ਮੁਕੇਰੀਆਂ 23 ਜੂਨ (PPT NEWS)
* ਸਿਵਲ ਹਸਪਤਾਲ ਦੇ ਡਾ ਨੇ ਮਰੀਜ਼ ਨੂੰ ਮਹਿੰਗੇ ਟੈਸਟ ਲਿਖਕੇ ਬਾਹਰੋ ਕਰਵਾਉਣ ਲਈ ਕਿਹਾ*
: ਅੱਜ ਸਵੇਰੇ ਸਿਵਲ ਹਸਪਤਾਲ ਮੁਕੇਰੀਆਂ ਦੇ ਡਾਕਟਰ ਉਪਰ ਇੱਕ ਮਰੀਜ਼ ਵਲੋਂ ਇਲਾਜ਼ ਨਾ ਕਰਨ ਦੇ ਗੰਭੀਰ ਦੋਸ਼ ਲਾਏ ਇਸ ਸਬੰਧੀ ਮਰੀਜ਼ ਦਵਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਵਾਸੀ ਮੁਕੇਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਮੇਰੇ ਲੜਕੇ ਦੀ ਸਿਹਤ ਖਰਾਬ ਹੋ ਗਈ| ਜਿਸ ਕਰਕੇ ਮੈ ਉਹਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲੈ ਗਿਆ ਜਿਥੇ ਡਾਕਟਰ ਉਪਕਾਰ ਸਿੰਘ ਵਲੋਂ ਕਥਿਤ ਤੋਰ ਤੇ ਉਸ ਦਾ ਇਲਾਜ਼ ਕਰਨ ਤੋਂ ਨਾਂਹ ਕਰ ਦਿੱਤੀ ਗਈ ਅਤੇ ਮਰੀਜ਼ ਨੂੰ ਬਿਨਾ ਚੈਕ ਕੀਤਿਆਂ ਹੀ ਜਲੰਧਰ ਏਮਜ਼ ਹਸਪਤਾਲ ਲੈ ਕੇ ਜਾਣ ਲਈ ਕਹਿ ਦਿੱਤਾ । ਜਿਸ ਕਰਕੇ ਮਰੀਜ਼ ਦੇ ਡੈਡੀ ਮਨਜੀਤ ਸਿੰਘ ਨੇ ਆਪਣੇ ਸੱਜਣਾ ਮਿੱਤਰਾਂ ਨੂੰ ਡਾਕਟਰ ਉਪਕਾਰ ਸਿੰਘ ਨੂੰ ਸਿਫਾਰਸ ਕਰਨ ਲਈ ਕਿਹਾ ਜਿਸ ਨੂੰ ਲੈ ਕੇ ਡਾਕਟਰ ਕਥਿਤ ਤੋਰ ਤੇ ਪੂਰੀ ਤਰ੍ਹਾਂ ਚਿੜ੍ਹ ਗਿਆ ਅਤੇ ਡਾ ਉਪਕਾਰ ਸਿੰਘ ਨੇ ਮਰੀਜ਼ ਨੂੰ ਬਾਹਰੋ ਮਹਿੰਗੇ ਟੈਸਟ ਕਰਵਾਉਣ ਲਈ ਲਿਖ ਦਿੱਤੇ ।
ਹੋਰ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਨੇ ਦੱਸਿਆ ਕੀ ਪਹਿਲਾਂ ਤਾਂ ਡਾਕਟਰ ਨੇ ਮੇਰੇ ਬੇਟੇ ਨੂੰ ਇਲਾਜ਼ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਫਿਰ ਸਾਨੂੰ ਖੱਜਲ ਖੁਆਰ ਕਰਨ ਲਈ ਮਹਿੰਗੇ ਟੈਸਟ ਲਿਖ ਦਿੱਤੇ ਜੋ ਕਿ ਸਰਾ ਸਰ ਅਨਿਆਏ ਹੈ ਮਰੀਜ਼ ਦਵਿੰਦਰ ਸਿੰਘ ਦੇ ਪਿਤਾ ਨੇ ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਡਾ ਉਪਕਾਰ ਸਿੰਘ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਗਰੀਬ ਮਰੀਜ਼ਾ ਨਾਲ ਇਸ ਤਰ੍ਹਾਂ ਦੀ ਬੇਇੰਨਸਾਫ਼ੀ ਨਾ ਹੋਵੇ ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਤਾ ਭਗਵੰਤ ਮਾਨ ਸਰਕਾਰ ਨਵੇ ਕਲੀਨਿਕ ਖੋਲ ਕੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤ ਪ੍ਰਦਾਨ ਕਰ ਰਹੀ ਹੈ ਤੇ ਦੂਜੇ ਪਾਸੇ ਡਾ ਮਰੀਜ਼ਾ ਨੂੰ ਸਹੀ ਤਰੀਕੇ ਨਾਲ ਚੈਕ ਵੀ ਨਹੀ ਕਰ ਰਹੇ । ਉਹਨਾ ਕਿਹਾ ਕਿ ਇਹੋ ਜਿਹੇ ਡਾਕਟਰ ਮਰੀਜ਼ਾ ਨਾਲ ਮਾੜੇ ਸਲੂਕ ਕਰਕੇ ਪੰਜਾਬ ਸਰਕਾਰ ਦੀਆ ਯੋਜਨਾਵਾਂ ਨੂੰ ਫੇਲ ਕਰ ਰਹੇ ਹਨ। ਉਹਨਾ ਕਿਹਾ ਕਿ ਸਰਕਾਰੀ ਹਸਪਤਾਲਾ ਵਿੱਚ ਸਿਰਫ ਤੇ ਸਿਰਫ ਗਰੀਬ ਪ੍ਰੀਵਾਰ ਹੀ ਇਲਾਜ਼ ਕਰਵਾਉਣ ਆਉਦੇ ਹਨ ।
ਬਾਕਸ
ਜਦੋਂ ਇਸ ਸਬੰਧੀ ਡਾਕਟਰ ਉਪਕਾਰ ਸਿੰਘ ਨੂੰ ਉਨਾਂ ਦੇ ਮੋਬਾਈਲ ਨੰਬਰ 84272-02296 ਤੇ ਫੋਨ ਕਰਕੇ ਉਹਨਾਂ ਦਾ ਪੱਖ ਜਾਣਿਆ ਤਾਂ ਉਹਨਾਂ ਕਿਹਾ ਕਿ ਮਰੀਜ਼ ਦਵਿੰਦਰ ਸਿੰਘ ਇੱਕ ਬੋਡੀ ਵੈਲਡਰ ਵਿਅਕਤੀ ਹੈ ਅਤੇ ਮਰੀਜ਼ ਨੂੰ ਉਸਦੇ ਪਰਿਵਾਰ ਵਾਲੇ ਲੱਗਭਗ ਪੰਜ ਛੇ ਦਿਨ ਤੋਂ ਕਤੀਰਾ ਗੂੰਦ ਪਾ ਰੋਜਾਨਾ ਦੇ ਰਹੇ ਸਨ ਜੋ ਕਿ ਮਰੀਜ਼ ਲਈ ਠੀਕ ਨਹੀਂ ਹੈ। ਜਿਸ ਕਰਕੇ ਉਕਤ ਮਰੀਜ਼ ਦੀ ਸਿਹਤ ਵਿਗੜੀ ਹੈ।
ਜਦੋ ਡਾ ਉਪਕਾਰ ਸਿੰਘ ਨੂੰ ਕਿਹਾ ਕਿ ਤੁਹਾਡੀ 8 ਵਜੇ ਤੱਕ ਡਿਊਟੀ ਹੈ ਪਰ ਤੁਸੀਂ 8 ਵਜੇ ਤੋਂ ਪਹਿਲਾਂ ਹੀ ਦੂਜੇ ਡਾਕਟਰ ਨੂੰ ਚਾਰਜ ਦਿੱਤੇ ਤੋਂ ਬਿਨਾਂ ਹੀ ਜਾ ਰਹੇ ਹੋ ਤੇ ਡਾ ਉਪਕਾਰ ਸਿੰਘ ਨੇ ਕਿਹਾ ਕਿ ਦੂਜਾ ਡਾਕਟਰ ਤਾਂ 10 ਵਜੇ ਤੱਕ ਨਹੀਂ ਆਵੇਗਾ ਤੇ ਮੈਂ ਇੱਥੇ 10 ਵਜੇ ਤੱਕ ਥੋੜ੍ਹੀ ਬੱਝਕੇ ਬੈਠਾ ਰਹਾਂਗਾ ਡਾਕਟਰ ਉਪਕਾਰ ਸਿੰਘ ਨੇ ਕਿਹਾ ਕਿ ਇੱਥੇ ਨਰਸਾ ਨਾਲ ਉਕਤ ਮਰੀਜ਼ ਦੇ ਪਰਿਵਾਰ ਵਾਲੇ ਕਿਸੇ ਵਿਅਕਤੀ ਨਾਲ ਗੱਲ ਕਰਵਾ ਰਹੇ ਸੀ ਜਦੋਂ ਡਾਕਟਰ ਉਪਕਾਰ ਸਿੰਘ ਨੂੰ ਦੱਸਿਆ ਗਿਆ ਕਿ ਉਹ ਇੱਕ ਆਮ ਵਿਅਕਤੀ ਨਹੀਂ ਸੀ ਉਹਤਾ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਿਵਲ ਸਰਜਨ ਬਲਵਿੰਦਰ ਕੁਮਾਰ ਡਿਮਾਣਾ ਸੀ ਤਾਂ ਉਹਨਾਂ ਕਿਹਾ ਕਿ ਬਲਵਿੰਦਰ ਕੁਮਾਰ ਡਿਮਾਂਣਾ ਇਥੇ ਕੀ ਕਰਨਗੇ ਇੱਥੇ ਤਾਂ ਅਸੀਂ ਹੀ ਕੰਮ ਕਰਨਾ ਹੈ ਤੇ ਫੇਰ ਡਾ ਉਪਕਾਰ ਸਿੰਘ ਨੂੰ ਕਿਹਾ ਗਿਆ ਕਿ ਤੁਹਾਡੇ ਵਲੋ ਸਹੀ ਤਰੀਕੇ ਨਾਲ ਮਰੀਜ਼ ਨੂੰ ਨਾ ਚੈਕ ਕਰਨ ਕਰਕੇ ਹੀ ਸੀਐਮਓ ਬਲਵਿੰਦਰ ਕੁਮਾਰ ਡਿਮਾਣਾ ਫੋਨ ਕੀਤਾ ਗਿਆ ਸੀ ਤਾਂ ਫਿਰ ਉਹ ਇਸ ਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕੇ।