ਗੜ੍ਹਦੀਵਾਲਾ (ਯੋਗੇਸ਼ ਗੁਪਤਾ)
ਹਲਕਾ ਟਾਂਡਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਕੱਲ ਪੰਜਾਬ ਵਿਧਾਨਸਭਾ ਦੇ ਸਤ੍ਰ ਚ ਹਲਕੇ ਟਾਂਡੇ ਦੀ ਮੂਡਲੀ ਸਮੱਸਿਆ ਜੋ ਕਿ ਅਰਸਿਆਂ ਤੋਂ ਟਾਂਡਾ ਤੋਂ ਚਲਦੇ ਅੱਡਾ ਦੁਸੜਕਾ ਨੂੰ ਲਗਦੀ ਹੋਏ ਢੋਲਬਾਹੇ ਨੂੰ ਜੋ ਸੜਕ ਜਾਂਦੀ ਹੈ ਉਹ ਬਹੁਤ ਹੀ ਮਾੜੀ ਹਾਲਤ ਚ ਹੈ ਓਹਨਾ ਵਿਧਾਨਸਭਾ ਚ ਸਪੀਕਰ ਰਾਹੀਂ ਅਵਾਜ ਬੁਲੰਦ ਕਰਦਿਆਂ ਕਿਹਾ ਕਿ ਇਸ ਸੜਕ ਨਾਲ ਬਹੁਤ ਗਿਣਤੀ ਚ ਪਿੰਡ ਜੁੜੇ ਹੋਏ ਹਨ ਜਿਸ ਕਾਰਨ ਪਿੰਡ ਵਾਸੀਆਂ ਦੇ ਨਾਲ ਨਾਲ ਜੋ ਰਾਹਗੀਰ ਗੜ੍ਹਦੀਵਾਲਾ ਤੋਂ ਟਾਂਡਾ ਜਾ ਹਰਿਆਣੇ ਜਾਂ ਕੰਡੀ ਤੋਂ ਟਾਂਡੇ ਵਲ ਨੂੰ ਜਾਂਦੇ ਹਨ ਉਹਨਾਂ ਨੂੰ ਭਾਰੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ । ਓਹਨਾ ਸਰਕਾਰ ਤੋਂ ਅਪੀਲ ਕਿੱਤੀ ਕਿ ਇਸ ਤੇ ਗੋਰ ਕਿੱਤਾ ਜਾਵੇ ।