Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਨੰਬਰਦਾਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਸੌਂਪਿਆ ਮੰਗ ਪੱਤਰ 

ਨੰਬਰਦਾਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਸੌਂਪਿਆ ਮੰਗ ਪੱਤਰ 

ਟਾਂਡਾ / ਗੜ੍ਹਦੀਵਾਲਾ 22 ਫਰਵਰੀ (ਚੌਧਰੀ) 
: ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ ਨੰਬਰ 643 ਦੀ ਮੀਟਿੰਗ ਟਾਂਡਾ ਵਿਖੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਟਾਂਡਾ,ਦਸੂਆ,ਗੜਦੀਵਾਲਾ, ਮੁਕੇਰੀਆਂ,ਹਾਜੀਪੁਰ,ਤਲਵਾੜਾ ਦੇ ਤਕਰੀਬਨ 250 ਦੇ ਕਰੀਬ ਨੰਬਰਦਾਰਾਂ ਨੇ ਭਾਗ ਲਿਆ ।ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਵੀ ਸ਼ਮੂਲੀਅਤ ਕੀਤੀ ।ਇਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਦਿੱਤਾ। ਜਿਸ ਵਿੱਚ ਮੰਗ ਕੀਤੀ ਗਈ ਕਿ ਨੰਬਰਦਾਰਾਂ ਦਾ ਭੱਤਾ 1500 ਤੋਂ ਵਧਾ ਕੇ 5000 ਕੀਤਾ ਜਾਵੇ, ਤੇ ਨੰਬਰਦਾਰੀ ਜੱਦੀ ਪੁਸ਼ਤੀ  ਕੀਤੀ ਜਾਵੇ। ਇਸ ਮੀਟਿੰਗ ਵਿੱਚ ਪ੍ਰਧਾਨ ਸਮਰਾ ਨੇ ਸੱਤ ਮਾਰਚ ਦੀ ਸੰਗਰੂਰ ਰੈਲੀ ਲਈ ਵੱਧ ਤੋਂ ਵੱਧ ਨੰਬਰਦਾਰਾਂ ਨੂੰ ਹਿੱਸਾ ਲੈਣ ਲਈ ਅਪੀਲ ਕੀਤੀ । ਇਸ ਮੀਟਿੰਗ ਦੀ ਪ੍ਰਬੰਧਨ ਕਮੇਟੀ ਵਿੱਚ ਤਹਿਸੀਲ ਟਾਂਡਾ ਦੇ ਪ੍ਰਧਾਨ ਜਸਪਾਲ ਸਿੰਘ ਲੋਧੀ ਚੱਕ ਤੇ ਡਿਵੀਜ਼ਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ।ਇਸ ਮੀਟਿੰਗ ਨੂੰ ਜਿਲਾ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਕਪੂਰਥਲਾ ਨੇ ਵੀ ਸੰਬੋਧਨ ਕੀਤਾ।ਅੱਜ ਦੀ ਇਸ ਮੀਟਿੰਗ ਵਿੱਚ ਗੜਦੀਵਾਲਾ ਤੋਂ ਮਲਕੀਤ ਸਿੰਘ ਨੰਬਰਦਾਰ ਸਟੇਟ ਕਮੇਟੀ ਮੈਂਬਰ,ਮਨੋਹਰ ਲਾਲ ਪ੍ਰਧਾਨ ਸ਼ਬ ਤਹਿਸੀਲ ਗੜਦੀਵਾਲਾ ,ਅਸ਼ਨੀ ਕੁਮਾਰ ,ਰੇਸ਼ਮ ਸਿੰਘ, ਬਲਦੇਵ ਸਿੰਘ, ਅਤੇ ਤਲਵਾੜਾ ਤੋਂ ਦਵਿੰਦਰ ਸਿੰਘ ਬਬਲੀ ਪ੍ਰਧਾਨ, ਹਰਮੀਨ ਸਿੰਘ ਜਰਨਲ ਸਕੱਤਰ ,ਦੇਸਰਾਜ ਭੇੜਾ, ਹਰਬੰਤ ਸਿੰਘ ਰੱਖੜੀ ਕੁਲਦੀਪ ਸਿੰਘ ਨਮੋਲੀ, ਦਸੂਹਾ ਤੋਂ ਪੂਰਨ ਸਿੰਘ, ਅਮਿਤਪਾਲ ਸਿੰਘ, ਗੁਰਿੰਦਰ ਜੀਤ ਸਿੰਘ, ਜਰਨੈਲ ਸਿੰਘ ਕਟਾਣਾ,ਗੁਰਮੀਤ ਸਿੰਘ ਕਾਲਰਾ, ਇਕਬਾਲ ਸਿੰਘ ,ਗੁਰਮੰਤਰ ਸਿੰਘ, ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸੱਤ ਮਾਰਚ ਦੀ ਸੰਗਰੂਰ ਰੈਲੀ ਵਿੱਚ ਨੰਬਰਦਾਰਾਂ ਨੂੰ ਵੱਧ ਤੋਂ ਵੱਧ ਲਜਾਣ ਲਈ ਲੰਬੜਦਾਰ ਪੂਰੀ ਮਿਹਨਤ ਨਾਲ ਕੋਸ਼ਿਸ਼ ਕਰਨਗੇ।