ਅਤੇ ਜੀਆ ਬਾਵਾ ਨੂੰ ਚੁਣਿਆ ਗਿਆ ਅਤੇ ਬਾਰਾਂ ਪਰੀਫ਼ੈਕਟ ਚੁਣੇ ਗਏ । ਦੂਸਰਾ ਹਾਊਸ ਸ਼ਿਵਾ ਜੀ ਹਾਊਸ ਵਿੱਚ ਕੈਪਟਨ ਕਨਿਕਾ ਸ਼ਰਮਾ ਜਮਾਤ ਨੌਵੀਂ ਤੇ ਵਾਈਸ ਕੈਪਟਨ ਕਾਰਤਿਕ ਮਹਿਰਾ ਜਮਾਤ ਨੌਵੀਂ ਨੂੰ ਚੁਣਿਆ ਗਿਆ। ਇਸ ਹਾਊਸ ਵਿੱਚ ਸਪੋਰਟ ਕੈਪਟਨ ਬਲਜੋਤ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਚੁਣਿਆ ਗਿਆ।

ਤੀਸਰਾ ਹਾਊਸ ਪ੍ਰਿਥਵੀਰਾਜ ਚੌਹਾਨ ਹਾਊਸ ਵਿੱਚ ਕੈਪਟਨ ਅਰਸ਼ਦੀਪ ਕੌਰ ਜਮਾਤ ਨੌਵੀਂ ਅਤੇ ਵਾਈਸ ਕੈਪਟਨ ਤਨਿਸ਼ ਜਮਾਤ ਨੌਵੀ ਨੂੰ ਚੁਣਿਆ ਗਿਆ । ਸਪੋਰਟਸ ਕੈਪਟਨ ਹਰਸਿਮਰਨ ਕੌਰ ਅਤੇ ਹਰਸ਼ਦੀਪ ਸਿੰਘ ਨੂੰ ਚੁਣਿਆ ਗਿਆ। ਚੌਥੇ ਹਾਊਸ ਮਹਾਰਾਣਾ ਪ੍ਰਤਾਪ ਵਿੱਚ ਹਾਊਸ ਕੈਪਟਨ ਜਸ਼ਨ ਜਮਾਤ ਨੌਵੀਂ ਅਤੇ ਵਾਈਸ ਕੈਪਟਨ ਜਾਨਵੀ ਜਮਾਤ ਨੌਵੀਂ ਨੂੰ ਚੁਣਿਆ ਗਿਆ। ਸਪੋਰਟਸ ਕੈਪਟਨ ਹਰਸ਼ਿਕਾ ਸ਼ਰਮਾ ਅਤੇ ਯੁਵਰਾਜ ਸਿੰਘ ਨੂੰ ਚੁਣਿਆ ਗਿਆ।ਹੈਡ ਸਪੋਰਟਸ ਕੈਪਟਨ ਰਵਜੋਤ ਸਿੰਘ ਅਤੇ ਪਲਕ ਕੌਸ਼ਲ ਨੂੰ ਚੁਣਿਆ ਗਿਆ। ਸਾਰੇ ਹਾਊਸ ਦੇ ਇੰਚਾਰਜ ਨੇ ਆਪਣੇ ਹਾਊਸ ਦੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਡਿਊਟੀ ਬਾਰੇ ਜਾਣਕਾਰੀ ਦਿੱਤੀ, ਤੇ ਹਰ ਕੰਮ ਮਿਹਨਤ ਅਤੇ ਲਗਨ ਨਾਲ ਕਰਨ ਲਈ ਕਿਹਾ ।ਇਸ ਮੌਕੇ ਪੂਰਾ ਸਟਾਫ ਹਾਜ਼ਰ ਸੀ।

ਇਸ ਦੇ ਨਾਲ ਹੀ ਮਾਤ ਦਿਵਸ ਸਬੰਧੀ ਕਾਰਡ ਬਣਾਉਣ ਦੀ ਗਤੀਵਿਧੀ ਕਰਵਾਈ ਗਈ । ਇਹ ਗਤੀਵਿਧੀ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਦੀ ਅਗਵਾਈ ਹੇਠ ਕਰਵਾਈ ਗਈ। ਇਹ ਗਤੀਵਿਧੀ ਜਮਾਤ ਤੀਸਰੀ ਤੋਂ ਜਮਾਤ ਸੱਤਵੀਂ ਤੱਕ ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ। ਬੱਚਿਆਂ ਨੇ ਬਹੁਤ ਹੀ ਪਿਆਰ ਨਾਲ ਆਪਣੇ ਮਾਤਾ ਜੀ ਲਈਏ ਕਾਰਡ ਬਣਾਏ ਅਤੇ ਉਹਨਾਂ ਦੇ ਲਈ ਆਪਣੇ ਦਿਲੋਂ ਪਿਆਰ ਭਰੇ ਸ਼ਬਦ ਲਿਖੇ। ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਅਤੇ ਅਦਭੁਤ ਕਾਰਡ ਬਣਾਏ। ‘ਮਾਂ ਦਾ ਦਰਜਾ ਦੁਨੀਆਂ ਵਿੱਚ ਸਭ ਤੋਂ ਉੱਚਾ ਦਰਜਾ ਹੁੰਦਾ ਹੈ ਮਾਂ ਦੇ ਪਿਆਰ ਜਹੀ ਮਿਠੜੀ ਛਾਂ ਕਿਤੇ ਹੋਰ ਨਹੀਂ’। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।