Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਬਜੁਰਗ ਵਿਅਕਤੀ ਦੇ ਝੋਲੇ ਨੂੰ ਬਲੇਡ ਮਾਰਕੇ ਬੈਂਕ ਦੇ ਅੰਦਰੋ ਜੇਬਕਤਰਾਂ 50 ਹਜਾਰ ਰੁਪਏ ਲੁੱਟ ਕੇ ਹੋਇਆ ਰਫੂਚੱਕਰ

ਬਜੁਰਗ ਵਿਅਕਤੀ ਦੇ ਝੋਲੇ ਨੂੰ ਬਲੇਡ ਮਾਰਕੇ ਬੈਂਕ ਦੇ ਅੰਦਰੋ ਜੇਬਕਤਰਾਂ 50 ਹਜਾਰ ਰੁਪਏ ਲੁੱਟ ਕੇ ਹੋਇਆ ਰਫੂਚੱਕਰ

ਦਸੂਹਾ 6 ਮਾਰਚ (ਚੌਧਰੀ) 

: ਬਜੁਰਗ ਵਿਅਕਤੀ ਦੇ ਝੋਲੇ ਨੂੰ ਬਲੇਡ ਮਾਰਕੇ ਬੈਂਕ ਦੇ ਅੰਦਰੋ ਜੇਬਕਤਰੇ ਵਲੋਂ 50 ਹਜਾਰ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਅੱਜ ਇੱਕ ਬਜੁਰਗ ਬਖਸ਼ੀਸ਼ ਸਿੰਘ ਵਾਸੀ ਕਾਲੋਵਾਲ ਜੋ ਕਿ ਪੰਜਾਬ ਨੈਸ਼ਨਲ ਬੈਂਕ ਦਸੂਹਾ ਮੇਨ ਰੋਡ ਬ੍ਰਾਂਚ ਵਿਖੇ 10.30 ਵਜੇ ਦੇ ਕਰੀਬ ਪੈਸੇ ਕਢਵਾਉਣ ਆਇਆ ਸੀ ਜਿਸ ਕੋਲੋਂ ਜੇਬਕਤਰੇ 50 ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਸੀਸੀਟੀਵੀ ਫੁਟੇਜ ਚ ਕੈਦ ਹੋਈ ਤਸਵੀਰ

ਉਸਨੇ ਦੱਸਿਆ ਕਿ ਮੈਂ ਪਹਿਲਾਂ 50 ਹਜਾਰ ਰੁਪਏ ਕਢਵਾਏ ਤੇ ਉਹ ਪੈਸੇ ਆਪਣੇ ਝੋਲੇ ਵਿਚ ਪਾ ਲਏ ਅਤੇ ਦੂਜੇ ਖਾਤੇ ਵਿਚੋਂ ਵੀ 50 ਹਜਾਰ ਰੁਪਏ ਕਢਵਾਉਣ ਲੱਗਾ। ਜਦੋਂ ਮੈਂ ਦੂਜੇ ਕਢਵਾਏ 50 ਹਜਾਰ ਰੁਪਏ ਝੋਲੇ ਵਿਚ ਪਾਉਣ ਲੱਗਾ ਤਾਂ ਪਤਾ ਚੱਲਿਆ ਕਿ ਉਸ ਦਾ ਝੋਲਾ ਬਲੇਡ ਨਾਲ ਥੱਲਿਓਂ ਵੱਢਿਆ ਗਿਆ ਹੈ। ਉਸਨੇ ਦੱਸਿਆ ਕਿ ਜਦੋਂ ਮੈਂ ਇਸ ਸਬੰਧੀ ਬੈਂਕ ਦੇ ਕੈਸ਼ੀਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਪੈਸੇ ਦੇ ਦਿੱਤੇ ਸਨ। ਫਿਰ ਬਜੁਰਗ ਨੇ ਸੀਸੀਟੀਵੀ ਫੁਟੇਜ ਦਿਖਾਉਣ ਦੀ ਗੱਲ ਆਖੀ ਤੇ ਕੈਸ਼ੀਅਰ ਨੇ ਕਿਹਾ ਕਿ ਮੈਨੇਜਰ ਸਹਿਬ ਇੱਥੇ ਨਹੀਂ ਹਨ। ਬਜੁਰਗ ਨੇ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਸੀਸੀਟੀਵੀ ਨੂੰ ਧਿਆਨ ਨਾਲ ਚੈਕ ਕਰਕੇ ਇਨ੍ਹਾਂ ਜੇਬਕਤਰੇ ਨੂੰ ਫੜਿਆ ਜਾਵੇ ਤੇ ਮੇਰੇ ਪੈਸੇ ਵਾਪਿਸ ਕਰਵਾਏ ਜਾਣ।

ਇਸ ਸਬੰਧੀ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਕਿਹਾ ਕਿ ਸੀਸੀਟੀਵੀ ਚੈਕ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਅਣਪਛਾਤਾ ਨੌਜਵਾਨ ਸਾਹਮਣੇ ਆਇਆ ਹੈ ਤੇ ਜਾਂਚ ਜਾਰੀ ਹੈ।

ਕੈਪਸ਼ਨ… ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਖਸ਼ੀਸ਼ ਸਿੰਘ, ਫੱਟਾ ਹੋਇਆ ਝੋਲਾ ਦਿਖਾਉਂਦੇ ਹੋਏ ਬਖਸ਼ੀਸ਼ ਸਿੰਘ, ਬੈਂਕ ਚ ਸੀਸੀਟੀਵੀ ਚੈਕ ਕਰਦੇ ਹੋਏ ਥਾਣਾ ਮੁਖੀ ਹਰਪ੍ਰੇਮ ਸਿੰਘ ਤੇ ਹੋਰ।